ਪੰਨਾ:Alochana Magazine November 1961.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੋਈ ਕਰਦਾ ਹੈ । ਕੋਈ ਕਿਸੇ ਸ਼ਬਦ ਦਾ ਕੋਈ ਹਿੱਸਾ ਅਲਪ ਕਰਕੇ ਉਸ ਦਾ ਉੱਚਾਰਣ ਕਰਦਾ ਹੈ, ਜਿਵੇਂ ‘ਤਰਨਾ’ ਕੋਈ ਇਉਂ ਨਹੀਂ ਕਰਦਾ । ਕੋਈ ਵਿਸ਼ੇਸ਼ਣ ਦੇ ਅਨੁਸਾਰ ਵਿਸ਼ੇਸ਼ਣ ਦੇ ਲਿੰਗ ਆਦਿ ਨੂੰ ਭੀ ਠੀਕ ਕਰਕੇ ਉਸ ਦੀ ਵਰਤੋਂ ਕਰਦਾ ਹੈ ਕੋਈ ਉਸਦੀ ਚਿੰਤਾ ਨਹੀਂ ਕਰਦਾ । ਜਿਸ ਵਿੱਚ ਉਸ ਨੂੰ ਸੁਖੈਨਤਾ ਭਾਸੇ ਉਸੇ ਤਰ੍ਹਾਂ ਕਰਦਾ ਹੈ ਜਿਵੇਂ - 'ਬਹੁਲਾ ਪ੍ਰਨਿ’ ‘ਭਵਨਾ; ਵਿਸ਼ਵਾ ਕਦ ਕੋਈ ਸੰਯੁਕਤ ਵਰਣ ਦੇ ਪਹਿਲਾਂ ਸਥਿਤ ਦੀਰਘ ਸੂਰ ਨੂੰ ਲਘੂ ਕਰਕੇ ਉੱਚਾਰਣ ਕਰਦਾ ਹੈ ਜਿਵੇਂ - 'ਰੋਦਸਮ` ਅਤੇ ਹੋਰ ਅਵਸਥਾਵਾਂ ਵਿੱਚ ਇਸ ਤਰ੍ਹਾਂ ਨਹੀਂ ਕਰਦਾ । ਇੱਕ ਮਨੁੱਖ ਕਿਸੇ ਅੱਖਰ ਨੂੰ ਜਿਵੇਂ ਉਚਾਰਦਾ ਹੈ, ਦੂਜਾਊਸ ਨੂੰ ਕਿਸੇ ਹੋਰ ਤਰੀਕੇ ਨਾਲ ਉਦਾਰਦਾ ਹੈ । ਇਕ 'ਡ ਕਿਤੇ “ਲ' ਕਿਤੇ ‘ਲ’ (ਲਹੂ) ਉਚਾਰਿਆ ਜਾਂਦਾ ਹੈ (ਵਖ ਰਿਗਵੇਦ ੧- ੧੦ - ੧੧) । ਪਦ ਦੇ ਅਖੀਰ ਵਿੱਚ ਵਰਗ ਦੇ ਤੀਜੇ ਵਰਣ ਦਾ ਉਚਾਰਣ ਕਰਦੇ ਹਨ । ਜਿਨ੍ਹਾਂ ਦੀ ਵੈਦਿਕ ਭਾਸ਼ਾ ਨਾਲ ਥੋੜੀ ਜਿਹੀ ਭੀ ਜਾਣ ਪਛਾਣ ਹੈ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਵੈਦਿਕ ਭਾਸ਼ਾ ਵਿੱਚ ਇਸ ਤਰ੍ਹਾਂ ਦੇ ਪ੍ਰਯੋਗਾਂ ਦੀ ਕਿੰਨੀ ਭਿੰਨਤਾ ਹੈ । ਉਤਲੀਆਂ ਗੱਲਾਂ ਚੰਗੀ ਤਰਾਂ ਸਿੱਧ ਕਰਦੀਆਂ ਹਨ ਕਿ ਵੈਦਿਕ ਭਾਸ਼ਾ ਬੋਲ ਚਾਲ ਦੀ ਹੀ ਭਾਸ਼ਾ ਸੀ ।" ਹੋ ਸਕਦਾ ਹੈ ਕਿ ਇੱਕ ਮਤ ਨਾਲ ਵੱਖ ਵੱਖ ਵਿਦਵਾਨ ਸਹਮਤ ਨਾ ਹੋਣ, ਪਰ ਇਹ ਤਾਂ ਬਿਲਕੁਲ ਹੀ ਸੱਚ ਹੈ ਕਿ ਵੇਦਾਂ ਦਾ ਰਚਿਤ ਸਾਹਿੱਤ ਉਸ ਕਾਲ ਦਾ ਲੋਕ ਸਾਹਿੱਤ ਹੀ ਸੀ । ਵੇਦਾਂ ਦਾ ਇੱਕ ਵਿਸ਼ੇਸ਼ ਅੰਗ ‘ਸ਼ਰੁਤੀ ਭੀ ਹੈ, ਜਿਸ ਦਾ ਭਾਵ ਸੁਣਿਆ ਹੋਇਆ’ ਹੈ । ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਵੇਦਾਂ ਵਿੱਚ ਲੋਕ ਸਾਹਿੱਤ ਭੀ ਸੰਗ ਰਹਿਤ ਹੈ । ਹੋ ਸਕਦਾ ਹੈ ਕੁਝ ਵਿਦਵਾਨ ਇਸ ਤਰ੍ਹਾਂ ਹੀ ਕਹਣ ਕਿ ਸੰਸਾਰ ਦੀ ਮੁੱਢਲੀ ਤੇ ਅਰਵਾਚੀਨ ਭਾਸ਼ਾ ਸੰਸਕ੍ਰਿਤ ਨਹੀਂ ਸੀ । ਜੇ ਕਰ ਉਨ੍ਹਾਂ ਤੋਂ ਇਹ ਪਛਿਆ ਜਾਵੇ ਕਿ ਉਨਾਂ ਦੀ ਮੂਲ ਭਾਸ਼ਾ ਕੀ ਸੀ ਤਾਂ ਸਵਾਏ ਇਸ ਦੇ ਕਿ ਉਹ ਵੈਦਿਕ ਮੰਤਰਾਂ ਵੱਲ ਇਸ਼ਾਰਾ ਕਰਨ, ਹੋਰ ਕੀ ਕਹ ਸਕਦੇ ਹਨ । ਨਿਸਚੇ ਹੀ ਰਿਗ ਵੇਦ ਸੰਸਾਰ ਦਾ ਮੁੱਢਲਾ ਗ੍ਰੰਥ ਹੈ ਅਤੇ ਸੰਸਕ੍ਰਿਤ ਵਿਸ਼ਵ ਦੀ ਪ੍ਰਾਚੀਨਤਮ ਭਾਸ਼ਾ । ਜੇ ਕਰ ਇਹ ਭੀ ਮੰਨ ਲਇਆ ਜਾਵੇ ਕਿ ਵੈਦਿਕ ਭਾਸ਼ਾ ਉਸ ਕਾਲ ਦੀ ਬੋਲ ਚਾਲ ਦੀ ਭਾਸ਼ਾ ਨਹੀਂ ਸੀ ਸਗੋਂ ਸਾਹਿੱਤਕ ਭਾਸ਼ਾ ਸੀ ਤਾਂ ਭੀ ਇਹ ਨਿਸਚੈ ਹੈ ਕਿ ਸਾਹਿੱਤਕ ਜਾਂ ਨਾਗਰਿਕ ਭਾਸ਼ਾ ਵਿੱਚ ਬੋਲ ਚਾਲ ਦੀ ਭਾਸ਼ਾ ਜਾਂ ਲੋਕ ਭਾਸ਼ਾ ਦਾ ਪ੍ਰਭਾਵ ਪੂਰਨ ਰੂਪ ਨਾਲ ਰਹਿੰਦਾ ਹੈ । ਸਾਹਿੱਤਕ ਹੋਣ ਤੋਂ ਕਿਸੇ ਭੀ ਭਾਸ਼ਾ ਦਾ ਰੂਪ ਪੂਰੇ ਤੌਰ ਨਾਲ ਤਬਦੀਲ ਨਹੀਂ ਹੁੰਦਾ, ਸਗੋਂ ਉਸ ਦੀਆਂ ਖੂਬੀਆਂ ਉਸ ਵਿੱਚ ਵjਦੀਆਂ ਹਨ, ਨਹੀਂ ਤਾਂ ਉਹ ਉਸ ਭਾਸ਼ਾ ਦੀ ਰਚਨਾ ਹੋ ਹੀ ਨਹੀਂ ਸਕਦੀ । ਲੋਕ-ਭਾਸ਼ਾ ਜਾਂ ਗਾਮ-ਸਾਹਿੱਤ ਵਿੱਚ ਪਾਠਕ ਦੇਖਣਗੇ ਕਿ ਉਸ ਭਾਸ਼ਾ ਦਾ ਅਸਲੀ ਰੂਪ ਉਸ ਵਿੱਚ ਪਸ਼ਟ ਝਲਕਾਂ ਮਾਰਦਾ at