ਪੰਨਾ:Alochana Magazine November 1961.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲੈਟਿਨ, ਅਤੇ ਜਰਮਨ ਭਾਸ਼ਾ ਦੀਆਂ ਅਨੇਕ ਉਪ-ਭਾਸ਼ਾਵਾਂ ਦੀ ਮਾਂ ਮੰਨਿਆਂ ਹੈ ਜਾਂ ਇਨ੍ਹਾਂ ਵਿਚੋਂ ਕੁਝ ਨੂੰ ਸੰਸਕ੍ਰਿਤ ਤੋਂ ਜੰਮੀ, ਕਿਸੇ ਦੂਜੀ ਭਾਸ਼ਾ ਦਾਰਾ ਉਪਜਿਆ ਮੰਨਿਆ ਹੈ, ਜਿਹੜੀਆਂ ਕਿ ਹੁਣ ਅਲੋਪ ਹੋ ਚੁਕੀਆਂ ਹਨ । ਸਰ ਵਿਲੀਅਮ ਜੋਨਸ ਅਤੇ ਦੂਜੇ ਲੋਕਾਂ ਨੇ ਸੰਸਕ੍ਰਿਤ ਦਾ ਲਗਾਉ ਫਾਰਸੀ ਅਤੇ ਜ਼ਿੰਦ ਭਾਸ਼ਾ ਨਾਲ ਭੀ ਪਾਇਆ ਹੈ । ‘ਹਾਲ ਹੇਡ’ ਨੇ ਸੰਸਕ੍ਰਿਤ ਅਤੇ ਅਰਬੀ ਸ਼ਬਦਾਂ ਵਿੱਚ ਭੀ ਸਮਾਨਤਾਂ ਪਾਈ ਹੈ । ਇਹ ਸਮਾਨਤਾ ਨਾ ਕੇਵਲ ਖਾਸ ਖਾਸ ਗਲਾਂ ਜਾਂ ਵਿਸ਼ਯਾਂ ਵਿੱਚ ਹੀ ਹੈ, ਸਰੀ ਉਨਾਂ ਨੂੰ ਭਾਸ਼ਾ ਦੀ ਤਹ ਵਿੱਚ ਭੀ ਇਹ ਸਮਾਨਤਾ ਜਾਪਦੀ ਹੈ । ਇਸ ਤੋਂ ਬਿਨਾਂ ਇੰਡ ਚੀਨੀ ਅਤੇ ਉਸ ਭਾਗ ਦੀਆਂ ਦੂਜੀਆਂ ਭਾਸ਼ਾਵਾਂ ਦਾ ਭੀ ਉਸ ਦੇ ਨਾਲ ਡੂੰਘਾ ਸੰਬੰਧ ਉਨ੍ਹਾਂ ਨੂੰ ਮਿਲਦਾ ਹੈ ।* | ਇਸੇ ਤਰ੍ਹਾਂ · ਹਿੰਦੀ ਸਾਹਿੱਤ ਦੇ ਵਿਦਵਾਨ ਪੰਡਿਤ ਅਯੁਧਿਆ ਸਿੰਘ ਉਪਧਿਆਇ 'ਹਰਿਔਧ’ ਨੇ ਹਿੰਦੀ ਭਾਸ਼ਾ ਔਰ ਸਾਹਿੱਤ ਕਾ ਵਿਕਾਸ’ ਨਾਮ ਦੀ ਪੁਸਤਕ ਵਿਚ ਸੰਸਾਰ ਦੀ ਆਰੀਆ ਜਾਤੀ ਦੀਆਂ ਭਾਸ਼ਾਵਾਂ ਦੇ ਨਾਲ ਵੈਦਿਕ ਭਾਸ਼ਾ ਦਾ ਸੰਬੰਧ ਪ੍ਰਗਟ ਕਰਨ ਦੇ ਲਈ ਕੁਝ ਸ਼ਬਦ ਦਿੱਤੇ ਹਨ, ਜਿਹੜੇ ਇਸ ਪਕਾਰ ਹਨ । ਇਨ੍ਹਾਂ ਤੋਂ ਉਨ੍ਹਾਂ ਨੇ ਇਹ ਸਿੱਧ ਕੀਤਾ ਹੈ ਕਿ ਸੰਸਕ੍ਰਿਤ ਹੀ ਦੁਨੀਆ ਦੀ ਪ੍ਰਾਚੀਨ ਭਾਸ਼ਾ ਹੈ । ਸੰਸਕ੍ਰਿਤ ਮੀਡੀ ਯੂਨਾਨੀ ਲੈਟਿਨ ਅੰਜ਼ੀ ਫਾਰਸੀ ਪਿੰਤ ਪਰਪਾਟੇਰ ਪੇਟਰ ਫਾਦਰ ਪਿਦਰ ਮੱਤ , ਮਤਰ ਮਾਟੋਰ ਮੋਟਰ ਮਦਰ ਮਾਦਰ ਕੁੱਤਰ ਫਾਟੇਰ ਫੇਰ ਬ੍ਰਦਰ ਬਿਰਾਦਰ ਨਾਮ ਨਾਮ ਆਨਾਮਾ ਨਾਮੇਨ ਨੇਮ ਨਾਮ ਅਸੀਮ ਅਹਮਿ ਐਮੀ ਏਸ ਐਮ ATH ਆਮ ਉਪਰੋਕਤ ਸ਼ਬਦਾਂ ਦਾ ਅਧਿਐਨ ਕਰਨ ਤੋਂ ਅਤੇ ਇਨ੍ਹਾਂ ਵਿਚ ਸਮਾਨਤਾ ਵੇਖ ਕੇ ਇਹ ਗਲ ਮੰਨਣੀ ਪਵੇਗੀ ਕਿ ਵੈਦਿਕ ਭਾਸ਼ਾ ਜਾਂ ਅ ਰੀਆ ਜਾਤੀ ਦੀ ਉਹ ਭਾਸ਼ਾ, ਜਿਸ ਦਾ ਅਸਲੀ ਅਤੇ ਵਿਆਪਕ ਰੂਪ ਅਸਾਨੂੰ ਵੇਦਾਂ ਵਿਚ ਮਿਲਦਾ ਹੈ ਆਦਿ ਭਾਸ਼ਾ ਜਾਂ ਮੂਲ ਭਾਸ਼ਾ ਹੈ । ਅਜ ਕਲ ਦੇ ਬਦਲੇ ਹੋਏ ਅਤੇ ਨਵੇਂ ਵਿਚਾਰਾਂ ਅਨੁਸਾਰ ਜੇਕਰ ਦੁਨੀਆਂ ਭਰ ਜਾਂ ਯੂਰਪੀ ਭਾਸ਼ਾਵਾਂ ਦੀ ਮਾਂ ਉਹਨੂੰ ਨਾ ਮੰਨੀਏ ਤਾਂ ਭੀ ਆਰੀਆ ਪ੍ਰਵਾਰਾਂ ਦੀਆਂ ਜਿੰਨੀਆਂ ਭਾਸ਼ਾਵਾਂ ਹਨ, ਉਹਨਾਂ ਦੀ ਜਨਮਦਾਤੀ ਤਾਂ ਇਸ ਨੂੰ ਮੰਨਣਾ ਪਵੇਗਾ ।

  • ਦੇਖੋ-

delingg’s Sanskrit Literature pp. 30-40 30