ਪੰਨਾ:Alochana Magazine November 1962.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਦਰਜਾ ਰੱਖਦੀ ਹੈ । ਇਹ ਕੁਛ ਸ਼ਬਦ, ਜਿਨ੍ਹਾਂ ਦਾ ਮੈਂ ਹੁਣੇ ਹਵਾਲਾ ਦਿੱਤਾ ਹੈ, ਇਯ ਗੱਲ ਵਲ ਸੰਕੇਤ ਕਰਦੇ ਹਨ ਕਿ ਵਿਗਿਆਨਾਤਮਕ ਅਤੇ ਇਤਿਹਾਸਕ ਧਾਰਣਾਵਾਂ ਅਤੇ ਸਮਾਨਯ ਪਰਿਵਰਤਨ ਦੇ ਨਾਲ ਨਾਲ ਸਮਾਲੋਚਨਾਤਮਕ ਉਪਕਰਣ ਭੀ ਬਦਲ ਚੁਕਿਆ ਹੈ । ਜਦ ਇਕ ਸਾਹਿਤਕ ਸਮਾਲੋਚਕੇ ਆਪਣੇ ਪਾਠਕਾਂ ਨੂੰ ‘ਵਿਕਾਸ' ਯਾ 'ਵਿਕਾਸਮਾਨ ਸ਼ਰੀਰ’ ਦੇ ਪਾਰਿਭਾਸਿਕ ਸ਼ਬਦਾਂ ਦਾਰਾ ਆਪਣਾ ਅਭਿਪ੍ਰਾਯ ਸਮਝਾਉਣ ਦਾ ਯਤਨ ਕਰਦਾ ਹੈ ਤਾਂ ਉਸ ਦੇ ਮਸਤਸ਼ਕ ਵਿੱਚ ਇਹ ਗੱਲ ਅਵਸ਼ ਹੁੰਦੀ ਹੈ ਕਿ ਪਾਠਕ ਉਸ ਦੀ ਗੱਲ ਆਸਾਨੀ ਨਾਲ ਸਮਝ ਲੈਣਗੇ । ਉਸ ਨੇ ਕੁਛ ਅਸਪਸ਼ਟ, ਪਰੰਤੂ ਵਿਸ਼ਵ-ਵਿਆਪੀ ਜੀਵਨ-ਤੱਤ-ਵਿਸ਼ਯਕ ਵਿਚਾਰਾਂ ਨੂੰ ਸ਼ੀਕਾਰ ਕਰ ਲੀਤਾ ਹੈ ਕੁਛ ਹੋਰ ਅੱਗੇ ਚਲ ਕੇ ਉਹ ਇਹ ਲਿਖਦਾ ਹੈ ਕਿ ਕਵਿਤਾ ਦੇ ਇਸ ਅਧਿਐਨ ਦਾ ਪ੍ਰਾਰੰਭ ਮਾਨਵ-ਵਿਗਿਆਨ ਨਾਲ ਸੰਬੰਧ ਰਖਦਾ ਹੈ । ਇਹ ਬਾਤ ਸਪਸ਼ਟ ਰਹੋ ਕਿ ਪੂਰਵ ਇਸ ਦੇ ਕਿ ਇਹ ਪਾਰਿਭਾਸ਼ਿਕ ਸ਼ਬਦ ਪ੍ਰਚਲਿਤ ਹੋਣ, ਬਹੁਤ ਸਾਰੇ ਵਿਅਕਤੀਆਂ ਨੂੰ ਇਸ ਸੰਦਰਭ ਵਿੱਚ ਕਾਫੀ ਕੰਮ ਕਰਨਾ ਪੈਂਦਾ ਹੈ ਤਦ ਕਿਤੇ ਜਾ ਕੇ ਸਾਹਿਤਕ ਸਮਾਲੋਚਕ ਉਨਾਂ ਨੂੰ ਇਸਤੇਮਾਲ ਕਰਨ ਦਾ ਸਾਹਸ ਕਰ ਸਕਦਾ ਹੈ । Bastion, Taylor, Maunhorot, Durkhum, Levy Bruhl, Frazer, Miss Harrison ਅਤੇ ਹੋਰ ਬਹੁਤ ਸਾਰੇ ਸਾਹਿਤਕਾਰਾਂ ਨੇ ਇਹ ਸੇਵਾ ਸੰਪੰਨ ਕੀਤੀ ਹੈ । ਇਹੀ ਨਹੀਂ ਬਲਕਿ ਇਸ ਪ੍ਰਕਰਣ ਵਿੱਚ ਹੋਰ ਬਹੁਤ ਸਾਰੇ ਸਾਹਿਤਕਾਰਾਂ ਨੇ ਭੀ ਸ਼ੁਧ ਸਾਹਿਤਕ ਅਨੁਸੰਧਾਨ ਦਾ ਕੰਮ ਕੀਤਾ ਤਦ ਜਾ ਕੇ ਇਹ ਬਾਤ ਹੋਈ ਕਿ ਕੋਈ ਵਿਅਕਤੀ ਕਵਿਤਾ ਦੇ ਵਿਕਾਸ ਬਾਰੇ ਇਸ ਤਰ੍ਹਾਂ ਵਿਚਾਰ-ਚਰਚਾ ਕਰ ਸਕੇ । ਹਰਬਰਟ ਰੀਡ ‘ਬੈਲਡ ਕਵਿਤਾ’ ਦੇ ਉਦਗਮ ਦੇ ਅਧਿਐਨ ਨਾਲ ਆਪਣੀ ਪੁਸਤਕ ਸ਼ੁਰੂ ਕਰਦਾ ਹੈ । ਇਹ ਬਾਤ ਸਪਸ਼ਟ ਰਹੇ ਕਿ ੧੯ਵੀਂ ਅਤੇ ੨੦ਵੀਂ ਸ਼ਤਾਬਦੀ ਵਿੱਚ ਜੋ ਕੁਛ ਕੰਮ ਇਸ ਸੰਦਰਭ ਵਿਚ ਹੋਇਆ ਹੈ ਉਸ ਦੇ ਬਿਨਾਂ ਇਹ ਅਧਿਐਨ ਸੰਭਵ ਨਹੀਂ ਸੀ । ਉਦਾਹਰਣ ਵਜੋਂ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਚਾਇਲਡ, ਹੈਵਰਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਗੋਮਰ, ਸਾਰਬਨ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਗੈਸਟਨ ਪੈਰਿਸ ਅਤੇ ਲੰਦਨ ਯੂਨੀਵਰਸਿਟੀ ਦੇ ਪ੍ਰੋਫੈਸਰ ਡਬਲਯੂ. ਪੀ. ਕਰ ਨੇ ਜੋ ਕੰਮ ਕੀਤਾ ਹੈ ਉਸ ਦੇ ਬਿਨਾਂ ਹਰਬਰਟ ਰੀਡ ਅੰਜ਼ੀ ਕਵਿਤਾ ਦਾ ਇਸ ਤਰ੍ਹਾਂ ਜਾਇਜ਼ਾ ਨਹੀਂ ਲੈ ਸਕਦਾ ਸੀ । ਬੈਲਡ ਕਵਿਤਾ ਸੰਬੰਧੀ ਇਸ ਪ੍ਰਕਾਰ ਦੇ ਅਧਿਐਨਾਂ ਅਤੇ ਸਾਹਿਤ ਦੇ ਅਗਿਆਤ ਕਾਲਖੰਡਾਂ ਨੇ ਵਿਕਾਸ ਅਤੇ ਗਤਿ ਦੀ ਇਕ ਐਸੀ ਚੇਤਨਾ ਉਤਪੰਨ ਕਰ ਦਿੱਤੀ ਹੈ ਕਿ ਅਸੀਂ ਹਰ ਕਾਲਖੰਡ ਦੀ ਕਵਿਤਾ ਨੂੰ ਉਸ ਕਾਲਖੰਡ ਦੀ ਸਭਤਾ ਦੇ ਸੰਬੰਧ-ਸਾਪੇਸ਼ ਨੂੰ q