ਪੰਨਾ:Alochana Magazine November 1962.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਮਝਣ ਦੇ ਯੋਗ ਹੋ ਗਏ ਹਾਂ, ਅਤੇ ਨਾਲ ਨਾਲ ਅਸਾਂ ਵਿੱਚ ਸਾਹਿਤਕ ਮੂਲਗ੍ਰਾਮ ਨੂੰ ਥੋੜਾ ਬਹੁਤ ਪਰਮਾਰਜਿਤ ਕਰਨ ਦੀ ਉਤਕਟ ਚੇਤਨਾ ਭੀ ਪੈਦਾ ਹੋ ਗਈ ਹੈ । ਡਬਲਯੂ. ਪੀ. ਕਰ ਸ਼ਾਇਦ ਇਕੱਲਾ ਵਿਅਕਤੀ ਹੈ ਜੋ ਯੂਰਪੀ ਕਵਿਤਾ ਦੇ ਸਮਸਤ ਇਤਿਹਾਸ ਤੋਂ ਆਪਣੇ ਦੇਰ ਦੇ ਹਰ ਆਦਮੀ ਨਾਲੋਂ ਅਧਿਕ ਪਰਿਚਿਤ ਸੀ ਅਤੇ ਜਿਸ ਨੇ ਇਹ ਕਹਿਆ ਸੀ ਕਿ ਸਾਹਿਤ ਵਿਚ ਤਿਮਛੰਨ ਕਾਲ ਕਦੀ ਨਹੀਂ ਰਹਿਆ ਹੈ । ਦੂਸਰੇ ਪੈਰਾਫ਼ ਵਿੱਚ, ਜਿਸਦਾ ਮੈਂ ਹੁਣੇ ਹਵਾਲਾ ਦਿੱਤਾ ਹੈ ਰੀਡ ਦਾ ਵਿਚਾਰ ਹੈ ਕਿ ਕਵਿਤਾ ਦੇ ਸੂਤਾਂ ਦੇ ਸਿੱਧਾਂਤਾਂ ਦੀ ਖੋਜ ਵਿੱਚ ਅਸੀਂ ਮਾਨਵ-ਮਾਤ ਦੀ ਵਾਕ-ਸ਼ਕਤੀ ਦੇ ਸੋਮਿਆਂ ਤਕ ਜਾ ਪਹੁੰਚਦੇ ਹਾਂ । ਇਤਨੀ ਸਰਲ ਅਤੇ ਸਾਧਾਰਣ ਗੱਲ ਕਰਣ ਲਈ ਅਸਾਨੂੰ ਵਿਗਿਆਨਵਾਨਾਂ ਦੇ ਇਕ ਹੋਰ ਦਲ ਦੀਆਂ ਪ੍ਰਾਪਤੀਆਂ ਨੂੰ ਸਾਕਾਰ ਕਰਨਾ ਪੈਂਦਾ ਹੈ । ਮੇਰਾ ਅਭਯ ਮਾਨਵ-ਸ਼ਾਸਤ੍ਰ ਦੇ ਪ੍ਰਵੀਣ ਪੰਡਿਤਾਂ ਤੋਂ ਹੈ । ਨਵੀਨ ਸਮਾਲੋਚਕ ਦੇ ਲਈ ਆਵਸ਼ਕ ਹੈ ਕਿ ਉਹ ਥੋੜਾ ਬਹੁਤ ਇਸ ਵਿਗਿਆਨ-ਪ੍ਰਦੇਸ਼ ਤੋਂ ਭੀ ਪਰਿਚਿਤ ਹੋਵੇ । ਉਦਾਹਰਣ ਵਜੋਂ ਸਰ ਜੈਪਰਸਨ ਵਰਗੇ ਪ੍ਰਸਿਧ ਸਮਕਾਲੀ ਭਾਸ਼ਾ-ਵਿਗਿਆਨੀ ਦੀਆਂ ਰਚਨਾਵਾਂ ਦਾ ਗਿਆਨ ਆਵਸ਼ਕ ਹੈ । ਸਾਹਿਤਕ ਸਮਾਚਕ ਦੇ ਲਈ ਇਹ ਭੀ ਆਵਸ਼ਕ ਹੈ ਕਿ ਉਹ ਗਿਆਨ ਦਿਆਂ ਹੋਰ ਪ੍ਰਕਾਰਾਂ ਯਾ ਘਟੋ ਘਟ ਵਿਗਿਆਨ ਦੀਆਂ ਕੁਛ ਸ਼ਾਖ਼ਾਵਾਂ ਤੋਂ ਕੁਛ ਨਾ ਵਾਕਿਫ ਹੋਵੇ ਵਿਸ਼ੇਸ਼ਕਰ ਮਨੋਵਿਗਿਆਨ ਅਤੇ ਵਿਸ਼ਲੇਸ਼ਣਾਤਮਕ ਮਨੋਵਿਗਿਆਨ ਤੋਂ। ਇਹ ਸਮਸਤ ਅਧਿਐਨ ਜਿਨ੍ਹਾਂ ਦਾ ਮੈਂ ਉੱਲੇਖ ਕੀਤਾ ਹੈ ਯਾ ਇਨ੍ਹਾਂ ਤੋਂ ਛੁਟ ਕੁਛ ਹੋਰ ਅਧਿਐਨ ਐਸੇ ਹਨ ਜੋ ਸਮਾਲੋਚਨਾ ਦੀਆਂ ਕੁਛ ਸਮਸਿਆਵਾਂ ਉਪਰ ਪ੍ਰਕਾਸ਼ ਪਾਉਂਦੇ ਹਨ ਅਤੇ ਇਸ ਦੀਆਂ ਹੱਦਾਂ ਨੂੰ ਛੁਹੰਦੇ ਨਜ਼ਰ ਆਉਂਦੇ ਹਨ । ਇਸ ਦੇ ਵਿਪਰੀਤ ਇਕ ਪਾਸੇ ਤਾਂ ਸਮਾਲੋਚਕ ਉਨ੍ਹਾਂ ਪ੍ਰਚਲਿਤ ਵਿਚਾਰਾਂ ਦਾਰਾ ਪਛਾਣਿਆ ਜਾਂਦਾ ਹੈ ਜਿਨ੍ਹਾਂ ਵਿੱਚ ਉਹ “ਸ਼ਿਸ਼ਤ’ ਅਤੇ ‘ਅਰਧ-ਸ਼ਿਕਸ਼ਤ' ਲੋਕਾਂ ਦੇ ਨਾਲ ਸ਼ਰੀਕ ਹੈ, ਉਦਾਹਰਣ ਵਜੋਂ ਵਿਕਾਸਵਾਦ ਦਾ ਸਿੱਧਾਂਤ । ਇਸ ਤੋਂ ਛੂਟ ਉਹ ਉਨ੍ਹਾਂ ਬਹੁਤ ਸਾਰੇ ਗਿਆਨ-ਪ੍ਰਕਾਰਾਂ ਦੀ ਜਾਣਕਾਰੀ ਕਾਰਣ ਭੀ ਪਛਾਣਿਆ ਜਾਂਦਾ ਹੈ ਜਿਨ੍ਹਾਂ ਦੀ ਥੋੜੀ ਬਹੁਤ ਵਾਕਫੀਅਤ ਉਸ ਦੇ ਲਈ ਜ਼ਰੂਰੀ ਹੈ । ਉਸ ਦੇ ਲਈ ਇਨ੍ਹਾਂ ਸਾਰੀਆਂ ਗੱਲਾਂ ਤੋਂ ਵਾਕਿਫ ਰਹਣਾ ਇਸ ਲਈ ਆਵਸ਼ਕ ਨਹੀਂ ਕਿ ਉਹ ਇਸ ਪ੍ਰਕਰਣ ਵਿੱਚ ਕੋਈ ਵਿਸ਼ੇਸ਼ ਸੇਵਾ ਸੰਪੰਨ ਕਰ ਸਕੇ ਬਲਕਿ ਸਿਰਫ਼ ਇਸ ਲਈ ਕਿ ਉਹ ਇਨ੍ਹਾਂ ਤੋਂ ਲਾਭ ਪ੍ਰਾਪਤ ਕਰਕੇ ਇਸਤੇਮਾਲ ਕਰ ਸਕੇ । ਕੁਛ ਇਸ ਲਈ ਭੀ ਇਨ੍ਹਾਂ ਗਿਆਨ-ਪ੍ਰਕਾਰਾਂ ਨਾਲ ਉਸ ਦੀ ਜਾਣਕਾਰੀ ਆਵਸ਼ਕ ਹੈ ਕਿ ਉਹ ਇਸ ਗੱਲ ਤੋਂ ਬੇਖਬਰ ਨਾ ਰਹੈ ਕਿ ਉਸ ਦੀਆਂ ਹੱਦਾਂ ਕੀ ਹਨ, ਉਸਨੇ ਕਿਥੇ ਵਿਸ਼ਾਮ ਕਰਨਾ ਹੈ ਅਤੇ ਕਿਥੋਂ ਤਕ ਇਨਾਂ ਗਿਆਨ-ਪ੍ਰਕਾਰਾਂ 90