ਪੰਨਾ:Alochana Magazine November 1962.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਪਰ ਵਿਚਾਰ ਨਹੀਂ ਕਰਦਾ ਕਿ ਸਾਂਤਿਕ ਪਲ ਵਿਚ ਕਵਿਤਾ ਕੀ ਹੈ ਅਤੇ ਹੁਣ ਕਿਸ ਪਾਸੇ ਜਾ ਰਹੀ ਹੈ iSainte Beuve ਨੇ ਸੱਤਾਂ ਜਿਲਦਾਂ ਵਿਚ ੧੭ਵੀਂ ਸ਼ਤਾਬਢੀ ਦੇ ਇਸ ਮਹਤ-ਪੂਰਣ ਧਾਰਮਿਕ ਅੰਦੋਲਨ ਦਾ ਇਤਿਹਾਸ ਲਿਖਿਆ ਜੋ ‘Port Royal' ਦੇ ਨਾਮ ਨਾਲ ਵਿਖਿਆਤ ਹੈ ਅਤੇ ਜਿਸ ਦਾ ਸਭ ਤੋਂ ਵਡਾ ਅਤੇ ਪ੍ਰਸਿਧ ਤਿਨਿਧਿ Pascal ਹੈ । ਇਸ ਵਿਸ਼ਯ ਉਪਰ ਇਹ ਪੁਸਤਕ ਸ਼ਾਹਕਾਰ ਦਾ ਦਰਜਾ ਰੱਖਦੀ ਹੈ, ਪਰ ਇਸ ਦੇ ਬਾਵਜੂਦ ਇਹ ਕਿਸੇ ਨਿਰਣਯਾਤਮਕ ਨਿਸ਼ਕਰਸ਼ ਤੇ ਨਹੀਂ ਪਹੁੰਚਦੀ ਅਤੇ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਹੁੰਦੀ ਹੈ“ਉਹ ਜੋ ਆਪਣੇ ਮੰਤਵ ਨੂੰ ਦਿਲੋਂ ਜਾਣਨ ਦਾ ਇੱਛਕ ਸੀ, ਜਿਸ ਦੀ ਅਭਿਲਾਸ਼ਾ ਇਸ ਦੀ ਪ੍ਰਾਪਤੀ ਵਿੱਚ ਤੱਲੀਨ ਸੀ, ਜਿਸ ਦਾ ਅਹੰਕਾਰ ਉਸ ਦੇ ਚਿਕਨ ਲਈ ਉਤਸੁਕ ਸੀ, ਅਜ ਉਹ ਆਪਣੇ ਆਪ ਨੂੰ ਕਿਤਨਾ ਕਮਜ਼ੋਰ ਅਤੇ ਆਪਣੇ ਮੰਤਵ ਨੂੰ ਕਿਤਨਾ ਭੁੱਛ ਮਹਸੂਸ ਕਰ ਰਹਿਆ ਹੈ । ਜਦ ਉਸ ਨੇ ਇਸ ਨੂੰ ਸੰਪੂਰਣ ਕਰ ਲੀਤਾ ਹੈ ਅਤੇ ਉਸ ਦਾ ਨਿਸ਼ਕਰਸ਼ ਪ੍ਰਾਪਤ ਕਰ ਲੀਤਾ ਹੈ--ਅਜ ਉਹ ਉਨ੍ਹਾਂ ਸਿਖਰਾਂ ਨੂੰ ਤਿਹਿਤ ਹੁੰਦੇ ਵੇਖ ਰਹਿਆ ਹੈ ਅਤੇ ਸ਼ਯਮ ਉਸ ਉਪਰ ਉਕਤਾਹਟ ਅਤੇ ਸ਼ਿਥਿਲਤਾ ਆ ਰਹੀ ਹੈ ਅਤੇ ਉਹ ਸੋਚ ਰਹਿਆ ਹੈ ਕਿ ਉਹ ਆਪ ਭੀ ਅਗਣਤ ਫਰੇਬਾਂ ਵਿੱਚੋਂ ਇਕ ਫਰੇਬ ਹੈ ” | ਇਹ ਕਾਰਣ ਜੋ ਮੈਂ ਬਯਾਨ ਕੀਤੇ ਹਨ, ਉਨ੍ਹਾਂ ਦੇ ਆਧਾਰ ਤੇ ਹੀ Sainte-Beaue ਇਕ ਨਵੀਨ ਸਮਾਲੋਚਕ ਦੀ ਹੈਸੀਅਤ ਰਖਦਾ ਹੈ। ਉਹ ਜੀਵਨ, ਸਮਾਜ, ਸਭਤਾ ਅਤੇ ਉਨ੍ਹਾਂ ਸਾਰੀਆਂ ਸਮਸਿਆਵਾਂ ਬਾਰੇ ਜੋ ਇਤਿਹਾਸ ਦੇ ਅਧਿਐਨ ਕਾਰਣ ਉਸ ਦੇ ਮਨ ਵਿੱਚ ਪੈਦਾ ਹੋਈਆਂ ਸਨ) ਇਕ ਜਿਗਿਆਸਾਯੂਕਤ ਭਾਵ ਰਖਦਾ ਸੀ। ਉਸ ਨੇ ਇਨ੍ਹਾਂ ਸਾਰਿਆਂ ਵਿਯਾਂ ਦਾ ਅਧਿਐਨ ਸਾਹਿਤ ਦੇ ਮਾਧਮ ਢਾਰਾ ਕੀਤਾ, ਕਿਉਂਕਿ ਸਾਹਿਤ ਉਸ ਦੀਆਂ ਸਾਰੀਆਂ ਦਿਲਚਸਪੀਆਂ ਦਾ ਕੱਦ ਸੀ । ਸਮਸਿਆਵਾਂ ਦੀ ਖੋਜ ਪਰਖ ਦੇ ਸਿਲਸਿਲੇ ਵਿੱਚ ਸਾਹਿਤ ਦੀਆਂ ਹੱਦਾਂ ਤੋਂ ਬਹੁਤ ਦੂਰ ਨਿਕਲ ਜਾਣ ਦੇ ਬਾਵਜੂਦ, ਉਸ ਨੇ ਆਪਣੀ ਸਾਹਿਤਕ ਗਿਆ ਦਾ ਦਾਮਨ ਕਦੀ ਹਥੋਂ ਨਹੀਂ ਛਡਿਆਉਹ ਇਸ ਲਿਹਾਜ਼ ਨਾਲ ਭੀ ਨਵੀਨ ਸਮਾਲੋਚਕ ਅਖਵਾਉਣ ਦਾ ਅਧਿਕਾਰੀ ਹੈ ਕਿ ਉਸ ਨੇ ਸਾਹਿਤ ਦਿਆਂ ਉਨਾਂ ਵਿਸ਼ਾਲ ਅਤੇ ਗੰਭੀਰ ਪ੍ਰਸ਼ਨਾਂ ਉਪਰ ਮਨਨ ਕੀਤਾ ਜੋ ਅਸਾਡੇ ਦੌਰ ਵਿੱਚ ਸਾਹਿਤ ਦੀਆਂ ਵਿਸ਼ੇਸ਼ ਸਮਸਿਆਵਾਂ ਦੀ ਅਪੇਸ਼ਾ ਨੇਪਥ ਵਿੱਚ ਜਾ ਪਏ ਹਨ । ਜਿਵੇਂ ਕੀਮਿਯਾ ਦਾ ਇਲਮ ਰਸਾਯਨ-ਵਿਗਿਆਨ ਵਿੱਚ ਵਿਲੀਨ ਹੋ ਗਇਆ ਹੈ, ਉਸੇ ਤਰ੍ਹਾਂ ਸਾਹਿਤਕ ਸਮਾਲੋਚਨਾ ਹੁਣ ਤਕ ਕਿਸੇ ਹੋਰ ਚੀਜ਼ ਵਿਚ ਵਿਲੀਨ ਨਹੀਂ ਹੋਈ, ਪਰ ਇਸ ਦੇ ਬਾਵਜੂਦ ਵਸਤੂ-ਸਥਿਤੀ ਅਜੇ ਤਕ ਉਹੀ ਹੈ, ਬੇਸ਼ਕ ਜਟਿਲਤਾਵਾਂ ਅਮਿਤ ਅਤੇ ਅਗਣਿਤ ਹਨ | ਸਮਾਚਕ ਦਾ