ਪੰਨਾ:Alochana Magazine November 1962.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਲਤ ਕਰ ਦੇਂਦੀ ਹੈ । ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਮੈਂ ਲਗਦੇ ਹੱਥ ਇਸ ਬਾਤ ਵੱਲ ਭੀ ਸੰਕੇਤ ਕਰ ਦਿਆਂ ਤਾਕਿ ਆਪ ਇਸ ਨੂੰ ਅਤਿ-ਅਧਿਕ ਮਹਤੁ ਨਾ ਦਿਉ ।ਉਹ ਖਤਰਾ ਇਹ ਹੈ : ਜਦ ਸਮਾਲੋਚਕ ਉਨ੍ਹਾਂ ਗੰਭਰ ਨੈਤਿਕ ਸੈਮਸਿਆਵਾਂ ਉਪਰ ਜੋ ਸੂਯਮ ਸਾਹਿਤਕ ਸਮਾਲੋਚਨਾ ਵਿਚੋਂ ਉਤਪੰਨ ਹੁੰਦੀਆਂ ਹਨ ਕਾਬੂ ਪਾ ਲੈਂਦਾ ਹੈ ਤਾਂ ਹੋ ਸਕਦਾ ਹੈ ਕਿ ਉਹ ਆਪਣੀ ਨਿਰਪੱਖਤਾ ਖੋ ਬੈਠੇ ਅਤੇ ਆਪਣੇ ਅਨੁਭਵ ਤਥਾ ਸੰਵੇਦਨਸ਼ੀਲਤਾ ਨੂੰ ਜਜ਼ਬ ਕਰਦੇਵੇ । ਨਤੀਜੇ ਦੇ ਤੌਰ ਤੇ ਆਪਣੇ ਮਸਤਸ਼ਕ ਦਾ ਦਾਸ ਬਣ ਕੇ ਰਹਿ ਜਾਵੇ, ਸਮਕਾਲੀਨ ਸਾਹਿਤ ਬਾਰੇ ਅਧੀਰ ਹੋ ਜਾਵੇ ਅਤੇ ਉਸ ਨੂੰ ਨਵੀਨ ਸਾਮਾਜਿਕ ਰੋਗਾਂ ਵਿਚੋਂ ਕਿਸੇ ਇਕ ਨਾਲ ਸੰਬੰਧਿਤ ਕਰਾਰ ਦੇਣ ਲਗ ਜਾਵੇ ਅਤੇ ਫਿਰ ਆਚਰਣ-ਸੁਧਾਰ ਦੀ ਮੰਗ ਸ਼ੁਰੂ ਕਰ ਦਵੇ । ਉਸਦਾ ਅਸਲ ਕਰਤਵ ਇਹ ਹੈ ਕਿ ਉਹ ਤਿਭਪਰਕ ਜੌਹਰ ਅਤੇ ਉਸ ਦੇ ਕਾਰਨਾਮਿਆਂ ਦੀ ਪ੍ਰਸ਼ੰਸਾ ਕਰੇ । ਬਾਕੀ ਕੰਮ ਤਾਂ ਸਾਰੇ ਹੀ ਬਾਅਦ ਦੇ ਹਨ । ਜਦ ਉਹ ਕਲਾਸੀਕੀਅਤ ਦੀ ਪ੍ਰਸ਼ੰਸਾ ਅਤੇ ਰੋਮਾਂਚਿਕਤਾ ਦਾ ਖੰਡਨ ਕਰਨ ਲਗ ਜਾਵੇ ਤਾਂ ਅਸਾਨੂੰ ਇਉਂ ਮਹਸੂਸ ਹੋਵੇਗਾ ਕਿ ਅਸਾਨੂੰ ਭੀ Sophocles ਯਾ Racine ਦੀ ਸ਼ੈਲੀ ਵਿਚ ਲਿਖਣਾ ਚਾਹੀਦਾ ਹੈ, ਅਤੇ ਇਸ ਦੇ ਨਾਲ ਹੀ ਇਹ ਭਾਵ ਭੀ ਪੈਦਾ ਹੋਵੇਗਾ ਕਿ ਹਰ ਉਹ ਕੁਤਿ ਜੋ ਸਮਕਾਲੀਨ ਸਾਹਿਤ ਨਾਲ ਸੰਬੰਧ ਰਖਦੀ ਹੈ, ਜੋ ਹੁਣ ਲਿਖੀ ਜਾ ਰਹੀ ਹੈ। ਰੋਮਾਂਚਿਕ ਹੈ ਸੋ ਇਸੀ ਕਾਰਣ ਧਿਆਨਯੋਗ ਨਹੀਂ ਹੈ । ਐਸੀ ਅਵਸਥਾ ਵਿੱਚ ਉਹ ਸੰਦੇਹ ਵਿਚ ਫਸਾ ਦੇਵੇਗਾ ਕਿ ਜੇ ਠੀਕ ਅਰਥਾਂ ਵਿੱਚ ਮਹਾਨ ਅਤੇ ਮੌਲਿਕ ਕਾਲਪਨਿਕ ਕਲਾਸਿਕ ਅਚ ਲਿਖੀ ਜਾਵੇ ਤਾਂ ਉਸ ਨੂੰ ਕੋਈ ਪਸੰਦ ਭੀ ਨਹੀਂ ਕਰੇਗਾ । ਰੋਮਾਂਚਿਕ ਰਚਨਾਵਾਂ ਨੂੰ ਪਸੰਦ ਕਰਨ ਵਾਲੇ ਰੋਮਾਂਚਿਕ ਵਿਅਕਤੀ ਸਦਾ ਵਿਦਮਾਨ ਰਹਣਗੇ : ਪਰ ਇਹ ਵਿਸਮਯ ਦੀ ਬਾਤ ਹੈ ਕਿ ਸਯਮ ਕਲਾਸੀਕੀ ਸਾਹਿਤਕਾਰਾਂ ਨੂੰ ਵਿਸ਼ਵਾਸ-ਸਾਹਿਤ ਗਿਆਤ ਨਹੀਂ ਸੀ ਕਿ ਉਹ ਜੋ ਕੁਛ ਲਿਖ ਰਹੇ ਹਨ, ਉਹ ਕਲਾਸਿਕ ਹੈ । ਇਸ ਦੇ ਬਾਵਜੂਦ ਅਸਾਨੂੰ ਇਹ ਸ਼ੋਭਾ ਨਹੀਂ ਦੇਂਦਾ ਕਿ ਅਸੀਂ ਇਨ੍ਹਾਂ ਗੱਲਾਂ ਦੇ ਆਧਾਰ ਉਪਰ ਹੀ ਮਾਨਵਵਾਦੀ ਸਿੱਧਾਂਤਾਂ ਨੂੰ ਰੱਦ ਕਰ ਦੇਈਏ । ਉਨ੍ਹਾਂ ਦਾ ਮਹਤੁ ਤਾਂ ਸਿਰਫ ਇਤਨਾ ਹੈ ਕਿ ਉਹ ਅਸਾਡਾ ਪਥ-ਪ੍ਰਦਰਸ਼ਨ ਕਰਨ ਤਾਕਿ ਅਸੀਂ ਆਪਣੇ ਵਿਅਕਤਿਤ ਉਪਰ ਉਨ੍ਹਾਂ ਨੂੰ ਲਾਗੂ ਕਰ ਸਕੀਏ । Ramon Fernandez ਇਕ ਨਵਯੁਵਕ ਸਮਾਲੋਚਕ ਹੈ ਜਿਸ ਨੇ ਮਾਨਵਵਾਦ ਨੂੰ ਆਪਣੇ ਮੰਤਵ ਯਾ ਨੈਤਿਕ ਉਪਕਰਣ ਵਜੋਂ ਇਸਤੇਮਾਲ ਕੀਤਾ ਹੈ ਹਾਲਾਂਕਿ ਉਸ ਦਾ ਮਾਨਵਵਾਦ ਜੋ ਫ਼ਰਾਂਸ ਵਿਚ ਸੁਤੰਤਾ-ਸਹਿਤ ਪ੍ਰਦਰਭੂਤ ਹੋਇਆ, ਉਸ ਮਾਨਵਵਾਦ ਤੋਂ ਭਿੰਨ ਹੈ ਜੋ ਅਮਰੀਕਾ ਵਿੱਚ ਪ੍ਰਚਲਿਤ ਹੋਇਆ ਹੈ । Fernandez ਅਤੇ ਅਮਰੀਕਾ ਦੇ ਮਾਨਵਵਾਦ ਵਿੱਚ ਇਕ ਤੱਤ ਤਾਂ ਇਹ ਸਾਂਝਾ 94