ਪੰਨਾ:Alochana Magazine November 1962.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰਨ ਦਾ ਕੋਈ ਐਸਾ ਤਰੀਕਾ ਤਲਾਸ਼ ਕੀਤਾ ਜਾਵੇ ਤਾਕਿ ਅਸੀਂ ਹਰ ਵਕਤ ਸਮਝ ਸਕੀਏ ਕਿ ਇਹ ਪਰਿਭਾਸ਼ਾ ਹੁਣ ਕਿਨ੍ਹਾਂ ਅਰਥਾਂ ਵਿੱਚ ਇਸਤੇਮਾਲ ਕੀਤੀ ਜਾ ਰਹੀ ਹੈ । ਮੈਂ ਇਥੇ ਇਕ ਅਤਿ ਸਾਧਾਰਣ ਉਦਾਹਰਣ ਪ੍ਰਸਤੁਤ ਕਰਾਂਗਾ ਜਿਸ ਨਾਲ ਯਮ ਮੇਰਾ ਸੰਬੰਧ ਰਹਿਆ ਹੈ । ਮੇਰਾ ਮਤਲਬ "ਪਾਰਲੌਕਿਕ ਕਵਿਤਾ ਦੇ ਪਾਰਿਭਾਸ਼ਿਕ ਸ਼ਬਦ ਤੋਂ ਹੈ । ਇਹ ਇਕ ਐਸਾ ਸ਼ਬਦ-ਵਿਸ਼ੇਸ਼ ਹੈ ਜੋ ਪ੍ਰਾਰੰਭ ਤੋਂ ਲੈਕੇ ਅਜ ਤਕ ਅਰਥ-ਅਭਿਪ੍ਰਾਯ ਦੇ ਪੱਖ ਤੋਂ ਆਪਣਾ ਇਕ ਇਤਿਹਾਸ ਰਖਦਾ ਹੈ ਅਤੇ ਜਿਸ ਦੇ ਵਿਭਿੰਨ ਅਰਥ-ਅਭਿਪ੍ਰਾਯ ਨੂੰ ਸੀਕਾਰ ਕਰਨਾ ਪੈਂਦਾ ਹੈ । ਇਹ ਭੀ ਨਿਸ਼ਚਿਤ ਹੈ ਕਿ ਇਹ ਸਾਰੇ ਅਰਥ-ਅਭਿਪ੍ਰਾਯ ਇਕ ਕਵਤ ਇਸ ਸ਼ਬਦਵਿਸ਼ੇਸ਼ ਵਿੱਚ ਨਹੀਂ ਸਮਾ ਸਕਦੇ : ਇਕ ਪਾਸੇ ਤਾਂ ਇਸ ਸ਼ਬਦ-ਵਿਸ਼ੇਸ਼ (ਇਸਤਲਾਹ) ਤੋਂ ੧੭-ਵੀਂ ਸ਼ਤਾਬਦੀ ਦੇ ਕਵੀਆਂ ਦਾ ਇਕ ਦਲ ਮੁਰਾਦ ਲੀਤਾ। ਜਾਂਦਾ ਹੈ । ਦੂਸਰੇ ਪਾਸੇ ਇਸ ਨੂੰ ਇਕ ਵਿਆਪਕ ਅਰਥ ਵਿੱਚ ਭੀ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਵਿੱਚ ਉਹ ਸਾਰੇ ਵਿਸ਼ਿਸ਼ਟ ਪਹਲ ਸ਼ਾਮਿਲ ਕਰ ਲੀਤੇ ਜਾਂਦੇ ਹਨ ਜੋ ਵਿਭਿੰਨ ਕਵੀਆਂ ਵਿੱਚ ਅਲਗ ਅਲਗ ਨਜ਼ਰ ਆਉਂਦੇ ਹਨ । ਪਾਰਲੌਕਿਕ ਕਵਿਤਾ ਦੀ ਪਰਿਭਾਸ਼ਾ ਕਰਨ ਦਾ ਸਾਧਾਰਣ ਸਮਾਲੋਚਨਾਤਮਕ ਤਰੀਕਾ ਇਹ ਹੋਵੇਗਾ ਕਿ ਪਹਲਾਂ ਇਸ ਦੀ ਸੂਖਮ ਦਾਰਸ਼ਨਿਕ ਤਾਅਰੀਫ ਨੂੰ ਨਿਸ਼ਚਿਤ ਕਰ ਲੀਤਾ ਜਾਵੇ ਅਤੇ ਫਿਰ ਇਸ ਤਾਅਰੀਫ ਦੇ ਨਾਲ ਵਧ ਤੋਂ ਵਧ ਕਵੀਆਂ ਨੂੰ ਸੰਬੰਧਿਤ ਕੀਤਾ ਜਾਵੇ । ਇਨ੍ਹਾਂ ਤੋਂ ਛੁਟ ਜੋ ਕਵੀ ਬਚ ਰਹਣਗੇ ਜੋ ਇਸ ਤਾਅਰੀਫ ਦੇ ਅੰਦਰ ਕਿਸੇ ਤਰ੍ਹਾਂ ਨਹੀਂ ਆ ਸਕਦੇ ਉਨ੍ਹਾਂ ਨੂੰ ਛੱਡ ਦਿੱਤਾ ਜਾਵੇ । ਯਾ ਫਿਰ ਇਹ ਤਰੀਕਾ ਮੁਖ ਰਖਿਆ ਜਾਵੇ ਕਿ ਐਸੇ ਕਵੀਆਂ ਨੂੰ ਸਾਹਮਣੇ ਰਖਕੇ ਜਿਨ੍ਹਾਂ ਨੂੰ ਪਾਰਲੌਕਿਕ ਕਵੀ ਸਮਝਿਆ ਜਾਂਦਾ ਰਹਿਆ ਹੈ ਉਨ੍ਹਾਂ ਗੁਣਾਂ ਦੀ ਟੋਹ ਲਾਈ ਜਾਵੇ ਜੋ ਇਨ੍ਹਾਂ ਸਾਰਿਆਂ ਦੀਆਂ ਰਚਨਾਵਾਂ ਵਿਚ ਸਾਂਝੇ ਤੱਤੂ ਵਜੋਂ ਦ੍ਰਿਸ਼ਟਿਗੋਚਰ ਹੁੰਦੇ ਹਨ । ਦਿਲਚਸਪ ਗੱਲ ਇਹ ਹੈ ਕਿ ਇਸ ਪ੍ਰਸ਼ਨ ਨੂੰ ਦੋ ਵਿਭਿੰਨ ਤਰੀਕਿਆਂ ਨਾਲ ਹੱਲ ਕਰਨ ਨਾਲ ਦੇ ਵਿਭਿੰਨ ਨਿਸ਼ਕ ਰੋਸ਼ ਪ੍ਰਾਪਤ ਹੋਣਗੇ । ਇਸ ਪ੍ਰਕਾਰ ਦੀ ਪਰਿਭਾਸ਼ਾ ਵਿਚ ਇਕ ਵਿਆਪਕਤਰ ਸਮਸਿਆ ਕਲਾਸੀਕੀਅਤ’’ ਅਤੇ ‘ਰੋਮਾਂਚਿਕਤਾ’ ਦੀ ਹੈ । ਹਰ ਉਹ ਵਿਅਕਤੀ ਜੋ ਇਨ੍ਹਾਂ ਦੋਹਾਂ ਬਾਰੇ ਲਿਖਦਾ ਹੈ ਇਹ ਸਮਝਦਾ ਹੈ ਕਿ ਉਹ ਇਨ੍ਹਾਂ ਇਸ ਤਲਾਹਾਂ ਦੇ ਅਰਥਾਂ ਦਾ ਗਿਆਤਾ ਹੈ । ਪਰ ਅਸਲ ਹਕੀਕਤ ਇਹ ਹੈ ਕਿ ਇਨ੍ਹਾਂ ਇਤਲਾਹਾਂ ਦੇ ਅਰਬ ਹਰ ਵਿਅਕਤੀ ਦੇ ਮਸਤਸ਼ਕ ਵਿੱਚ ਥੋੜੇ ਬਹੁਤ ਭਿੰਨ ਹਨ । ਇਸ ਤਰ੍ਹਾਂ ਅਪਰਿਮੇਯ ਮਤਭੇਦ ਲਈ ਪਦਾਰਥ-ਸਮ ਤਾਂ ਪ੍ਰਾਪਤ ਹੋ ਜਾਂਦੀ ਹੈ ਪਰ ਨਿਸ਼ਕਰਜ਼ ਕੁਛ ਨਹੀਂ ਨਿਕਲਦਾ । ਇਹ ਸਥਿਤ ਕਿਸੇ ਤਰ੍ਹਾਂ ਭੀ ਸੰਤਸ਼-ਜਨਕ ਨਹੀਂ ਹੈ । ਜੇ ਗੰਭੀਰਤਾ-ਵਕ ਮਨਨ ਕੀਤਾ ਜਾਵੇ ਤਾਂ ਐਸੀਆਂ ਸਮਸਿਆਵਾਂ