ਪੰਨਾ:Alochana Magazine November 1962.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਧਰਮਪਾਲ ਸਿੰਗਲ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਇਕ ਬਾਗੀ ਕਵੀ ਮੈਂ ਇਥੇ ਡਾਕਟਰ ਦੀਵਾਨ ਸਿੰਘ ਨੂੰ 'ਬਾਗੀ’ ਕਹਿਆ ਹੈ, ਕਿਉਂਕਿ ਉਹ ਜਿਥੇ ਸਮਾਜ, ਧਰਮ ਤੇ ਕਾਨੂੰਨ ਤੋਂ ਬਾਗੀ ਸੀ, ਉਥੇ ਕਵਿਤਾ ਦੇ ਬੰਧਨਾਂ ਤੋਂ ਭੀ ਬਾਗੀ ਸੀ । ਉਸਦੇ ਆਪਣੇ ਹੀ ਜੀਵਨ ਵਾਂਗ ਉਸਦੀ ਕਵਿਤਾ ਭੀ ਖੁਲੇ ਡੁਲੇ ਭਾਵ ਵਾਲੀ ਹੈ ਜਿਸ ਵਿੱਚ ਅਨੇਕਾਂ ਹੀ ਨਵੇਂ ਪ੍ਰਯੋਗ ਕੀਤੇ ਗਏ ਹਨ । ਦੁਖ ਦੀ ਗੱਲ ਹੈ ਕਿ ਸਾਡੇ ਇਸ ਮਹਾਨ ਯੋਗ-ਵਾਦੀ ਕਵੀ ਨੂੰ ਪੰਜਾਬੀ ਸਾਹਿਤ ਯਥਾਰਥੀਆਂ ਨੇ ਉਸਦਾ ਯੋਗ ਥਾਂ ਨਹੀਂ ਦਿੱਤਾ ਹੈ, ਸ਼ਾਇਦ ਇਸ ਲਈ ਨਹੀਂ ਕਿ ਉਸ ਦੇ ਜੀਵਨ ਦੀ ਸ਼ਾਮ ਦੂਰ ਦੇਸ਼ ਦੇ ਕਾਲੇ ਪਾਣੀਆਂ ਵਿੱਚ ਹੋਈ ਸੀ । ਫਿਰ ਅਸਾਡੇ ਨਵੇਂ ਉਠੇ ਪ੍ਰਯੋਗਵਾਦੀਆਂ ਨੂੰ ਪ੍ਰਯੋਗਵਾਦੀ ਕਵਿਤਾ ਦਾ ਮੋਢੀ ਖੁਦ ਬਣਨ ਦੀ ਇਤਨੀ ਤੀਬ ਇਛਾ ਸੀ ਕਿ ਇਸ ਦਾ ਸ਼ੇਯ ਉਹ ਕਿਸੇ ਹੋਰ ਕਵੀ ਨੂੰ ਨਹੀਂ ਦੇਣਾ ਚਾਹੁੰਦੇ ਸਨ । ਮੇਰੇ ਇਸ ਲੇਖ ਦਾ ਆਸ਼ਯ ਉਸ ਭੁਲੇ ਵਿਸਰੇ ਤੇ ਉਪੇਸ਼ਿਤ ਕਵੀ ਦੀ ਕਵਿਤਾ ਅਤੇ ਪ੍ਰਯੋਗ ਦੇ ਵਿਸ਼ਿਸ਼ਟ ਗੁਣਾਂ ਦਾ ਮੁਲਕਾਂਕਨ ਕਰਨਾ ਹੀ ਹੈ । ਡਾਕਟਰ ਦੀਵਾਨ ਸਿੰਘ ਪੰਜਾਬ ਦੇ ਜ਼ਿਲਾ ਸਿਆਲਕੋਟ ਦੇ ਇਕ ਪਿੰਡ ਦਾ ਵਸਨੀਕ ਸੀ । ਆਗਰਾ ਮੈਡੀਕਲ ਸਕੂਲ ਤੋਂ ਡਾਕਟਰੀ ਪਾਸ ਕੀਤੀ ਅਤੇ ਮਿਲਟਰੀ-ਡਾਕਟਰ ਦੇ ਤੌਰ ਤੇ ਫ਼ੌਜ ਵਿੱਚ ਭਰਤੀ ਹੋ ਗਏ । ਲਾਹੌਰ ਰਾਵਲਪਿੰਡੀ ਤੇ ਰੰਗੁਨ ਆਦਿ ਕਈ ਸਥਾਨਾਂ ਤੇ ਨੌਕਰੀ ਕੀਤੀ । ਜੀਵਨ ਦੇ ਅੰਤਿਮ ਦਿਨ ਅੰਡੇਮਾਨ ਦੀਪਸਮੂਹਾਂ ਵਿੱਚ ਗੁਜਰੇ ਕਿਸੇ ਰਾਜਨੀਤਕ ਨੇਤਾ ਦੇ ਨਾਤੇ ਨਹੀਂ, ਸਗੋਂ ਡਾਕਟਰੀ ਦੇ ਲੋਕ-ਸੇਵਾ ਵਾਲੇ ਕੰਮ ਵਿਚ | ਇਹ ਗੱਲ ਦੂਸਰੀ ਹੈ ਕਿ ਉਹ ਉਸ ਵੇਲੇ ਦੇ ਜਰਮਨ ਹਮਲਾਵਰਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਗਏ ਅਤੇ ਆਪਣੇ ਬਾਲਬੱਚਿਆਂ ਤੋਂ ਵਿਛੜ ਕੇ ਬਹੁਤ ਹੀ ਮਾਨਸਿਕ ਕਸ਼ਟਾਂ ਵਿਚ ਜ਼ਿੰਦਗੀ ਦੀਆਂ ਅiਖ਼ਰੀ ਘੜੀਆਂ ਗਿਣਦੇ ਰਹੇ । ਡਾਕਟਰ ਦੀਵਾਨ ਸਿੰਘ ਦੇ ਦੋ ਕਾਵ-ਸੰਨ੍ਹ ਹਨ-ਵਗਦੇ ਪਾਣੀ 29