ਪੰਨਾ:Alochana Magazine November 1962.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੰਦਾ ਜਨਮ ਲੈਂਦਾ ਹੈ, ਸਮਾਜ ਨੂੰ ਵੇਖਦਾ ਹੈ, ਪਰ ਸਮਾਜ ਉਸ ਦੇ ਲਈ ਵਿਧੀਅਵਿਧਿ ਦੀਆਂ ਸੀਮਾਵਾਂ ਲਾ ਕੇ ਉਸ ਨੂੰ ਪਰੇਸ਼ਾਨ ਕਰ ਦੇਂਦਾ ਹੈ, ਫਿਰ ਜੇ ਕਿਸੇ ਪਾਸੇ ਕੋਈ ਵਿਰਲ ਵੇਖ ਕੇ ਬੰਦਾ ਦੂਜੇ ਪਾਸੇ ਜਾਂਦਾ ਹੈ ਤਾਂ ਧਰਮ ਜਾਂ ਮਜ਼ਹਬ ਉਸਦਾ ਰਸਤਾ ਰੋਕ ਕੇ ਖੜਾ ਦਿਖਾਈ ਦੇਂਦਾ ਹੈ । ਇਨ੍ਹਾਂ ਦੁਹਾਂ ਤੋਂ ਬਚ ਜਾਣ ਮਗਰੋਂ ਵੀ ਇਕ ਹੋਰ ਮਹਾ-ਦੇਵ ‘ਕਾਨੂੰਨ’ ਆਪਣੇ ਜਬੜੇ ਖੋਲ੍ਹ ਕੇ ਖੜਾ ਹੁੰਦਾ ਹੈ । ਇਸੇ ‘ਪਰੇਸ਼ਾਨੀ’ ਦੀ ਵਿਆਖਿਆ ਵੀ ਕਰਦਾ ਹੈ - ਸਮਾਜ ਘੁੱਟਦਾ ਖ਼ਿਆਲ ਨੂੰ, ਖ਼ਿਆਲ ਦੇ ਵਿਕਾਸ ਨੂੰ, ਕਾਨੂੰਨ ਕਤਰਦਾ ਜੀਭ ਨੂੰ, ਕੈਦ ਕਰਦਾ ਜਿਸਮ ਨੂੰ, ਮਜ਼ਬ ਮਾਰਦਾ ਰੂਹ ਨੂੰ, ਦੱਬਦਾ ਹੁਨਰ ਨੂੰ, ਮੈਂ ਕੀ ਕਰਾਂ ? ਬੱਸ ਟੁਰਿਆ ਚਲਾਂ ਰਾਹੇ ਰਾਹ । ਜ਼ਿੰਦਗੀ ਪਰੇਸ਼ਾਨੀ ਦੀ ਚੰਗੇਰੀ ਏ, ਗੁਲਾਮੀ ਦੀ ਖੁਨਾਮੀ ਨਾਲ। (ਪਰੇਸ਼ਾਨੀ) ਕਵੀ ਵੇਖ ਰਹਿਆ ਹੈ ਕਿ ਦੁਨੀਆਂ ਵਿੱਚ ਸਭ ਪਾਸੇ ਆਪੋ-ਧਾਪੀ ਮਚੀ ਹੋਈ ਹੈ । ਰੱਬ ਦਾ ਨਾਮ ਲੈ ਲੈ ਕੇ ਲੋਕ ਆਪਣੇ ਘਰ ਭਰੀ ਜਾ ਰਹੇ ਹਨ ਅਤੇ ਭੋਲੇ ਭਾਲੇ ਗਰੀਬ ਲੱਕ ਲੁਟੇ ਜਾ ਰਹੇ ਹਨ, ਧਰਮ ਦੇ ਆਗੂ ਲੁਟੇਰੇ ਹੋ ਗਏ ਹਨ ਅਤੇ ਰੱਬ ਫਿਰ ਭੀ ਬੈਠਾ ਸਾਰਾ ਨਜ਼ਾਰਾ ਵੇਖ ਰਹਿਆ ਹੈ । ਇਥੇ ਗੁਰਬਾਣੀ ਦਾ ਅਸਰ ਭੀ ਸਪਸ਼ਟ ਦਸ ਰਹਿਆ ਹੈ । ਰੱਬ ਨੂੰ ਕਿੰਨਾ ਸੋਹਣਾ ਜਿਹਾ ਉਲਾਂਭਾ ਹੈ - ਆਪੂੰ ਛੱਪ ਬੈਠੇ, ਏਥੇ ਖੱਪ ਪੈ ਗਈ, ਤੇਰੀ ਧੁਰਾਂ ਦੀ ਅੱਗ ਲਗਾਈ ਹੋਈ ਆ, ਬੁਰਕੇ ਲਾਹ, ਉਠ ਦੇਹ ਖਾਂ ਦਰਸ ਯਾਰਾ, ਐਵੇਂ ਕਾਸ ਨੂੰ ਧੂੜ ਧੁਮਾਈ ਹੋਈ ਆ ? (ਬਾਜ਼ੀਗਰ ਨੂੰ) ਇਸਦਾ ਇਹ ਅਰਥ ਨਹੀਂ ਹੈ ਕਿ ਕਵੀ ਨਾਸਤਿਕ ਹੈ, ਜਾਂ ਉਸਦੇ ਪ੍ਰਭੂਪਿਆਰ ਵਿਚ ਕ ਦੀ ਘਾਟ ਹੈ । ਉਪਰੋਕਤ ਕਾਵਿ-ਟੂਕਾਂ ਤੋਂ ਇਹ ਭੁਲੇਖਾ ਲੱਗ ਜਾਣ ਦਾ ਡਰ ਜ਼ਰੂਰ ਹੈ । ਪਰ ਨਹੀਂ, ਕਵੀ ਪਹਿਲਾਂ ਉਸ ਰੱਬ ਦਾ ਆਸ਼ਿਕ ਹੈ, ਪਿਛੋਂ ਪ੍ਰਤਿਵਾਦੀ ਹੈ । ਉਹ ਇਕ ਐਸਾ ਭਗਤ ਹੈ ਜੋ ਧਰਮ ਦੀ ਹਰ ਗੱਲ ਨੂੰ ਤਥਾਸਤੂ ਕਰ ਕੇ ਨਹੀਂ ਅਪਨਾ ਸਕਦਾ । ਉਹ ਭੀ ਆਡੰਬਰਾਂ ਨੂੰ ਭੰਡਦਾ ਹੈ, 24