ਪੰਨਾ:Alochana Magazine November 1962.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਨੁਵਾਦਕ : ੫: ਗੁਲਵੰਤ ਸਿਘ - ਸਮਾਲੋਚਨਾ ਵਿਚ ਪ੍ਰਯੋਗ (ਸੰਸਾਰ-ਪ੍ਰਸਿੱਧ ਕਵੀ ਅਤੇ ਆਲੋਚਕ T.S. Eliot ਰਚਿਤ ਨਿਬੰਧExperiment in Criticism- ਦਾ ਮੂਲ ਅੰਗ੍ਰੇਜ਼ੀ 'ਚੋਂ ਅਨੁਵਾਦ) ਸਾਹਿਤ ਦਾ ਕੋਈ ਹੋਰ ਰੂਪਗਤ ਦੇਸ਼ ਐਸਾ ਨਹੀਂ ਹੈ ਜਿਸ ਵਿਚ ‘ਪਰੰਪਣ’ ਅਤੇ ‘ਪ੍ਰਯੋਗਾਤਮਕ’ ਰਚਨਾਵਾਂ ਦੇ ਵਿਚਕਾਰ ਭੇਦ ਇਤਨਾ ਦੁ:ਸਾਧ ਹੁੰਦਾ ਹੈ, ਜਿਤਨਾ ਸਾਹਿਤਕ ਸਮਾਲੋਚਨਾ ਵਿਚ ਕਿਉਂਕਿ ਇਥੇ ਇਹ ਦੋਵੇਂ ਸ਼ਬਦ ਦੇ ਵਿਭਿੰਨ ਅਰਥਾਂ ਵਿੱਚ ਪ੍ਰਯੁਕਤ ਕੀਤੇ ਜਾਂਦੇ ਹਨ । ਪਰੰਪਰੀਣ ਸਮਾਲੋਚਨਾ ਤੋਂ ਅਸਾਡਾ ਅਭਿਪ੍ਰਾਯ ਉਹ ਸਮਾਲੋਚਨਾ ਹੈ, ਜੋ ਸਿਰਫ ਉਸੇ ਰੀਤ-ਪਰਿਪਾਟੀ ਦਾ ਅਨੁਸਰਣ ਕਰਦੀ ਹੈ, ਉਨ੍ਹਾਂ ਹੀ ਉਦੇਸ਼ਾਂ ਦੀ ਸਿੱਧੀ ਲਈ ਪ੍ਰਯਤਨ ਕਰਦੀ ਹੈ ਅਤੇ ਤਕਰੀਬਨ ਉਨ੍ਹਾਂ ਮਾਨਸਿਕ ਵਿਆਪਾਰਾਂ ਨੂੰ ਪ੍ਰਸਤੁਤ ਕਰਦੀ ਹੈ ਜਿਨ੍ਹਾਂ ਨੂੰ ਅਸਾਡੀ ਪਿਛਲੀ ਨਸਲ ਪੇਸ਼ ਕਰਦੀ ਆਈ ਹੈ । ਯਾ ਫਿਰ ਇਸ ਤੋਂ ਬਿਲਕੁਲ ਵਖਰੇ ਅਰਥਾਂ ਵਿਚ ਅਸੀਂ ਉਹ ਸਮਾਲੋਚਨਾ ਮੁਰਾਦ ਲੈ ਸਕਦੇ ਹਾਂ ਜੋ ‘ਅਰਥਤੱਤ ਅਤੇ ਮੂਲੜ-ਨਿਰੂਪਣ ਵਜੋਂ 'ਪਰੰਪਰਾ ਸੰਬੰਧੀ ਨਿਸ਼ਚਿਤ ਦ੍ਰਿਸ਼ਟੀਕੋਣ ਰਖਦੀ ਹੈ, ਅਤੇ ਜਿਸ ਨੂੰ ਇਸ ਲਿਹਾਜ਼ ਨਾਲ 'ਪ੍ਰਯੋਗਾਤਮਕ’ ਭੀ ਕਹਿਆ ਜਾ ਸਕਦਾ ਹੈ ਕਿ ਉਹ ਉਨ੍ਹਾਂ ਉਸਤਾਦ ਵੱਲ ਪ੍ਰਤਿਵਰਤਨ ਦਾ ਸੁਝਾਉ ਦੇਂਦੀ ਹੈ। ਜਿਨ੍ਹਾਂ ਨੂੰ ਅਸੀਂ ਭੁਲਾ ਚੁਕੇ ਹਾਂ । ਜਿਥੋਂ ਤਕ ਯੁੱਗ ਦਾ ਸੰਬੰਧ ਹੈ ਅਸੀਂ ਇਸ ਤੋਂ ਵਰਤਮਾਨ ਨੇਸਲ ਦਾ ਅਧਿਕ ਮੌਲਿਕ ਕੰਮ ਮੁਰਾਦ ਲੈ ਸਕਦੇ ਹਾਂ ਯਾ ਫਿਰ ਇਸ ਵਿੱਚ ਉਨ੍ਹਾਂ ਸਮਾਲੋਚਕਾਂ ਦੀਆਂ ਰਚਨਾਵਾਂ ਸ਼ਾਸਿਲ ਕਰ ਸਕਦੇ ਹਾਂ ਜੋ ਪਰਿਸ਼ਨਗਤ ਦ੍ਰਿਸ਼ਟੀ ਦੇ ਨਵੀਨ ਦੇਸ਼ਾਂ ਵਿੱਚ ਉਤਰ ਰਹੇ ਹਨ ਅਤੇ ਹੋਰ ਗਿਆਨ-ਪ੍ਰਕਾਰਾਂ ਦੇ ਨਾਲ ਮਿਲਾ ਕੇ ਸਮਾਲੋਚਨਾ ਦੇ ਪਿੜ ਨੂੰ ਵਿਸ਼ਾਲਤਰ ਬਣਾ ਰਹੇ ਹਨ । ‘ਪ੍ਰਯੋਗਾਤਮਕ' ਦਾ ਸ਼ਬਦ ਪੂਰਵਕਤ ਅਰਥਾਂ ਵਿਚ ਇਸਤੇਮਾਲ ਕਰਨਾ ਅਨੁਚਿਤ ਹੋਵੇਗਾ, ਕਿਉਂਕਿ ਇਸ ਤਰਾਂ ਇਹ ਅਸਾਡੇ ਜ਼ਮਾਨੇ ਦੀਆਂ ਉਨ੍ਹਾਂ ਸਾਰੀਆਂ ਆਲੋਚਨਾਤਮਕ ਰਚਨਾਵਾਂ ਨੂੰ ਘੇਰ ਲਵੇਗਾ, ਜਿਨ੍ਹਾਂ ਨੂੰ ਅਸੀਂ