ਪੰਨਾ:Alochana Magazine November 1962.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਫਰ ਦੀ ਵਿਸ਼ਮਤਾ ਤੋਂ ਭੈਭੀਤ ਦਿਸ ਰਹਿਆ ਹੈ ਸੂਰਜ ਡੁੱਬ ਰਹਿਆ, ਸ਼ਾਮਾਂ ਪੈ ਰਹੀਆਂ, ... ... ... ... ਪੁਲ ਕੋਈ ਨਹੀਂ, ਨਾ ਬੇੜੀ, ਨਾ ਮਾਂਝੀ, ਮੈਂ ਅਨਤਾਰੂ ਖਲੀ, ਇਸ ਕੰਢੇ, ਅਨਜਾਣ ਇੱਕਲੀ, ਟਿਕਾਣਾ ਮੇਰਾ ਦੱਸੀਦਾ ਓਸ ਕੰਢੇ, ਪੱਕਾ ਬਹੁ ਨਾ ਜਿਸਦਾ । ... ... ... ... ... ਕੋਈ ਹੈ ਤਰਸਾਂ ਵਾਲਾਂ ? ਰਤਾ ਤਰਸ ਕਰੇ, ਮੈਨੂੰ ਉਸ ਪਾਰ ਅਪੜਾ ਦਏ । (ਸ਼ਾਮਾਂ ਪੈ ਗਈਆਂ) ਕਵੀ ਦੇ ਭਾਵਾਂ ਨੂੰ, ਨਵੇਂ ਪ੍ਰਯੋਗ-ਮੁਕਤ ਛੰਦ ਨੂੰ-ਰੂਪਕਾਂ ਨੂੰ ਵੇਖਣ ਤੋਂ ਉਪਰਾਂਤ ਇਥੇ ਉਨ੍ਹਾਂ ਦੀ ਭਾਸ਼ਾ ਹਰ ਕਿਸਮ ਦੀ ਹੈ, ਭਾਵੇਂ ਹਿੰਦੀ, ਪੋਠੋਹਾਰੀ, ਅਤੇ ਉਰਦੂ-ਫ਼ਾਰਸੀ ਜਾਂ ਅੰਗ੍ਰੇਜ਼ੀ ਦੇ ਲਫ਼ਜ਼ ਕਾਫ਼ੀ ਹਨ, ਤਾਂ ਭੀ ਉਰਦੂ-ਫਾਰਸੀ ਦੇ ਸ਼ਬਦਾਂ ਦੀ ਬਹੁਲਤਾ ਹੈ ਅਤੇ ਠੇਠ ਗ੍ਰਾਮੀਣ ਸ਼ਬਦਾਂ ਦੀ ਰੁਚੀ ਪ੍ਰਧਾਨ ਹੈ ਕਿਤ ਹਿੰਦੀ-ਪੁਰ, ਪਰਉਪਕਾਰ, ਅਸ਼ਕਤ, ਅਸਮਰਥ, ਭਗਨੀ, ਅਰਧ ਔਗੀ । ਆਮ ਪੇਂਡੂ ਸ਼ਬਦ-ਦਲਿਦਰ, ਹੁਨਰਨ, ਗੁਸੈਲ, ਲੀਕਾਂ, ਨਿਖਸਮੀ ਲਹਿੰਦ-- ਘੱਟਸੀ, ਡੁਬਸੀ, ਫੜੀਅਨ ਮਾਰੀਅਨ ਆਦਿ । ਫਾਰਸੀ-ਫਾਰਸੀ-ਇਸਤਕਬਾਲ, ਕਾਮਯਾਬ, ਖੁਦਗ਼ਰਜ਼, ਜਾਦਿਕ, ਹੈਸੀਅਤ, ਕਰਾਮਾਤ, ਇੰਤਜ਼ਾਰ, ਮਹਿਫੂਜ਼, ਮਸ਼ੱਕਤਾਂ, ਜ਼ੁਹਦ, ਇਬਾਦਤ ਗਾਰ, ਤੌਹੀਨ, ਖ਼ਿਦਮਤਗਾਰ ਗੁਮਰਾਹ ਆਦਿ । | ਹਿੰਦੀ-ਉਰਦੂ ਦੇ ਸਮਾਜ ਭੀ ਬਣਾਏ ਹਨ ਜਿਵੇਂਦਿਮਾਗ਼-ਹੀਣ, ਕਮਜ਼ੋਰ- ਸ਼ਰੀਰੀ; ਸਦ-ਜਵਾਨ । ਇਕ ਲਫਜ਼ 'ਲਫ਼ਾਫ਼ੇ ਦੀ ਵਰਤੋਂ ਬਹੁਤ ਕਮਾਲ ਦੀ ਹੈ ਯਥਾ : ੧. ਮਰਦ-ਫਲਸਫੀ ਨੇ, ਝੂਠੇ ਲਫਾਫੇ ਬਣਾ, ਤੈਨੂੰ ਝੂਠਾਇਆ ! ੨. ਇਲਮਾਂ ਦੇ ਲਫ਼ਾਫੇ, ਗਿਆਨਾਂ ਦੇ ਸਤੁਨ, ਡਾ: ਦੀਵਾਨ ਸਿੰਘ ਦੀ ਪੰਜਾਬੀ ਸਾਹਿਤ ਨੂੰ ਦੇਣ ਅਪਾਰ ਹੈ ; ਉਨ੍ਹਾਂ ਦੀ ਰਚਨਾ ਵਲੋਂ ਲਾਪਰਵਾਹੀ ਅਨੁਚਿਤ ਹੈ । ਲੋੜ ਹੈ ਉਨਾਂ ਦੀ ਕਵਿਤਾ ਦੇ ਨੇੜੇ ਦੇ ਅਧਿਐਨ ਦੀ । 37.