ਪੰਨਾ:Alochana Magazine November 1962.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰੋ: ਓ.ਪੀ. ਗੁਪਤਾ - ਕਵਿਤਾ ਦਾ ਸਤ ਕਵਿਤਾ ਦਾ ਆਪਣਾ ਸਤਯ ਹੈ, ਕਰਮ ਹੈ, ਧਰਮ ਹੈ । ਹਾਂ ਇਹ ਬੁਧੀ ਦੇ ਸਤਯ, ਕਰਮ ਤੇ ਧਰਮ ਤੋਂ ਵਖਰਾ ਹੈ । ਕਵਿਤਾ ਦਾ ਸਤਯ ਵਾਸਤਵ ਵਿੱਚ ਭਾਵਕਤਾ ਦਾ, ਹਮਦਰਦੀ ਦਾ ਵਲਵਲੇ ਦਾ, ਪ੍ਰੇਮ ਦਾ ਸਤਯ ਹੈ । ਇਹ ਇਕ ਤੇ ਇਕ ਦੇ ਵਾਲਾ ਸਤਯ ਨਹੀਂ, ਸਗੋਂ ਇਕ ਤੇ ਇਕ, ਇਕ ਵਾਲਾ ਸਤਯ ਹੈ । ਕਵਿਤਾ ਦਾ ਸਤਯ ਵਾਸਤਵ ਵਿੱਚ ਕਲਪਨਾ ਦਾ ਸਤਯ ਹੈ, ਕਲਪਨਾਮਈ ਸਹਾਨੁਭੂਤੀ (imaginative sympathy) ਦਾ ਸਤਯ ਹੈ । ਧੀ ਦੈਤ (duality) ਨੂੰ ਨਹੀਂ ਮਿਟਾ ਸਕਦੀ। ਇਸ ਦੇ ਖੇਤਾਂ ਵਿਚ ਦਰਸ਼ਕ ਤੇ ਦਰਸ਼ਨੀਯ ਵਸਤੂ ਆਪਣੀ ਆਪਣੀ ਅਲਗ ਹੋਂਦ ਬਣਾਈ ਰਖਦੀਆਂ ਹਨ ਪਰ ਕਲਪਨਾ ਦੇਤ ਨੂੰ ਖਤਮ ਕਰ ਦੇਂਦੀ ਹੈ ਤੇ ਦਰਸ਼ਕ ਅਤੇ ਦਰਸ਼ਨੀਯ ਵਸਤੂ ਦੇ ਵਿਚਕਾਰਲੇ ਅੰਤਰ ਨੂੰ ਮਿਟਾ ਕੇ, ਦੋਨਾਂ ਨੂੰ ਇਕ ਇਕਾਈ ਵਿੱਚ ਢਾਲ ਦੇਂਦੀ ਹੈ । ਕਵਿਤਾ ਦਾ ਸਤ ਦੇਤ ਦਾ ਸਤਯ ਨਹੀਂ, ਇਹ ਅਦੈਤ ਦਾ ਸਤਯ ਹੈ, ਇਕਾਈ ਦਾ ਸਤਯ ਹੈ, ਉਸ ਪ੍ਰੇਮ ਦਾ ਸਤਯ ਹੈ ਜਿਹੜਾ ਪ੍ਰੇਮੀ ਅਤੇ ਪ੍ਰਿਯਾ ਦੇ ਦੇ ਭਿੰਨ ਭਿੰਨ ਵਜੂਦਾਂ ਨੂੰ ਇਕ ਅਭਿੰਨ ਵਜੂਦ ਵਿੱਚ ਬਦਲ ਦੇਂਦਾ ਹੈ । ਜਿਵੇਂ ਕਿ ਮੈਂ ਪਹਲਾਂ ਭੀ ਕਹ ਦਿੱਤਾ ਹੈ, ਕਵਿਤਾ ਦਾ ਸਤਯ ਇਕਾਈ ਦਾ ਸਤਯ ਹੈ, ਅਭਿੰਨਤਾ ਦਾ ਸਤਰ ਹੈ, ਨਾ ਕਿ ਭਿੰਨਤਾ ਦਾ । ਇਕ ਚੰਗਾ ਕਵੀ ਹੀ ਯੁਗ-ਚੇਤਨਾ ਦੇ ਸੁਚੱਜੇ ਤੇ ਸਪਸ਼ਟ ਚਿੜ ਖਿਚ ਸਕਦਾ ਹੈ ਕਿਉਂਕਿ ਉਸ ਦਾ ਮਨ ਯੁਗ-ਚੇਤਨਾ ਨੂੰ ਇਤਨਾ ਆਤਮਸਾਤ ਕਰ ਲੈਂਦਾ ਹੈ ਕਿ ਉਸ ਦੇ ਆਪ ਤੇ ਚੇਤਨਾ ਵਿੱਚ ਰਤਾ ਕੁ ਭੀ ਦੂਰੀ ਨਹੀਂ ਰਹਿੰਦੀ ਅਤੇ ਦੋਨੋ ਇਕ ਇਕਾਈ ਵੱਚ ਢਲ ਜਾਂਦੇ ਹਨ । ਚੇਤਨਾ ਆਪਾ ਬਣ ਜਾਂਦੀ ਹੈ ਅਤੇ ਆਪਾ ਚੇਤਨਾ । ਜਦ ਇਹ ਹਾਲਤ ਹੋ ਜਾਂਦੀ ਹੈ, ਤਾਂ ਕਵਿਤਾ ਅਪ ਮੁਹਾਰੀ ਵਗ ਟੁਰਦੀ ਹੈ । R. L. Chambers ਆਪਣੀ ਪੁਸਤਕ ' The Novels of Virginia Woolf ਵਿੱਚ ਠੀਕ ਹੀ ਲਿਖਦਾ ਹੈ : Sympathy is capable of identifying subject and object, observer and observed. the whole con observed the whole consciousness of the 33