ਪੰਨਾ:Alochana Magazine November 1962.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਹ ਤੂੰ ਪੀਰ ਮੁਹੰਮਦਾ, ਕੀ ਹਾਲ ਸਵਾਰਾਂ । ਇਹ ਭੀ ਬੜਾ ਵਿਚਿਤ ਮੌਕਾ ਮੇਲ ਜਾਪਦਾ ਹੈ ਕਿ ਇਸ ਵਾਰ ਦੇ ਨਾਇਕ ਗੁਲਾਮ ਹਮਦ ਚੱਠੇ ਦੇ ਪਿਤਾ ਦਾ ਨਾਮ ਚੌਧਰੀ ਪੀਰ ਮੁਹੰਮਦ ਹੈ ਤੇ ਲੇਖਕ ਦਾ ਨਾਮ ਭੀ ਪੀਰ ਮੁਹੰਮਦ ਹੀ ਸਿੱਧ ਹੁੰਦਾ ਹੈ । ਅੰਦਰਲੇ ਹਵਾਲਿਆਂ ਤੋਂ ਬਸ ਲੇਖਕ ਦਾ ਕੇਵਲ ਨਾਮ ਹੀ ਮਿਲਦਾ ਹੈ । ਉੱਚ ਇਸ ਵਾਰ ਦਾ ਗਹ ਨਾਲ ਅਧਿਐਨ Giਆਂ ਲੇਖਕ ਦੀ ਸ਼ਖ਼ਸੀਅਤ ਬਾਰੇ ਹੇਠ ਲਿਖੇ ਸਿੱਟੇ ਕਢੇ ਜਾ ਸਕਦੇ ਹਨ :- ੧. ਉਹ ਇਕ ਕੱਟੜ ਮੁਸਲਮਾਨ ਸੀ । ੨, ਰੱਬ ਅਤੇ ਮੌਤ ਤੋਂ ਹਮੇਸ਼ਾ ਡਰਨ ਵਾਲਾ ਸੀ । 3. ਦੁਨੀਆਂ ਨੂੰ ਝੂਠੀ ਤੇ ਸੁਪਨੇ ਨਿਆਈ ਸਮਝਦਾ ਸੀ ਅਤੇ ਔਰਤ ਜ਼ਾਤ | ਵਲੋਂ ਉਦਾਸੀਨ ਸੀ । 8. ਜ਼ੁਲਮ ਅਤੇ ਲੜਾਈ ਦਾ ਕੱਟੜ ਵਿਰੋਧੀ ਸੀ । ੫. ਗੰਭੀਰ ਸੁਭਾਵ ਅਤੇ ਦਾਰਸ਼ਨਿਕ ਬਿਰਤੀਆਂ ਦਾ ਮਾਲਕ ਸੀ । ੬. ਕਾਵਿ-ਕਲਾ ਦੀ ਉਸ ਨੂੰ ਚੰਗੀ ਸੂਝ ਸੀ । ਇਸ ਵਾਰ ਦੇ ਆਰੰਭਕ ਮੰਗਲਾਚਰਣ ਤੋਂ, ਜਿਸ ਵਿੱਚ ਕਿ ਲੇਖਕ ਨੇ ਇਸਲਾਮੀ ਪਰੰਪਰਾ ਅਨੁਸਾਰ ਰੱਬ ਅਤੇ ਹੋਰ ਮਿਤਿਹਾਸਕ ਪਾਤਰਾਂ ਦੀ ਸਿਫ਼ਤ ਗਈ ਹੈ, ਉਸ ਦੇ ਕੱਟੜ ਮੁਸਲਮਾਨ ਹੋਣ ਬਾਰੇ ਪੱਕੀ ਗਵਾਹੀ ਮਿਲ ਜਾਂਦੀ ਹੈ । ਮੌਤ ਅਤੇ ਰੱਬ ਬਾਰੇ ਭੀ ਥਾਂ ਥਾਂ ਕਵੀ ਦੇ ਵਿਚਾਰ ਮਿਲਦੇ ਹਨ , ਜਿਵੇਂ :- ਤੇ ਪੜਿਆ ਲਫ਼ਜ਼ ਇਹ ਮੌਤ ਦਾ, ਅਸਾਂ ਵਿਚ ਕੁਰਾਨਾਂ । ਪਰ ਅਕਸਰ ਏਸ ਜਹਾਨ ਥੀਂ, ਸਭ ਮੋਏ । - - ਪਰ ਦੋਸ਼ ਨਾ ਕੁਝ ਗੁਲਾਮ ਨੂੰ, ਰੱਬ ਆਪ ਕਰਾਂਦਾ । 1 ਤੇ ਮੌਤ ਜੋ ਪਾੜਨ ਪਾੜਦੀ, ਨਾ ਵੰਝੇ ਸੀਤਾ । ਪਰ ਜਦ ਮਾਰੇ ਰੱਬ ਵੀ, ਕੌਣ ਹੁੰਦਾ ਰਾਖਾ । 1 1 1 ਮੌਤ ਕੋਲੋਂ ਨੱਸ ਕੇ, ਕਈ ਮੂਲ ਨਾ ਛੁੱਟ । ਸਚਮੁਚ ਮੌਤ ਸੁਜਾਖਿਆਂ, ਚਾ ਕਰਦੇ ਅੰਨੇ । ਦੁਨੀਆਂ ਬਾਰੇ ਕਵੀ ਦੇ ਵਿਚਾਰ ਬੜੇ ਨਿਰਾਸ਼ਾ-ਭਰਪੂਰ ਹਨ ਉਹ ਦੁਨੀਆਂ ਕਵਲ ਮਕਰ ਫ਼ਰੇਬ ਤੇ ਖੱਬ-ਖ਼ਿਆਲ ਹੀ ਸਮਝਦਾ ਹੈ, ਸਗੋਂ ਉਸਦਾ ਕਹਿਣਾ 83