ਪੰਨਾ:Alochana Magazine November 1962.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੰਗ ਪਿਆਲਾ ਜ਼ਹਿਰ ਦਾ, ਮਤ ਚਾਹੀਏ ਪੀਤਾ। ਪਰ ਖੂਨ ਨਾ ਕਰੀਏ ਕਿਸੇ ਦਾ, ਭੱਠ ਜੰਗ ਦੀਆਂ ਤਾਂਘਾਂ ? ਇਸ ਵਾਰ ਵਿਚਲੀਆਂ ਅਨੇਕ ਤੁਕਾਂ ਕਵੀ ਦੇ ਗੰਭੀਰ ਅਤੇ ਦ ਰਸ਼ਨਿਕ ਸੂਭਾਵ ਦੀਆਂ ਸੂਚਕ ਹਨ । ਇਸ ਪੱਖ ਤੋਂ ਕਵੀ ਇਕ ਚੰਗੇ ਅਨੁਭਵੀ ਪੁਰਸ਼, ਪ੍ਰਤਿਭਾਵਾਨ ਤੇ ਦਾਨਾ ਜਾਪਦਾ ਹੈ । ਬਹੁਤ ਸਾਰੀਆਂ ਤੁਕਾਂ ਇਸ ਵਾਰ ਵਿੱਚ ਐਸੀਆਂ ਮਿਲਦੀਆਂ ਹਨ, ਜਿਨ੍ਹਾਂ ਵਿੱਚ ਅਮਰ ਤੇ ਅਟੱਲ ਸਚਾਈਆਂ ਬੰਦ ਹਨ-ਤੇ ਇਸ ਪ੍ਰਕਾਰ ਦੀਆਂ ਤੁਕਾਂ ਵਿੱਚ ਅਖਾਉਤਾਂ ਬਣ ਸਕਣ ਦੀ ਸਮਰਥਾ ਹੈ । ਇਹ-ਖੂਬੀ ਸਾਨੂੰ ਕਸੇ ਭੀ ਹੋਰ ਬੀਰ-ਰਸੀ ਵਾਰ ਵਿੱਚ ਨਹੀਂ ਦਿਸਦੀ। ਹਾਂ, ਗੁਰੂ ਅਰਜਨ ਅਤੇ ਭਾਈ ਗੁਰਦਾਸ ਰਚਿਤ ਅਧਿਆਤਮਕ ਵਾਰਾਂ ਵਿੱਚ ਐਸੀਆਂ ਤੁਕਾਂ ਜ਼ਰੂਰ ਮਿਲਦੀਆਂ ਹਨ । “ਚੱਠਿਆਂ ਦੀ ਵਾਰ ਵਿਚੋਂ ਕੁਝ ਤੁਕਾਂ ਉਦਾਹਰਣ ਵਜੋਂ ਵੇਖੀਆਂ ਜਾ ਸਕਦੀਆਂ ਹਨ:- ਜੇ ਸਾਨੀ ਹੋਵੇ ਜ਼ੋਰ ਦਾ ਤਾਂ ਜ਼ੋਰ ਅਜ਼ਮਾਈਏ । ਦੇਖ ਕੱਖਾਂ ਦੀ ਛੱਪਰੀ ਨਾ ਆਤਿਸ਼ ਲਾਈਏ । ਘਰ ਮੌਤੇ ਦੇ ਚਲਕੇ ਨਾ ਆ ਜਾਈਏ । ਹੀਲਾ ਕਰੀਏ ਤਦੋਂ, ਜਦੋਂ ਕੁਝ ਕੀਤਾ ਜਾਏ । ਮਤ ਪਾੜ ਅਵੱਲਾ ਪਾੜੀਏ, ਨਾ ਸੀਤਾ ਜਾਏ । ਜੇ ਮਰਦਾ ਸ਼ਰਬਤ ਪੀਤਿਆਂ ਨਾ ਮਹੁਰਾ ਦੇਈਏ । ਮੰਦਾ ਕਿਸੇ ਨਾ ਆਖੀਏ, ਸਭ ਚੰਗਾ ਕਹੀਏ । ਘਿਓ ਭੁੱਲਾ ਨਾਂ ਆਖੀਏ, ਵਿੱਚ ਥਾਲੀ ਡੁੱਲੇ । ਹੇਠਲੀ ਤੁਕ ਵਿੱਚ ਭਾਈ ਗੁਰਦਾਸ ਦਾ ਰੰਗ ਦਿਸਦਾ ਹੈ:- ਹੱਥ ਨਾ ਮੂਲੇ ਅੱਪੜੇ ਬੂਹ ਕੌੜੀ ਦਾਖਾ । ਕਵੀ ਪੀਰ ਮੁਹੰਮਦ ਦੀ ਕਾਵਿ-ਕਲਾ ਇਤਨੀ ਨਿਖਰੀ ਹੋਈ ਤੇ ਕਲਪਨਾਸ਼ਕਤੀ ਇਤਨੀ ਬਲਵਾਨ ਹੈ ਕਿ ਪਾਠਕ ਨੂੰ ਇੰਜ ਜਾਪਦਾ ਹੈ ਜਿਵੇਂ ਇਸ ਕਵੀ ਨੇ ਹੋਰ ਭੀ ਬਹੁਤ ਸਾਰੀ ਕਾਵਿ-ਰਚਨਾ ਕੀਤੀ ਹੋਵੇਗੀ, ਜੋ ਅਜੇ ਤਕ ਦੁਰਲੱਭ ਹੈ ਯਾ ਕਾਲ-ਵਾਹ ਦੇ ਕਠੋਰ ਥਪੇੜਿਆਂ ਨਾਲ ਨਸ਼ਟ ਹੋ ਚੁੱਕੀ ਹੈ । ਕਾਵਿ-ਕਲਾ {4