ਪੰਨਾ:Alochana Magazine November 1962.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿੱਚ ਇਤਨੀ ਨਿਪੁਣਤਾ, ਸ਼ੈਲੀ ਵਿੱਚ ਇੰਨਾ ਸੁਹਜ ਅਤੇ ਬੋਲੀ ਉਤੇ ਇਤਨਾ ਕਬ ਕਿਸੇ ਭੀ ਕਵੀ ਦੀ ਰਚਨਾ ਵਿੱਚ ਇਕਦਮ ਨਹੀਂ ਆ ਜਾਇਆ ਕਰਦਾ, ਸਗੋਂ ਕਾਫ਼ੀ ਲੰਮੀ ਸਾਧਨਾਂ ਤੋਂ ਉਪਰਾਂਤ ਹੀ ਕੋਈ ਵੀ ਅਜਿਹੀ ਉੱਤਮ ਕਿਰਤ ਰਚ ਸਕਦਾ ਹੈ । ਕਵੀ ਪੀਰ ਮੁਹੰਮਦ ਦੀ ਸੁੰਦਰ ਤੇ ਅਨੁਪਮ ਸ਼ੈਲੀ ਦਾ ਇਕ ਸੁੰਦਰ ਨਮੰਨਾ ਉਦਾਹਰਣ ਵਜੋਂ ਹੇਠਾਂ ਦਰਜ ਹੈ:- ਕਹ ਤੂੰ ਪੀਰ ਮੁਹੰਮਦਾ, ਇਕ ਗੱਲ ਗਿਆਨਾਂ । ਘੜੇ ਰੱਖੇ ਥੰਮਕੇ, ਕਰ ਜ਼ੋਰ ਜਵਾਨਾਂ । ਤੇ ਵਾਂਗ ਸਵਾਲੀਆਂ, ਦੱਰਾਜ਼ ਜ਼ਬਾਨਾਂ । ਲੋਕਾਂ ਮਿਲਣਾ ਵਿਸਾਰਿਆ, ਵਿੱਚ ਘੱਤ ਮਿਆਨਾਂ । ਤੀਰ ਕਰੇਂਦੇ ਆਜਜ਼ੀ, ਅਸੀਂ ਪਹਲੇ ਜਾਨਾਂ । ਸਾਂਗਾਂ ਕੰਬਣ ਕਹਿਰ ਥੀ, ਵਿੱਚ ਹੱਥ ਜਵਾਨਾਂ । ਉਪਰੋਕਤ ਸਤਰਾਂ ਕਿਸੇ ਵਿਸ਼ੇਸ਼ ਪ੍ਰਸੰਸਾ ਦੀਆਂ ਮੁਹਤਾਜ ਨਹੀਂ ਹਨ । ਫਿਰ ਕੀ ਇਹ ਆਖਣੋ ਰਹਿਆ ਨਹੀਂ ਜਾ ਸਕਦਾ ਕਿ ਕਵੀ ਨੂੰ ਵਾਰ ਦੇ ਕਲਾ-ਪੱਖ ਦੀ ਇਤਨੀ ਤੀਖਣ ਬੁਝ ਹੈ ਕਿ ਸਾਰੀ ਵਾਰ ਵਿੱਚ ਕਿਤੇ ਭੀ ਕੋਈ ਤਰੁਟੀ ਨਜ਼ਰ ਨਹੀਂ ਆ ਰਹੀ । ਸ਼ੁਰੂ ਤੋਂ ਅੰਤ ਤਕ ਨਿਸ਼ਾਨੀ ਛੰਦਾਂ ਨੂੰ, ਜੋ ਕਿ ਵਾਰ ਲਈ ਪਾਣਿਕ ਛੰਦ ਮੰਨਿਆ ਜਾ ਚੁਕਾ ਹੈ, ਬੜੀ ਖੂਬੀ ਨਾਲ ਨਿਭਾਇਆ ਹੈ । ਛੰਦ ਵਿੱਚ ਰਵਾਨੀ ਅਤਿ-ਉੱਤਮ ਦਰਜੇ ਦੀ ਹੈ,ਕਿਤੇ ਭੀ ਸਕਤ ਨਹੀਂ ਆਉਂਦਾ ਸ਼ਬਦਾਂ ਦੀ ਤੜ ਕਮਾਲ ਦੀ ਹੈ-ਹਰੇਕ ਸ਼ਬਦ ਆਪਣੇ ਤੋਂ ਅਗਲੇ ਨੂੰ ਅਗਾਂਹ ਧੱਕਦਾ ਤੇ ਪਿਛਲੇ ਨੂੰ ਨਾਲ ਖਿੱਚ ਦਾ ਜਾਪਦਾ ਹੈ । ਬਲੀ ਵਿੱਚ ਭਾਵੇਂ ਕੁਝ ਫ਼ਾਰਸੀ ਸ਼ਬਦਾਂ ਦੀ ਵਰਤੋਂ ਹੈ, ਪਰ ਸ਼ਬਦਾਂ ਦੀ ਜੜਤ ਹੀ ਐਸੀ ਕਲਾਮਈ ਹੈ, ਕਿ ਪਾਠਕ ਨੂੰ ਫ਼ਾਰਸੀ ਦੇ ਸ਼ਬਦ ਅਤੇ ਵਿਸ਼ੇਸ਼ ਤੌਰ ਤੇ ਖਟਕਦੇ ਨਹੀਂ, ਸਗੋਂ ਇਨ੍ਹਾਂ ਦੀ ਵਰਤੋਂ ਉਸੇ ਤਰਾਂ ਸਾਭfਵਕ ਲਗਦੀ ਹੈ, ਜਿਵੇਂ ਅਸੀਂ ਸਾਧਾਰਣ ਜੀਵਨ ਵਿੱਚ ਸਾਧਾਰਣ ਗੱਲਬਾਤ ਵਿੱਚ ਫ਼ਾਰਸੀ ਦੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ । ਕੁਝ ਗਈ ਸ਼ਬਦ ਲਹਿੰਦੀ ਚੀ ਭਾਹ ਭੀ ਮਾਰਦੇ ਹਨ, ਜੋ ਇਸ ਗੱਲ ਦੇ ਸੂਚਕ ਹਨ ਕਿ ਕਵੀ ਜ਼ਰੂਰ ਮੁਲਤਾਨ ਵਲ ਦਾ ਹੋਵੇਗਾ । ਸਮੁੱਚੇ ਤੌਰ ਤੇ = . ਤੋਂ ਇਸ ਵਾਰ ਦੀ ਇਹ ਖੂਬੀ ਹੈ ਕਿ ਇਸ ਵਿੱਚ ਸਾਭਾਵਿਕਤਾ ਹੈ. ਓਪਰਪਨ ਨਹੀਂ। | ਬੀਰ-ਰਸ ਉਪਜਾਉਣ ਲਈ ਇਹ ਆਵਸ਼ਕ ਹੁੰਦਾ ਹੈ ਕਿ ਵਾਰ-ਲੇਖਕ ਆਪਣੀ ਰਚਨਾ ਵਿੱਚ ਰਣ ਖੇਤਰ ਦੇ ਦ੍ਰਿਸ਼ਾਂ ਨੂੰ ਪਾਠਕਾਂ ਦੀ ਦਿਸ਼ਟਿਗੋਚਰ ਕਰੇ । ਜੋਧਿਆਂ ਨੂੰ ਆਮੋ ਸਾਹਮਣੇ ਲੜਦਆਂ ਦੱਸੇ, ਦੋਹਾਂ ਧੜਿਆਂ ਦੀਆਂ ਫ਼ੌਜਾਂ ਦੇ ਲੜਾਈ ਲਈ ਉਤਸ਼ਾਹ ਨੂੰ ਸੁੰਦਰ ਢੰਗ ਨਾਲ ਬਯਾਨ ਕਰੇ ਅਤੇ ਪਾਠਕਾਂ ਨੂੰ 8€