ਪੰਨਾ:Alochana Magazine November 1962.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

nos ਵਿਅਕਤੀਆਂ ਨੇ ਪ੍ਰਤੁਤ ਕੀਤਾ ਹੈ । ਇਸ ਪ੍ਰਕਾਰ ਦੇ ਸੰਕੇਤ ਹੋਰ ਕਲਾਕਾਰਾਂ ਲਈ ਅਤਿ-ਅਧਿਕ ਮਹਤੁ-ਪੂਰਣ ਹੁੰਦੇ ਹਨ ਵਿਸ਼ੇਸ਼ਕਰ ਉਸ ਵਕਤ ਜਦ ਇਨ੍ਹਾਂ ਸੰਕੇਤਾਂ ਨੂੰ ਲੇਖਕ ਦੀਆਂ ਰਚਨਾਵਾਂ ਦੇ ਨਾਲ ਮਿਲਾ ਕੇ ਪੜਿਆ ਜਾਵੇ । ਅੰਗ੍ਰੇਜ਼ੀ ਵਿੱਚ ਇਸ ਦੀਆਂ ਦੋ ਮਿਸਾਲਾਂ ਇਲਿਜ਼ਾਬਥ-ਕਾਲੀਨ ਅਨੁਪ੍ਰਾਸਯੁਕਤ ਅਤੇ ਮੁਕਤ ਕਾਵਿ ਸੰਬੰਧੀ Thomos Campion ਅਤੇ Samuel Denial ਦੀਆਂ ਰਚਨਾਵਾਂ ਹਨ । ਡਾਇਡਨ ਦਾਰਾ ਰਚਿਤ ਨਿਬੰਧ ਅਤੇ Corneille ਦਾਰਾ ਅੰਕਿਤ ਮੁਖ-ਬੰਧ ਭੀ ਇਸੇ ਕਟਿ ਵਿੱਚ ਆਉਂਦੇ ਹਨ । ਪਰ ਇਹ ਵਿਸ਼ਾਲਤਰ ਸਮਸਿਆ-ਪਿੜ ਨੂੰ ਘੇਰਦੇ ਹਨ । ਇਸ ਦੇ ਨਾਲ ਨਾਲ ਸਮਾਲੋਚਨਾ ਦਾ ਅਤਿਅਧਿਕ ਭਾਗ ਐਸਾ ਭੀ ਹੈ (ਅੰਗੇਜ਼ੀ ਵਿੱਚ ਕਾਫੀ ਮਾਤ੍ਰ ਵਿੱਚ ਅਤੇ ਇਸ ਤੋਂ ਭੀ ਵਧੀਕ ਫ਼ਰਾਂਸੀਸੀ ਵਿੱਚ) ਜੋ ਐਸੇ ਵਿਅਕਤੀਆਂ ਦਾਰਾ ਅਧਿਕ੍ਰਿਤ ਹੈ ਜੋ ਸਿਰਜਨਾਤਮਕ ਸਾਹਿਤਕਾਰਾਂ ਦੀ ਅਪੇਸ਼ਾ ਪੇਸ਼ਾਵਰ ਸਮਾਲੋਚਕ ਸਨ । ਇਸ ਪ੍ਰਕਾਰ ਦਾ ਸਭ ਤੋਂ ਪ੍ਰਸਿੱਧ ਸਮਾਲੋਚਕ Boilean ਹੈ । ਐਸੇ ਸਮਾਲੋਚਕ ਮੂਲ ਰੂਪ ਵਿੱਚ ਸਾਲਿਲ ਯਾ ਮੁਨਸਿਫ ਦੀ ਹੈਸੀਅਤ ਰਖਦੇ ਸਨ ; ਅਤੇ ਇਨ੍ਹਾਂ ਦਾ ਕੰਮ ਆਪਣੇ ਸਮਕਾਨ ਲੇਖਕਾਂ ਦੀਆਂ ਰਚਨਾਵਾਂ ਦੀ ਪ੍ਰਸ਼ੰਸਾ ਯਾ ਨਿੰਦਾ ਕਰਨਾ ਹੁੰਦਾ ਸੀ ਅਤੇ ਅਸਾਧਾਰਣ ਤੌਰ ਤੇ ਸੁੰਦਰ ਰਚਨਾ ਦੇ ਨਿਯਮ ਨਿਰਧਾਰਿਤ ਕਰਨਾ ਹੁੰਦਾ ਸੀ ! ਇਹ ਨਿਯਮ ਪ੍ਰਚੀਨ ਲੇਖਕਾਂ ਦੀਆਂ ਰਚਨਾਵਾਂ ਅਤੇ ਉਨ੍ਹਾਂ ਵਿੱਚੋਂ ਪ੍ਰਾਪਤ · ਨਿਯਮਾਂ ਦੇ ਆਧਾਰ ਤੇ ਨਿਰਧਾਰਿਤ ਕੀਤੇ ਜਾਂਦੇ ਹਨ । ਅਰਸਤੂ ਦੀ ਬੜੀ ਕਦਰ ਕੀਤੀ ਜਾਂਦੀ ਸੀ ਪਰੰਤੂ ਕਿ ਯਾਤਮਕ ਰੂਪ ਵਿੱਚ ਇਸ ਪ੍ਰਕਾਰ ਦੀ ਸਮਾਲੋਚਨਾ ਅਰਸਤੂ ਦੀ ਅਗਾਧ ਅਭਿਗਿਅਤਾ ਤੋਂ ਸੱਖਣੀ ਹੁੰਦੀ ਸੀ ਜੋ ਉਸ ਨੇ ਆਪਣੀ ਪੁਸਤਕ Art of Poetry' ਵਿੱਚ ਪ੍ਰਸਤੁਤ ਕੀਤੀ ਹੈ । ਐਸੀ ਸਮਾਲੋਚਨਾ ਦਾ ਕੰਮ ਵਧ ਤੋਂ ਵਧ ਇਹ ਹੁੰਦਾ ਸੀ ਕਿ ਉਹ ਸੁੰਦਰ ਰਚਨਾ ਦੇ ਸ਼ਾਤ ਮਾਨ-ਦੰਡ ਨੂੰ ਸਥਿਰ ਰਖੇ ਅਤੇ ਉਸ ਦਾ ਸਮਰਥਨ ਕਰੇ । ਇਸ ਪ੍ਰਕਾਰ ਦੀ ਸਮਾਲੋਚਨਾ ਵਾਸਤਵ ਵਿੱਚ ਗਿਆ-ਵਿਅਪਰ ਦਾ ਅਨੁਮ ਮਾਤ ਸੀ। ਆਮ ਤੌਰ ਤੇ ਫ਼ਰਾਂਸੀਸੀ ਸਮਾਲੋਚਨਾ ਅਧਿਕ ਨੀਰਸ, ਨਿਸ਼ਪ੍ਰਾਣ ਅਤੇ ਸਿੱਧਾਂਤ-ਤੰਤ੍ਰ ਸੀ ਜੈਸਾ ਕਿ ਅਸੀਂ La Harpe ਵਿੱਚ ਵੇਖ ਸਕਦੇ ਹਾਂ । ਆਮ ਤੌਰ ਤੇ ਅੰਗ੍ਰੇਜ਼ੀ ਰਚਨਾ ਰਚਿਪੂਰਣ ਰਸਭਿਅਤਾ ਦੇ ਅਧਿਕ ਸਮੀਪ ਸੀ ਜਿਵੇਂ ਕਿ ਅਸੀਂ ਜਾਨਸਨ ਰਚਿਤ 'Lives of the Poets ਵਿੱਚ ਵੇਖ ਸਕਦੇ ਹਾਂ ਭਾਵੇਂ ਵਿਸ਼ੇਸ਼ ਸਾਹਿਤ-ਰੂਪਾਂ ਬਾਰੇ ਜਿਤਨੇ ਆਕਰਸ਼ਕ ਸਿੱਧਾਂਤ ਸਨ ਉਹ ਸਤਾਰਵੀਂ ਅਠਾਰਵੀਂ ਸਦੀ ਵਿੱਚ Thomas Rymer ਅਤੇ Daniel Welh ਜੈਸੇ ਲੇਖਕਾਂ ਦੀਆਂ ਰਚਨਾਵਾਂ ਵਿੱਚ ਦ੍ਰਿਟਿਗੋਚਰ ਹੁੰਦੇ ਹਨ । fਬੇ ੧੭ਵੀਂ ਅਤੇ ੧੮ਵੀਂ ਸ਼ਤਾਬਦੀ ਦੀ ਇੱਕ ਹੋਰ ਵਿਸ਼ੇਸ਼ਤਾ ਵੱਲ ਇਸ਼ਾਰਾ ਕਰਨਾ ਭੀ ਜ਼ਰੂਰੀ ਹੈ ਜੋ ਇਸ ਸਮਾਲੋਚਨਾ ਨੂੰ ਨਾ ਕੇਵਲ ਸਥਿਰ ਗੌਰਵ DU