ਪੰਨਾ:Alochana Magazine November 1962.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਮੇਸ਼ਾ ਨਿਰਪੱਖ ਹੀ ਹੋਣਾ ਚਾਹੀਦਾ ਹੈ । ਸਿਖ ਸਰਦਾਰਾਂ ਦੀ ਬੀਰਤਾ ਤੇ ਜੋਸ਼ ਦਾ ਜ਼ਿਕਰ ਜਿਥੇ ਭੀ ਆਵਸ਼ਕ ਹੈ, ਕਵੀ ਨੇ ਬੜੀ ਦਲੇਰੀ ਤੇ ਫਰਾਖ਼-ਦਿਲੀ ਨਾਲ ਕੀਤਾ ਹੈ :- ਲਸ਼ਕਰ ਮਹਾਂ ਸਿੰਘ ਦਾ, ਦਰਿਆਈ ਕਾਂਗਾਂ । ਸੰਦ ਨਗਰ ਨੂੰ ਵਗਿਆ, ਕਰ ਕੂਕਾਂ ਚਾਂਗਾਂ । ਕਾਨੇ ਜਿਉਂਕਰ ਬੇਲਿਆਂ, ਤਿਉਂ ਗਤਕੇ ਸਾਂਗਾਂ । ਕਰੀਆਂ ਹੋਰ ਕੁਹਾੜੀਆਂ, ਹੱਥ ਸੋਟੇ ਡਾਂਗਾਂ । - ਲਸ਼ਕਰ ਮਹਾਂ ਸਿੰਘ ਦਾ, ਜਿਉਂ ਸਾਵਣ ਹਾਠਾਂ ! ਟੁਰੀਆਂ ਫ਼ੌਜਾਂ ਜੋੜ ਕੇ ਦਰਿਆਵੀ ਠਾਠਾਂ । ਰਾਹ ਛੁਪਾਇਆ ਗੁਰਦ ਨੇ, ਨਾ ਦਿੱਸਣ ਵਾਟਾਂ । ਲਸ਼ਕਰ ਪਾਰ ਚੜੇਦੀਆਂ, ਨਾ ਵਾਰੀ ਘਾਟਾਂ । ਨੇਜ਼ੇ ਸੂਰਜ ਸਾਮਣੇ, ਵਿਚ ਮਾਰਨ ਲਾਟਾਂ । ਹੋਇਆ ਜੰਗ ਮੁਕਾਬਲਾ, ਵਿਚ ਸਿੰਘਾਂ ਰਾਠਾਂ । ਕਹਿਆ ਜਾਂਦਾ ਹੈ ਕਿ ਇਸ ਲੜਾਈ ਵਿੱਚ ਬਾਲ ਉਮਰ ਦਾ ਰਣਜੀਤ ਸਿੰਘ ਆਪਣੇ ਪਿਤਾ ਸ: ਮਹਾਂ ਸਿੰਘ ਦੇ ਨਾਲ ਹੀ ਰਹਿੰਦਾ ਸੀ । ਕਵੀ ਨੇ ਇਕ ਬਾਂ ਸ: ਮਹਾਂ ਸਿੰਘ ਦੇ ਵਿਸ਼ਾਲ ਮਨ ਦਾ ਬੜਾ ਹੀ ਸੁੰਦਰ ਵਰਣਨਤਾ ਹੈ । ਹਾਰਿਆ ਹੋਇਆ ਗੁਲਾਮ ਮੁਹੰਮਦ ਜਦੋਂ ਸਮਝੌਤੇ ਲਈ ਕੁਤਬਦੀਨ ਨੂੰ ਮਹਾਂ ਸਿੰਘ ਕਲ ਭੇਜਦਾ ਹੈ ਤਾਂ ਮਹਾਂ ਸਿੰਘ ਖੁਦ ਆਪ ਗੁਲਾਮ ਮੁਹੰਮਦ ਨੂੰ ਮਿਲਣ ਦੀ ਇੱਛਾ ਪ੍ਰਗਟ ਕਰਦਾ ਹੈ ਤੇ ਦੁਸ਼ਮਨ ਕੁਤਬਦੀਨ) ਦੇ ਨਾਲ ਆਪਣੇ ਲਖ਼ਤ-ਏ-ਜਿਗਰ (ਰਣਜੀਤ ਸਿੰਘ) ਨੂੰ ਭੇਜਦਾ ਹੈ :- ਪੁੱਤਰ ਮਹਾਂ ਸਿੰਘ ਨੇ, ਉਸ ਨਾਲ ਚਲਾਇਆ । ਜਾ ਕੇ ਕਹੀ ਗੁਲਾਮ ਨੂੰ, ਤੁਧ ਬਾਪ ਬੁਲਾਇਆ। | ਸਪਸ਼ਟ ਹੈ ਕਿ ਜਿਥੇ ਭੀ ਸਿਖ ਸਰਦਾਰਾਂ ਦੀ ਬੀਰਤਾ ਦੇ ਵਰਣਨ ਦੀ ਲੜ ਪਈ ਹੈ, ਕਵੀ ਨੇ ਬੜੀ ਸਾਫ-ਦਿਲੀ ਤੋਂ ਕੰਮ ਲਇਆ ਹੈ । ਉਸ ਦੀ ਨਜ਼ਰ ਵਿੱਚ ਜੇ ਗੁਲਾਮ ਮੁਹੰਮਦ ਆਪਣੇ ਨਿੱਕੇ ਜਿਹੇ ਪੁਤਰ ਦੇ ਦੁਸ਼ਮਨ ਹਥੋਂ ਮਾਰੇ ਜਾਣ ਤੋਂ ਨਹੀਂ ਘਬਰਾਉਂਦਾ ਤਾਂ ਇਧਰ ਸ: ਮਹਾਂ ਸਿੰਘ ਭੀ ਵਡੇ ਜਿਗਰੇ ਨਾਲ ਨਿੱਕੇ ਜਿਹੇ ਰਣਜੀਤ ਸਿੰਘ ਨੂੰ ਦੁਸ਼ਮਨ ਦੇ ਕੈਂਪ ਵਿੱਚ ਭੇਜਣ ਤੋਂ ਜ਼ਰਾ ਸਕਚ ਨਹੀਂ ਕਰਦਾ । -O- 8€