ਪੰਨਾ:Alochana Magazine November 1962.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

The 'ALOCHANA' Regd No. P. 63 ਆਲੋਚਨਾ ਸੰਬੰਧੀ ਸੂਚਨਾਵਾਂ ੧. 'ਆਲੋਚਨਾ' ਇੱਕ ਮਾਸਿਕ ਪੱਤਰ ਹੈ । ਇਹ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਪ੍ਰਕਾਸ਼ਿਤ ਹੋਕੇ ਸਭ ਪਾਠਕਾਂ ਦੇ ਹੱਥ ਵਿੱਚ ਪਹੁੰਚ ਜਾਂਦਾ ਹੈ | ਪਾਠਕ ਸੰਭਾਲ ਕਰ ਲਇਆ ਕਰਨ । ੨. ਚੰਦਾ: “ਆਲੋਚਨਾ` ਕਿਸੇ ਨੂੰ ਨਮੂਨੇ ਵਜੋਂ ਨਹੀਂ ਭੇਜਿਆ ਜਾਂਦਾ । ਚੰਦਾ ਇੱਕ ਪਰਚੇ ਲਈ ਪੰਜਾਹ ਨ: ਪੈ: ( ਭਾਰਤ ਤੋਂ ਬਾਹਰ ਭੇਜਣ ਲਈ ੭੫ ਨ: ਪੈ:) ਤੇ ਸਾਲ ਲਈ ਪੰਜ ਰੁਪਏ (ਭਾਰਤ ਤੋਂ ਬਾਹਰ ਭੇਜਣ ਲਈ ਅੱਠ ਰੁਪਏ) ਪੇਸ਼ਗੀ ਆਉਣੇ ਜ਼ਰੂਰੀ ਹਨ । 'ਆਲੋਚਨਾ' ਵੀ.ਪੀ.ਪੀ. ਦਾਰਾ ਭੀ ਨਹੀਂ ਭੇਜਿਆ ਜਾਂਦਾ । ੩. ਆਲੋਚਨਾ ਵਿਚ ਕੇਵਲ ਸਾਹਿਤਕ ਖੋਜ ਤੇ ਸਮਾਲੋਚਨਾ ਦੇ ਲੇਖ ਹੀ ਛਾਪੇ ਜਾਂਦੇ ਹਨ, ਜਾਂ ਪੰਜਾਬੀ ਵਿਚ ਛਪੀਆਂ ਪੁਸਤਕਾਂ ਦੇ ਰੀਵੀਊ : ੪. ਆਲੋਚਨਾ ਵਿੱਚ ਪ੍ਰਕਾਸ਼ਿਤ ਹਰੇਕ ਲੇਖ ਦਾ ਮੁਨਾਸਬ ਮੁਆਵਜ਼ਾ ਦਿੱਤਾ ਜਾਂਦਾ ਹੈ ਤੇ ਨਾਲੇ ਉਸ ਦੇ ਲੇਖ ਦੀਆਂ ਪੰਜ ਕਾਪੀਆਂ ਭੀ ਭੇਜੀਆਂ ਜਾਂਦੀਆ ਹਨ । ੫, 'ਆਲੋਚਨਾ' ਦੇ ਕਿਸੇ ਅਕ ਦੇ ਛਪਣ ਤੋਂ ਘਟ ਤੋਂ ਘਟ ਇਕ ਮਹੀਨਾ ਪਹਿਲਾਂ ਉਸ ਅੰਕ ਲਈ ਲੇਖ ਪਹੁੰਚ ਜਾਣੇ ਜ਼ਰੂਰੀ ਹਨ । ੬. ਨਾ-ਪਰਵਾਨ ਹੋਇਆ ਲੇਖ ਮੰਗਣ ਤੇ ਵਾਪਸ ਕਰ ਦਿੱਤਾ ਜਾਂਦਾ ਹੈ । ੭, ਹਰ ਲੇਖ ਸਾਫ਼, ਸ਼ੁੱਧ ਤੇ ਕਾਗਜ਼ ਦੇ ਇਕ ਪਾਸੇ ਲਿਖਿਆ ਹੋਣਾ ਚਾਹੀਦਾ ਹੈ ਪਦ-ਜੋੜ ਭੀ ਪ੍ਰਵਾਣਤ ਨਿਯਮ ਅਨੁਸਾਰ ਹੋਣੇ ਚਾਹੀਦੇ ਹਨ । ੮. ਏਜੰਸੀ ਪਰਚੂਨ ਨਿਰਖ ੩੩ ਕਮਿਸ਼ਨ ਤੇ ਦਿੱਤੀ ਜਾਂਦੀ ਹੈ । ਏਜੰਟ ਸਾਹਿਬਾਨ ਨੂੰ ਚਾਹੀਦਾ ਹੈ ਕਿ ਜਿੰਨੇ ਪਰਚਿਆਂ ਦੀ ਲੋੜ ਹੋਵੇ ਉਤਨਿਆਂ ਪਰਚਿਆਂ ਦੀ ਕੀਮਤ ਪੇਸ਼ਗੀ ਭੇਜਣ । ਦਸ ਪਰਚਿਆਂ ਤੋਂ ਘਟ ਲਈ ਕਮਿਸ਼ਨ ੨੫% ਹੈ । ੯. 'ਆਲੋ ਚਲਾ’ ਵਿੱਚ ਇਸ਼ਤਿਹਾਰ ਭੀ ਦਿੱਤੇ ਜਾ ਸਕਦੇ ਹਨ । ਨਿਰਖ ਲਿਖਾ ਪੜੀ ਕਰਕੇ ਨਿਯਤ ਕੀਤੇ ਜਾਣ।