ਪੰਨਾ:Alochana Magazine November 1962.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰਦਾਨ ਕਰਦੀ ਹੈ ਸਗੋਂ ਨਾਲ ਨਾਲ ਨਵੀਨ ਸਮਾਲੋਚਨਾ ਤੋਂ ਨਿਖੇੜਦੀ ਭੀ ਹੈ । ਅਸੀਂ ਪ੍ਰਾਚੀਨ ਸਮਾਲੋਚਨਾ ਨੂੰ ਨੀਰਸ ਅਤੇ ਪਰੰਪਰੀਣ ਚੀਜ਼ ਸਮਝਦੇ ਹਾਂ, ਜੋ ਆਪਣੀ ਇਸੀ ਵਿਲਖਣਤਾ ਦੇ ਕਾਰਣ ਇਸ ਨੂੰ ਇੱਕ ਐਸੀ ਕਲਾਸੀਕ ਵਿਸ਼ਿਸ਼ਟਤਾ ਪ੍ਰਦਾਨ ਕਰਦੀ ਹੈ ਕਿ ਇਸ ਵਿੱਚ ਕੋਈ ਭੀ ਜੀਵੰਤ ਸਾਹਿਤ ਠੀਕ ਤਰੀਕੇ ਨਾਲ ਨਹੀਂ ਸਮਾ ਸਕਦਾ | ਪਰ ਇਸ ਦੇ ਨਾਲ ਹੀ ਇਹ ਗਲ ਭੀ ਯਾਦ ਰਖਣੀ ਚਾਹੀਦੀ ਹੈ ਕਿ ਇਹ ਸਮਾਲੋਚਨਾ ਸਾਹਿਤ ਨੂੰ ਸਿਰਫ ਸਾਹਿਤ ਦੀ ਹੈਸੀਅਤ ਵਜੋਂ ਹੀ ਸ੍ਰੀਕਾਰ ਕਰਦੀ ਹੈ ਅਤੇ ਕਿਸੇ ਹੋਰ ਹੈਸੀਅਤ ਵਜੋਂ ਸ੍ਰੀਕਾਰ ਨਹੀਂ ਕਰਦੀ । ਸਾਹਿਤ, ਦਰਸ਼ਨ ਅਤੇ ਮਨੋਵਿਗਿਆਨ ਤੋਂ ਅਲਗ ਇਕ ਚੀਜ਼ ਸੀ ਅਤੇ ਉਸ ਦਾ ਮੰਤਵ ਅਮੀਰ ਅਤੇ ਉੱਚ ਖਾਨਦਾਨ ਦੇ ਲੋਕਾਂ ਲਈ ਫੁਰਸਤ ਦੇ ਪਲਾਂ ਵਿਚ ਸੂਖਮ ਪ੍ਰਕਾਰ ਦਾ ਆਨੰਦ ਪ੍ਰਸਤੁਤ ਕਰਨਾ ਸੀ । ਜੇ ਪ੍ਰਾਚੀਨ ਸਮਾਲੋਚਕ ਇਸ ਗੱਲ ਨੂੰ ਸੀਕਾਰ ਨਾ ਕਰਦੇ ਕਿ ਸਾਹਿਤ ਮੂਲ ਰੂਪ ਵਿੱਚ ਆਨੰਦ-ਪ੍ਰਾਪਤੀ ਦਾ ਨੈਤਿਕ ਸਾਪਨ ਹੈ ਤਾਂ ਉਹ ਕਦੀ ਭੀ ਉਨ੍ਹਾਂ ਨਿਯਮਾਂ ਦੇ ਨਿਰਧਾਰਣ ਵੱਲ ਕਿ ਆਨੰਦ-ਉੱਤਪਤੀ ਲਈ ਕੀ ਕੁਛ ਆਵੱਸ਼ਕ ਹੈ ਇਸ ਸਤਰਕਤਾ ਅਤੇ ਲਗਨ ਨਾਲ ਉਨਮੁਖ ਨਾ ਹੁੰਦੇ । ਇਹ ਇਕ ਅਤਿ ਸਾਧਾਰਣ ਪ੍ਰਕਾਰ ਦੀ ਬਾਤ ਪਤੀਤ ਹੁੰਦੀ ਹੈ । ਪਰ ਜੇ ਆਪ ਦੇ ਸ਼ਤਾਬਦੀਆਂ ਦੀ ਸਮਾਲੋਚਨਾ ਦੀ ੧੯ਵੀਂ ਸ਼ਤਾਬਦੀ ਦੀ ਸਮਾਲੋਚਨਾ ਨਾਲ ਤੁਲਨਾ ਕਰੋ ਤਾਂ ਆਪ ਨੂੰ ਮਹਸੂਸ ਹੋਵੇਗਾ ਕਿ ੧ ਵੀਂ ਸ਼ਤਾਬਦੀ ਦੀ ਸਮਾਲੋਚਨਾ ਨੇ ਇਸ ਸਰਲ ਅਤੇ ਸਾਧਾਰਣ ਸਤ ਨੂੰ ਪੂਰਣਤਯਾ ਸ਼ੀਕਾਰ ਨਹੀਂ ਕੀਤਾ । ਇਸ ਕਾਲ-ਖੰਡ ਵਿੱਚ ਸਾਹਿੱਤ ਗਿਆਨ ਯਾ ਸਤਯ-ਪ੍ਰਾਪਤੀ ਦਾ ਸਾਧਨ ਬਣਨ ਦੇ ਥਾਂ ਅਕਸਰ ਸਮਾਲੋਚਕਾਂ ਦਾ ਅਧੀਨ ਪ੍ਰਤੀਤ ਹੁੰਦਾ ਹੈ । ਜੇ ਸਮਾਲੋਚਕ ਅਧਿਕ ਦਾਰਸ਼ਨਿਕ ਯਾ ਧਾਰਮਿਕ ਵਿੱਤੀ ਵਲ ਉਨਮੁਖ ਹੈ ਤਾਂ ਉਹ ਆਲੋਚਕ ਲੇਖਕ ਵਿਚ ਦਾਰਸ਼ਨਿਕ ਅਭਿਵਿਅਕਤੀ ਯਾ ਧਾਰਮਿਕ ਅਨੁਭਵ ਦੀ ਤਲਾਸ਼ ਕਰਦਾ ਨਜ਼ਰ ਆਉਂਦਾ ਹੈ । ਜੇ ਉਹ ਅਧਿਕ ਯਥਾਰਥਵਾਦੀ ਰਚਿ ਰਖਦਾ ਹੈ ਤਾਂ ਉਹ ਸਾਹਿਤ ਨੂੰ ਮਨੋਵਿਗਿਆਨਕ ਸਤਯਤਾ ਲਈ ਉਪਯੋਗੀ ਅਨੁਸੰਧਾਨ-ਪਦਾਰਥ ਵਜੋਂ ਵੇਖੇਗਾ ਯਾ ਫਿਰ ਉਹ ਸਾਹਿਤ ਨੂੰ ਸਾਮਾਜਿਕ ਇਤਿਹਾਸ ਦੀ ਵਿਆਖਿਆ ਕਰਨ ਵਾਲੀ ਦਸਤਾਵੇਜ਼ ਦੀ ਹੈਸੀਅਤ ਵਜੋਂ ਵੇਖੇਗਾ। ਇਥੋਂ ਤਕ ਕਿ ਵਾਲਟਰ ਪੇਟਟ ਅਤੇ ਉਸ ਦੇ ਸ਼ਾਗਿਰਦਾਂ ਦੀਆਂ ਰਚਨਾਵਾਂ ਵਿੱਚ “ਕਲਾ ਕਲਾ ਲਈ' ਦਾ ਵਾਕ ਇਸ ਤੋਂ ਬਿਲਕੁਲ ਵਿਭਿੰਨ ਅਰਥਾਂ ਵਿੱਚ ਪ੍ਰਯੁਕਤ ਹੋਇਆ ਹੈ ਜਿਨ੍ਹਾਂ ਅਰਥਾਂ ਵਿਚ ਵਸਤੂਤ: ਇਹ ਪਾਰਿਭਾਸ਼ਿਕ ਪਦ ੧੮ਵੀਂ ਸਦੀ ਦੇ ਅੰਤ ਵਿੱਚ ਇਸਤੇਮਾਲ ਕੀਤਾ ਜਾਂਦਾ ਸੀ । ਜੇ ਆਪ ਪੈਟਰ ਦਾਰਾ ਰਚਿਤ ਪੁਸਤਕ “Studies in Renaissance ਦੇ ਉਪਸੰਹਾਰ ਦਾ ਧਿਆਨ-ਪੂਰਵਕ