ਪੰਨਾ:Alochana Magazine November 1962.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਲਰਿਜ ਰਚਿਤ 'Biographia Literaria’ ਤੋਂ ਹੈ । ਧਿਆਨ-ਪੂਰਵਕ ਅਧਿਐਨ ਕਰੀਏ ਤਾਂ ਇਸ ਵਿੱਚ ਅਸਾਨੂੰ 'ਸਮਾਲੋਚਨਾ ਵਿਚ ਪ੍ਰਯੋਗ ਦਾ ਇਹਸਾਸ ਹੁੰਦਾ ਹੈ । ਇਸ ਵਿਚ ਆਪਣੇ ਪ੍ਰਤਿਪਾਦ ਵਿਸ਼ਯ ਬਾਰੇ ਬਾਤ ਕਰਨ ਦੀ ਯੋਗਤਾ ਤੋਂ ਛੁਟ ਹਰ ਚੀਜ਼ ਮਿਲ ਜਾਂਦੀ ਹੈ-ਉਹ ਯੋਗਤਾ ਜਿਸ ਤੋਂ ਸਪਸ਼ਟਤਯਾ ਕਾਲਜ ਦਾ ਅਸੰਯਤ ਜੀਵਨ ਰਕਤ ਸੀ । ਕਾਲਰਿਜ ਆਪਣੇ ਜ਼ਮਾਨੇ ਦਾ ਬਹੁਤ ਵੱਡਾ ਗਿਆਨਵਾਨ ਪੰਡਿਤ ਸੀ ਅਤੇ ਉਸ ਜ਼ਮਾਨੇ ਦਾ ਕੋਈ ਹੋਰ ਵਿਅਕਤੀ ਗੋਟੇ ਤੋਂ ਛੁੱਟ ਇਤਨੀਆਂ ਅਸੀਮ ਦਿਲਚਸਪੀਆਂ , ਦਾ ਧਾਰਣੀ ਨਹੀਂ ਸੀ : ਪਹਲੀ ਚੀਜ਼ ਜੋ ਇਸ ਪੁਸਤਕ ਵਿੱਚ ਅਸਾਨੂੰ ਪ੍ਰਭਾਵਿਤ ਕਰਦੀ ਹੈ, ਉਹ ਕਾਲਜ ਦੇ ਅਸਾਧਾਰਣ (ਅਸੰਯਤ ਦੀਰਘਤਾ ਦੇ ਬਾਵਜੂਦ) ਗਿਆਨ ਦਾ ਉਹ ਅਲੌਕਿਕ ਨਾਨਾਪੂ ਹੈ, ਜਿਸ ਨੂੰ ਉਹ ਸਾਹਿਤਕ ਸਮਾਲੋਚਨਾ ਵਿਚ ਸਮੇਂ ਦੇਂਦਾ ਹੈ । ਉਸ ਦੇ ਗਿਆਨ ਦਾ ਕਾਫੀ ਜ਼ਿਆਦਾ ਹਿੱਸਾ, ਜੈਸਾ ਕਿ ਅਸੀਂ ਹੋਰ ਜਰਮਨ ਰੋਮਾਂਚਿਕ ਦਾਰਸ਼ਨਿਕਾਂ ਵਿੱਚ ਵੇਖ ਸਕਦੇ ਹਾਂ, ਵਿਸ਼ੇਸ਼ ਕਰ ਅਜ ਦੇ ਜ਼ਮਾਨੇ ਵਿੱਚ ਕੁਛ ਖਾਸ ਉਪਯੋਗੀ ਪ੍ਰਤੀਤ ਨਹੀਂ ਹੁੰਦਾ । ਪਰ ਇਤਨਾ ਅਵੱਸ਼ ਹੈ ਕਿ ਉਹ ਉਸ ਜ਼ਮਾਨੇ ਵਿੱਚ ਮਹਤੁ-ਪੂਰਣ ਅਤੇ ਮੂਲਵਾਨ ਸੀ । ਇਸ ਪੁਸਤਕ ਵਿਚ ਕਈ ਪ੍ਰਕਾਰ ਦੀਆਂ ਸਮਾਲੋਚਨਾਵਾਂ ਦੇ ਨਮੂਨੇ ਮਿਲਦੇ ਹਨ । ਇਸ ਦਾ ਪੇਰਕ ਕਾਰਣ ਵਰਡਜ਼ਵਰਥ ਦੀ ਨਵੀਨ ਕਵਿਤਾ ਦਾ ਸੰਕਸ਼ਣ ਸੀ ਯਾ ਜਿਸ ਨੂੰ ਅਸੀਂ ਆਪਣੇ ਜ਼ਮਾਨੇ ਦੇ ਅਖਬਾਰਾਂ ਦੀ ਭਾਸ਼ਾਂ ਵਿਚ ਨਵੀਨਤਾ ਦਾ ਸੰਰਸ਼ਣ ਕਹ ਸਕਦੇ ਹਾਂ । ਇਸ ਤਰ੍ਹਾਂ ਇਹ ਪੁਸਤਕ ਇੱਕ ਸ਼ਿਲਪਕਾਰ ਦਿਆਂ ਪਾਰਿਭਾਸ਼ਿਕ ਸੰਕੇਤਾਂ ਦੀ ਕਿਸਮ ਨਾਲ ਸੰਬੰਧ ਰੱਖਦੀ ਹੈ । ਪਰ ਜਦ ਕਾਲਰਿਜ ਕਿਸੇ ਚੀਜ਼ ਉਪਰ ਲਿਖਦਾ ਸੀ ਤਾਂ ਫਿਰ ਉਹ ਹਰ ਪਾਸੇ ਵਲ ਨਿਕਲ ਜਾਂਦਾ ਸੀ । ਉਸ ਦਾ ਕੋਈ ਇਤਿਹਾਸਕ ਦ੍ਰਿਸ਼ਟਿਕਣ ਨਹੀਂ ਸੀ ਬਲਕਿ ਆਪਣੀ ਸਾਹਿਤਕ ਅਤੇ ਵਿਗਿਆਨਾਤਮਕ ਯੋਗਤਾ ਦੀ ਵਿਸ਼ਾਲਤਾ ਦੇ ਕਾਰਣ ਉਹ ਵਿਭਿੰਨ ਭਾਸ਼ਾਵਾਂ ਅਤੇ ਉਨਾਂ ਦੀ ਕਵਿਤਾ ਨਾਲ ਅਦਭੁਤ ਤੁਲਨਾਵਾਂ ਕਰਦਾ ਚਲਿਆ ਜਾਂਦਾ ਸੀ, ਅਤੇ ਇਸ ਤਰ੍ਹਾਂ ਉਸ ਨੇ ਇਤਿਹਾਸਕ ਰੀਤ ਦੇ ਅਤਿ-ਅਧਕ ਲਾਭਦਾਇਕ ਕਾਰਨਾਮਿਆਂ ਵੱਲ ਕਦਮ ਵਧਾਇਆ । ਪਰ ਇੱਕ ਚੀਜ਼ ਜਿਸ ਨੂੰ ਕਾਲਰਿਜ ਨੇ ਸਾਹਿਤਕ ਸਮਾਲੋਚਨਾ ਲਈ ਪ੍ਰਚਲਿਤ ਕੀਤਾ, ਉਹ ਇਹ ਹੈ ਕਿ ਉਸਨੇ ਸਾਹਿਤਕ ਸਮਾਲੋਚਨਾ ਦਾਸੰਬੰਧ ਦਰਸ਼ਨ ਦੀ ਉਸ ਸ਼ਾਖਾ ਨਾਲ ਜੋੜ ਦਿੱਤਾ ਜੋ ਬਾਅਦ ਵਿਚ ਸੌਂਦਰਯਵਾਦ ਦੇ ਨਾਮ ਨਾਲ ਪ੍ਰਫੁੱਲਿਤ ਹੋਈ, ਅਤੇ ਜਰਮਨ ਸਾਹਿਤਕਾਰਾਂ ਦੇ ਅਨੁਸਰਣ ਵਿਚ, ਜਿਸਦਾ ਉਸਨੇ ਅਧਿਐਨ ਮਨਨ ਕੀਤਾ ਸੀ, ਸਾਹਿਤਕ ਸਮਾਲੋਚਨਾ ਨੂੰ ਸਾਮਾਨ ਲਲਿਤ ਕਲਾ ਦੇ ਸਿੱਧਾਂਤਕ ਅਧਿਐਨ ਦੇ ਇਕ ਵਿਭਾਗ ਦੀ ਹੈਸੀਅਤ ਪ੍ਰਦਾਨ ਕੀਤੀ । ਇਹ ਜ਼ਰੂਰ ਹੈ ਕਿ ਉਦਭਾਵਨਾ ਅਤੇ ਕਲਪਨਾ ਦਾ