ਪੰਨਾ:Alochana Magazine November 1964.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਵੇਂ ਨਾਟਕ ਲਈ ਬੀਜ ਰੂਪ ਸੀ । ਬੈਠੇ ਬੈਠੇ ਮੇਰੇ ਸਾਹਮਣੇ ਭਾਰਤੀ ਨਾਰ ਦੇ ਤਿੰਨੇ ਮੁਖ ਰੂਪੂ-ਪੁਤਰੀ, ਪਤਨੀ ਅਤੇ ਮਾਂ ਸਾਕਾਰ ਹੋ ਗਏ । ਧਰਮ ਸ਼ਾਸ਼ਤਰਾਂ ਦੇ ਫੁਰਮਾਨ ਕਿ ਇਸਤਰੀ ਅਬਲਾ ਹੈ ਉਸ ਨੂੰ ਸਦਾ ਮਰਦ ਦੇ ਅਧੀਨ ਰਹਿਣਾ ਚਾਹੀਦਾ ਹੈ-ਨੂੰ ਉਹ ਲੜਕੀ ਵੰਗਾਰਦੀ ਜਾਪੀ । ਵਰਤਮਾਨ ਸਮਾਜਕ ਸਥਿਤੀ ਵਿਚ ਮੈਨੂੰ ਇਹ ਵਿਚਾਰ ਖੱਖਲਾ ਜਾਪਿਆ । ਉਸ ਲੜਕੀ ਦੇ ਰੂਪ ਵਿਚ ਸ ਚ ਭਾਰਤੀ ਇਸਤ੍ਰੀ ਦੇ ਹਕ ਵਿਚ ਮੇਰੇ ਅੰਦਰ ਬਗ਼ਾਵਤ ਪੈਦਾ ਹੋਈ । ਸੋਲਨ ਤਕ ਪੁਜਦਿਆਂ ਪਾਤਰਾਂ ਸਮੇਤ ਤਿੰਨ ਅੰਗਾਂ ਦਾ ਪੂਰਾ ਨਾਟਕ ਘੜਿਆ ਜਾ ਚੁੱਕਾ ਸੀ । ਕੁਝ ਦਿਨਾਂ ਵਿਚ ਹੀ ਮੈਂ ਇਸ ਨੂੰ ਸ਼ਬਦੀ ਰੂਪ ਦੇ ਦੇ ਕੇ ਵਾਪਸ ਦਿੱਲੀ ਆਇਆ । | ਇਹ ਤਿੰਨ ਉਦਾਹਰਣਾਂ ਦੇਣ ਤੋਂ ਮੇਰਾ ਭਾਵ ਸਪਸ਼ਟ ਹੈ । ਵਿਚਾਰ ਪਾਤਰ ਜਾਂ ਘਟਨਾ ਜ਼ਿੰਦਗੀ ਦੇ ਅਨੁਭਵ ਬਣਨ ਪਿਛੋਂ ਕਿਸੇ ਵਿਸ਼ੇਸ਼ ਟੰਬ ਦਵਾਰਾ , ਚਨਚੇਤ ਕਿਸ ਪਲ ਸਾਹਿਤ ਦੀ ਉਪਜ ਹੁੰਦੀ ਹੈ । ਅਨੇਕਾਂ ਅਚੇਤ ਸੁਚੇਤ ਤਜਰਬੇ ਇਸ ਵਿਚ ਸੰਮਿਲਤ ਹੁੰਦੇ ਹਨ । “ਮੈਂ ਨਾਟਕ ਕਿਵੇਂ ਲਿਖਦਾ ਹਾਂ? ਪ੍ਰਸ਼ਨ ਦਾ ਉੱਤਰ ਮੇਰੇ ਇਨ੍ਹਾਂ ਤਿੰਨਾਂ ਨਾਟਕਾਂ ਦੀ ਸਿਰਜਨਾ ਭਲੀ ਭਾਂਤ ਦਰਸਾ ਦੀ ਹੈ । ਇਕ ਝਰੋਖਾ, ਇਕ ਝਾਤ ਜੋ ਮੈਂ ਬੜੇ ਜਤਨ ਨਾਲ ਕਈ ਸਾਲਾਂ ਤੋਂ ਲਿਖਣ ਦੇ ਆਹਰ ਵਿਚ ਹਾਂ ਅਜੇ ਤਕ ਨਹੀਂ ਲਿਖਿਆ ਗਿਆ । ਨਿਰੇ ਸਿਧਾਂਤਾਂ ਦੀ ਸਹਾਇਤਾ ਨਾਲ ਨਾਟਕ ਨਹੀਂ ਲਿਖੇ ਜਾਂਦੇ । ਨਾਟਕ ਤਾਂ ਜੀਊਦਾ ਜੀਵਨ ਹੈ । ਧੜਕਦੇ ਜੀਵਨ ਵਿਚੋਂ ਹੀ ਪ੍ਰੇਰਿਤ ਹੈ । ਤੇ ਉਪਜਦਾਂ ਹੈ। ਲਿਖਣ ਉਪਰੰਤ ਸਟੇਜ ਉਤੇ ਦਰਸ਼ਕਾਂ ਲਈ ਸਾਕਾਰ ਕੀਤਾ ਜਾਂਦਾ ਹੈ । ਨਾਟਕ ਲਿਖਣ ਸਮੇਂ ਮੇਰੇ ਮਨ ਅੰਦਰ ਇਕ ਕਲਪਤ ਮੰਚ ਹੁੰਦਾ ਹੈ । ਰੰਗਸ਼ਾਲਾ ਵਿਚ ਬੈਠੇ ਦਰਸ਼ਕਾਂ ਨੂੰ ਵੀ ਮੈਂ ਧਿਆਨ ਵਿਚ ਰੱਖਦਾ ਹਾਂ । ਰੰਗ ਮੰਚ ਦੀ ਮਰਯਾਦਾ ਤੇ ਵਰਤਮਾਨ ਸਥਿਤੀ ਤੇ ਸਮਗਰੀ ਦਾ ਵੀ ਮੈਨੂੰ ਖਿਆਲ ਰਹਿੰਦਾ ਹੈ । ਇਸ ਤੋਂ ਬਿਨਾਂ ਮੇਰੇ ਧਿਆਨ ਵਿਚ ਅਦਾਕਾਰ ਹੁੰਦੇ ਹਨ, ਉਨ੍ਹਾਂ ਵਾਸਤੇ ਸੌਖੀ ਤਰ੍ਹਾਂ ਬੋਲੀ ਜਾਣ ਵਾਲੀ ਨਾਟਕੀ ਵਾਰਲਾਪ ਹੁੰਦੀ ਹੈ ਅਤੇ ਹੋਰ ਕਈ ਅਚੇਤ ਚੇਤ ਗੱਲਾਂ ਸਾਹਮਣੇ ਹੁੰਦੀਆਂ ਹਨ । ਹੁਣ ਤਕ ਜੋ ਕੁਝ ਵੀ ਮੈਂ ਲਿਖਿਆ ਹੈ ਸਵਾਇ 'ਸ਼ੋਭਾ ਸ਼ਕਤੀ', 'ਰੱਤਾ ਸਾਲੂ` ਅਤੇ ਬਰ ਪੰਚ ਇਕਾਂਗੀਆਂ ਦੇ, ਬਹੁਤ ਹਦ ਤਕ ਅਭਿਆਸ ਪੜਾ ਦੀਆਂ ਹੀ ਲਿਖਤਾਂ ਹਨ । ਵਧੀਆ ਨਾਟਕ ਅਜੇ ਮੈਂ ਲਿਖਣੇ ਹਨ । ਹੁਣ ਤਕ ਮੈਂ ਕੇਵਲ ਸਾਧਾਰਣ ਦਰਸ਼ਕਾਂ ਲਈ ਦੀ ਸੌਖੀ ਤਰਾਂ ਖੰਡੇ ਜਾਣ ਵਾਲੇ ਨਾਟਕ ਹੀ ਲਿਖਦਾ ਰਿਹਾ ਹਾਂ । ਪਰ ਪਿਛਲੇ ਪੰ ਸਾਲਾਂ ਤੋਂ ਪੰਜਾਬੀ ਰੰਗ ਮੰਚ ਨਾਲ ਸਬੰਧ ਤੋਂ ਬਹੁਤ ਸਾਰਾ ਨਾਟਕੀ ਅਨੁਭਵ ਪ੍ਰਾਪਤ ਹੋਇਆ ਹੈ । ਮੈਂ ਸਮਝਦਾ ਹਾਂ ਕਿ ਸਾਡੀ ਰੰਗ ਮੰਚ ਹੁਣ ਕਾਫ਼ੀ ਉੱਨਤ ਹੋ ਚੁਕੀ ਹੈ ਅਤੇ ਸਾਡੇ ਵਰਤਮਾਨ ਦਰਸ਼ਕ ਬਹੁਤ ਸੂਝਵਾਨ ਹਨ । ਉਨ੍ਹਾਂ ਦੇ ਉੱਚ ਪੱਧਰ ਅਤੇ ਸੱਚ ਸਵਾਦ ਅਨਕੁਲ ਕੋਈ ਵਧੀਆ ਨਾਟਕ ਲਿਖਣ ਦੇ ਮੈਂ ਜਤਨ ਵਿਚ ਹਾਂ । ੧o