ਪੰਨਾ:Alochana Magazine November 1964.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਰਜੀਤ ਹਾਂਸ ਵਿਰਕ ਦੀ ਕਹਾਣੀ ਦੀ ਤਕਨੀਕ (ਨਮਸਕਾਰ ਦੇ ਆਧਾਰ ਤੇ) ਆਲੋਚਨਾ ਦੇ ਕਈ ਪੱਖ ਹੋ ਸਕਦੇ ਹਨ । ਪਰ ਆਲੋਚਨਾ ਮੋਟੇ ਤੌਰ ਤੇ ਦੋ ਹਸਿਆਂ ਵਿਚ ਵੰਡੀ ਜਾ ਸਕਦੀ ਹੈ । ਇਕ ਆਲੋਦ ਨਾ ਪਾਠਕ ਪ੍ਰਤੀ ਹੁੰਦੀ ਹੈ ਜਿਸ ਦਾ ਮਨੋਰਥ ਰਚਨਾ ਦੀਆਂf, ਸ਼ੇਸ਼ਤਾਵਾਂ ਦਰਸਾ ਕੇ ਪਾਠਕ ਨੂੰ ਰਚਨਾ ਦੇ ਹੋਰ ਨੇੜੇ ਲਿਆਉਣਾ ਹੁੰਦਾ ਹੈ । ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜੇਹੀ ਆਲੋਚਨਾ ਵਿਚ ਕਈ ਆਲੋਚਕ ਕਮਾਲ ਨੂੰ ਪਹੁੰਚ ਜਾਂਦੇ ਹਨ ਅਤੇ ਇਸ ਦੀ ਸਾਹਿਤ ਦੀ ਪ੍ਰਗਤੀ ਵਿਚ ਫਲਾਤਮਿਕ ਥਾਂ ਹੈ । ਦੂਸਰੀ ਆਲੋਚਨਾ ਲੇਖਕ ਪ੍ਰਤੀ ਹੋ ਸਕਦੀ ਹੈ ਜਿਸ ਦਾ ਭਾਵ ਲੇਖਕ ਦੀ ਤਕਨੀਕੀ ਸਹਾਇਤਾ ਕਰਨਾ ਹੈ ਕਿ ਉਹ ਕਿਸ ਚੀਜ਼ ਨੂੰ ਕਿਸ ਤਰ੍ਹਾਂ ਪ੍ਰਗਟ ਕਰ ਸਕਦਾ ਹੈ । ਪਹਿਲੀ ਕਿਸਮ ਦੀ ਆਲੋਚਨਾ ਲੇਖਕ ਦੇ ਬਹੁਤ ਕੰਮ ਨਹੀਂ ਆਉਂਦੀ, ਸਗੋਂ ਸਮਕਾਲੀ ਆਲੋਚਨਾ ਦੋਸਤੀ ਦੁਸ਼ਮਣੀ ਦਾ ਪਹਿਰਾਵਾ ਪਾ ਲੈਂਦੀ ਹੈ । ਸੰਭਵ ਹੈ ਕਿ ਸਮਕਲੀ ਤਕਨੀਕੀ ਆਲੋਚਨਾ ਅਜੇਹੀ ਮੁਸ਼ਕਲ ਤੋਂ ਬਚ ਜਾਵੇ ਇਸ ਨਾਲ ਅਲੋਚਕ ਲੱਖਕ ਦੀ ਠੋਸ ਤਰੀਕੇ ਨਾਲ ਮਦਦ ਕਰ ਸਕਦਾ ਹੈ । ਇਹ ਤਾਂ ਹੀ ਹੋ ਸਕਦਾ ਹੈ ਜੇ ਆਲੋਚਕ ਰਚਨਾ ਦੇ ਕਰਮ ਅਤੇ ਸਾਹਿਤਕ ਕਾਰੀਗਰੀ (Crafts - manship) ਨੂੰ ਚੰਗੀ ਤਰ੍ਹਾਂ ਸਮਝਦਾ ਹੋਵੇ । ਇਹਨਾਂ ਦੋਹਾਂ ਚੀਜ਼ਾਂ ਦੀ ਮਹੱਤਤਾ ਇਕ ਈਰਾਨੀ ਕਹਾਣੀ ਤੋਂ ਵੀ ਸਿੱਧ ਹੋ ਜਾਂਦੀ ਹੈ । ਕਹਿੰਦੇ ਹਨ ਕਿ ਇਕ ਵਾਰੀ ਮਿਥਿਕ ਚਿਤ੍ਰਕਾਰ ਮਾਨੀ ਨੇ ਕੋਖ ਤਸਵੀਰ ਬਣਾ ਕੇ ਚੁਰਸਤੇ ਵਿਚ ਰਖ ਦਿਤ । ਮੰਦੇ ਭਾਗਾਂ ਨੂੰ ਉਸ ਨੇ ਤਸਦਰ ਥੱਲੇ ਲੱਖ ਦਿਤਾ ਕਿ ਜੇ ਕਿਸੇ ਨੂੰ ਇਹ ਤਸਵੀਰ ਕਿਸੇ ਜਗਾਹ ਤੋਂ ਨਾ-ਪਸੰਦ ਹੋਵੇ ਤਾਂ ਉਹ ਉਥੇ ਕਾਟਾ ਲਾ ਦੇਵੇ । ਦੂਸਰੇ ਦਿਨ ਮਾਨੀ ਨੇ ਤਸਵੀਰ ਦੇਖੀ ਤਾਂ ਕੇਵਲ ਕਾਟਿਆਂ ਨਾਲ ਹੀ ਭਰੀ ਪਈ ਸੀ । ਮਾਨੀ ਨੇ ਹੋਰ ਤਸਵੀਰ ਬਣਾਈ । ਉਸੇ ਤਰ੍ਹਾਂ ਚੁਰਸਤੇ ਵਿਚ ਰੱਖ ਦਿੱਤੀ । ਇਸ ਵਾਰੀ ਉਸ ਨੇ ਤਸਵੀਰ ਦੇ ਨਾਲ ਕਲਮ ਵੀ ਰੱਖ ਦਿੱਤੀ ਅਤੇ ੨੨