ਪੰਨਾ:Alochana Magazine November 1964.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਤੇ ਕਹਾਣੀ ਇਕ ਦੂਸਰੇ ਨੂੰ ਹੋਰ ਵੀ ਅਰਥਸ਼ ਲੀ ਬਣਾਉਂਦੇ ਰਹਿੰਦੇ ਹਨ । ਇਸ ਇਲਸਿਲੇ ਵਿਚ ਫਲਾਬੇਰ ਦੀ ਕਹਾਣੀ ‘‘ਸਾਦਾ ਲੋਹ” {A Simple Heart] ਅਤੇ ਅਨਾਤੋਲ ਫ਼ਰਾਂਸ ਦੀ Crainqubille ਡੂੰਘੇ ਅਧਿਐਨ ਯੋਗ ਹਨ । ਅਜੇਹੀ ਚੀਜ਼ ਬਰਨਾਰਡ ਸ਼ਾਅ ਦੇ ਨਾਟਕਾਂ ਤੋਂ ਵੀ ਸਪਸ਼ਟ ਹੋ ਜਾਂਦੀ ਹੈ । ਇਕ ਵਾਰੀ ਪਹਿਲਾਂ ਵੀ ਜ਼ਿਕਰ ਆ ਚੁਕਾ ਹੈ ਕਿ ਸ੍ਰੀ ਵਿਰਕ ਨੂੰ ਕਹਾਣੀ ਦੀ ਸਾਧਾਰਨ ਨਿਪੁੰਨਤਾ ਦੀ ਲੋੜ · ਨਹੀਂ । ਉਹਨਾਂ ਕੋਲ ਰੂਪ ਲਈ ਕੋਈ ਸ਼ਰਧਾ ਨਹੀਂ । ਨਾ ਹੀ ਉਹਨਾਂ ਦੀ ਕਹਾਣੀ ਵਿਚ ਸਪਸ਼ਟ ਸਰਲਤਾ ਅਤੇ ਨਾਟਕੀ ਘਟਨਾ ਹੁੰਦੀ ਹੈ । ਉਹਨਾਂ ਦੇ ਸਾਧਾਰਨ ਕਹਾਣੀਕਰਾਂ ਵਾਲੇ ਹਥਿਆਰ ਨਹੀਂ ਹਨ ਸਗੋਂ ਸ੍ਰੀ ਵਿਰਕ ਨੇ ਅਜੇਹੇ ਢੰਗ ਗੁਣ ਕੀਤੇ ਹਨ ਜੇਹੜੇ ਕਿ ਆਮ ਤੌਰ ਤੇ ਹਾਨੀਕਾਰਕ ਹੁੰਦੇ ਹਨ । ਉਹਨਾਂ ਦੀ ਕਲਾ ਦਾ ਇਹ ਭੇਦ ਹੈ ਕਿ ਉਹਨਾਂ ਨੇ ਪ੍ਰਚਲਿਤ ਕਹਾਣੀ ਤਕਨੀਕ ਨੂੰ ਕਰਾ ਜਵਾਬ ਦੇ ਦਿਤਾ ਹੈ । ਉਹਨਾਂ ਦੀ ਕਹਾਣੀ ਦੇ ਬਿਰਤਾਂਤ Narration ਦੇ ਵਿਸ਼ੇ ਨਾਲ ਕੋਈ ਮੇਲ ਨਹੀਂ ਹੁੰਦਾ । ਕਹਾਣੀ “ਨਮਸਕਾਰ ਉਹਨਾਂ ਦੇ ਤਕਨੀਕ ਦੀ ਵਧੀਆ ਮਿਸਾਲ ਹੈ । ਮੈਂ ਇਸ ਬਾਰੇ ਵਿਸਥਾਰ ਨਾਲ ਲਿਖਾਂਗਾ । ਕਹਾਣੀ ਦਾ ਵਿਸ਼ਾ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਹੋਈ ਤਰੱਕੀ ਹੈ । ਅਤੇ ਬਿਰਤਾਂਤ ਇਸ ਤਰਾਂ ਚਲਦਾ ਹੈ .... ਕੋਈ ਆਦਮੀ ਦੂਜੀ ਲੜਾਈ ਦੇ ਦਿਨਾਂ ਵਿਚ ਲਫਟੈਣ ਹੋ ਜਾਂਦਾ ਹੈ । ਉਸ ਨੂੰ ਨੌਕ ਤੇ ਪੱਕੀ ਹੋਣ ਦਾ ਫਿਕਰ ਰਹਿੰਦਾ ਹੈ । ਕੋਈ ਅੰਗਰੇਜ਼ ਲਫਟੈਣ ਉਸ ਦਾ ਮਿੱਤਰ ਹੋ ਜਾਂਦਾ ਹੈ, ਜਿਹੜਾ ਧਰਮ ਅਤੇ ਦਰਸ਼ਨ ਦੀ ਪੜ੍ਹਾਈ ਵਿਚੇ ਛੱਡਕੇ ਆਇਆ ਸੀ । ਦੋਵੇਂ ਲੜਾਈ ਪਿਛੋਂ ਫ਼ੌਜ ਵਿਚੋਂ ਕੱਢ ਦਿਤੇ ਜਾਂਦੇ ਹਨ । ਅੰਗਰੇਜ਼ ਉਸ ਨੂੰ ਇੰਗਲੈਂਡ ਦਾ ਪਤਾ ਦਸਦਾ ਹੈ ਅਤੇ ਪੰਜਾਬੀ ਕੋਲੋਂ ਉਸ ਦੇ ਪਿੰਡ ਦਾ ਪਤਾ ਪੁਛਦਾ ਹੈ । ਅੰਗਰੇਜ਼ ਅਚਾਨਕ ਮੁੜਕੇ ਹਿੰਦੁਸਤਾਨ ਆ ਜਾਂਦਾ ਹੈ ਅਤੇ ਘੁੰਮ ਫਿਰਕੇ ਮੁਲਕ ਨੂੰ ਦੇਖਣ ਦਾ ਚਾਹਵਾਨ ਹੈ । ਉਹ ਦੋਵੇਂ ਫਿਰਦੇ ਫਿਰਾਂਦੇ ਕਿਸੇ ਡਾਕਟਰਨੀ ਨੂੰ ਮਿਲਦੇ ਹਨ ਜਿਹੜੀ ਕਿ ਪਿੰਡਾਂ ਵਿਚ ਕੰਮ ਕਰਦੀ ਹੈ, ਅਜਿਹੇ ਵਿਸ਼ੇ ਪ੍ਰਗਤੀਵਾਦੀ ਕਹਾਣੀ -ਕਾਰ ਵੀ ਲੱਚਦੇ ਰਹਿੰਦੇ ਹਨ ਪਰ ਸ੍ਰੀ ਵਿਰਕ ਦੇ ਕਮਾਲ ਨੂੰ ਨਹੀਂ ਪਹੁੰਚ ਸਕੇ । ਇਹ ਸੀ ਵਿਰਕ ਦੀ ਦੂਰ ਦਰਸ਼ੀ ਆਤਮ-ਬੱਧ [Intuitive insight] ਸੀ ਕਿ ਮੰਤਵਵਾਦੀ ਕਹਾਣੀ ਆਮ ਤਕਨੀਕ ਨਾਲ ਨਹੀਂ ਚਲ ਸਕਦੀ । ਸਗੋਂ ਤਰਕ ਅਤੇ ਬਿਰਤਾਂਤ ਦੀ ਸੀ ਮਸਾਲ ਹੀ ਕੂਟਰਾਰ ਹੋ ਸਕਦੀ ਹੈ । ਪੰਜਾਬੀ ਕਹਾਣੀ ਦੀ ਤਾਂ ਸਾਧਾਰਨ ਤਕਨੀਕ ਵੀ ਨਹੀਂ ਬਣੀ ਸੀ । ਉਹਨਾਂ ਨੇ ਅਜੇਹਾ ਤਕਨੀਕ : ਪੈਦਾ ਕੀਤਾ ਜਿਹੜਾ ਕਿ ਬ ਸਮਝ : Intuitive insight) ਅਤੇ ਸਾਧਾਰਨ ਤਕਨੀਕ ਦੇ ਤਿਆਗ ਦਾ ਮਲ ਸੀ । ਸ਼੍ਰੀ ਵਿਰਕ ਦਾ ਤਕਨੀਕ ਫਲਾਬੇਰ ਅਤੇ ਅਨਲ ਫ਼ਰਾਂਸ ਨਾਲੋਂ ਬਿਲਕੁਲ ਉਲਟ ਹੈ ਪਰ ਉਹਨਾਂ ਵਾਲੀ ਕਾਮਯਾਬੀ ਹਾਸਲ ਕਰ ਲੈਂਦੇ ਹਨ । ਅਜੇਹੀ ਤਕਨੀਕ ਕਈ ਮਹਾਨ ਕਹਾਣੀਕਾਰ ਹੀ ਪੈਦਾ ਕਰ ਸਕਦਾ ਹੈ !