ਪੰਨਾ:Alochana Magazine November 1964.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

| ਸ਼ੀ ਵਿਰਕ ਸੁਝਾਓ (Suggestion)ਰਾਹੀਂ ਆਪਣੀ ਕਹਾਣੀ ਦਾ ਵਿਸ਼ਾ ਘੜ ਦੇ ਰਹਿੰਦੇ ਹਨ । ਇਹ ਕੋਈ ਇਟ ਤੇ ਇਟ ਚਿਣਨ ਵਾਲੀ ਗੱਲ ਨਹੀਂ ਸਗੋਂ ਵਖੋ ਵਖ ਇਸ਼ਾਰੇ ਲਹਿਰਾਂ ਦੇ ਸਮਾਨ ਹਨ ਜਿਹੜੇ ਮਨ ਦੇ ਇਕੱਠੇ ਹੋਏ ਸੰਸਕਾਰ ਵਾਂਗੂ ਅੰਤ ਵਿਚ ਪਾਠਕ ਨੂੰ ਅਸਲ ਰਲ ਤੋਂ ਗਿਆਤ ਕਰਵਾ ਦਿੰਦੇ ਹਨ । ਸ਼ੀ ਵਿਰਕ ਦੀ ਕਹਾਣੀ ਪੜਨਾ ਚੇਤੰਨ ਅਨੁਭਵ ਨਹੀਂ ਸਗੋਂ ਅਰਥ-ਚੇਤਨ ਅਨੁਭਵ ਹੁੰਦਾ ਹੈ , ਇਸੇ ਕਰਕੇ ਕਈ ਪਾਠਕ ਕਹਾਣੀ ਨੂੰ ਸਮਝ ਨਹੀਂ ਸਕਦੇ । ਪਰ ਉਹਨਾਂ ਦੀ ਸਫਲ ਕਹਾਣੀ ਦਾ ਅਰਧ-ਚੇਤਨ ਪ੍ਰਭਾਵ ਇੰਨਾ ਬਲਵਾਨ ਹੁੰਦਾ ਹੈ ਕਿ ਪਾਠਕ ਨੂੰ ਆਪਣੇ ਅਧਿਐਨ ਦੇ ਅਨੁਭਵ ਬਰੇ ਚੇਤੰਨਤਾ ਨਹੀਂ ਹੁੰਦੀ ਸਗੋਂ ਕੇਵਲ ਵਿਸ਼ੇ ਦਾ ਚਾਨਣ ਹੀ ਨਜ਼ਰ ਆਉਂਦਾ ਹੈ , ਕਹਿੰਦੇ ਹਨ ਕਿ ਕਾਮਯਾਬ ਕਹਾਣੀ ਇੰਨੀ ਗੁੰਦਵੀਂ [condensed] ਹੁੰਦੀ ਹੈ ਕਿ ਪਾਠਕ ਉਸ ਨੂੰ ਅਸਲ ਨਾਲੋਂ ਲੰਬੀ ਸਮਝਦਾ ਹੈ । ਇਸੇ ਤਰ੍ਹਾਂ ਸ੍ਰੀ ਵਿਰਕ ਦੀ ਕਾਮਯਾਬ ਕਹਾਣੀ ਇਹਨਾਂ ਦੇ ਤਕਨੀਕ ਦੇ ਕਾਰਨ ਅਸਲ ਨਾਲੋਂ ਥੋੜੀ ਨਜ਼ਰ ਆਉਂਦੀ ਹੈ । ਸੀ ਵਿਰਕ ਦਸਤਾਨ ਦੀ ਆਜ਼ਾਦੀ ਤੋਂ ਪਹਿਲਾਂ ਦੀ ਹਾਲਤ, ਆਜ਼ਾਦੀ ਸਮੇਂ ਦੀਆਂ ਮੁਸ਼ਕਲਾਂ ਅਤੇ ਪ੍ਰਗਤੀ ਨਿਮਨ ਲਿਖਤ ਇਸ਼ਾਰਿਆਂ ਨਾਲ ਹੀ ਕਰਦੇ ਹਨ......ਜਿਸ ਕਿਸੇ ਨੂੰ ਦੋਹਾਂ ਅੱਖਾਂ ਤੋਂ ਦਿਸਦਾ ਸੀ ਤੇ ਦਸ ਜਮਾਤਾਂ ਪਾਸ ਸੀ ਉਹ ਲਫਟੈਣ ਬਣਨ ਲਈ ਦਰਖਾਸਤ ਦੇ ਸਕਦਾ ਸੀ.........ਸਟਾਲਨ ਅਤੇ ਹਿਟਲਰ ਜਿਹੜੇ ਮੰਚੀ ਛੀਬੇ ਕਿਸਮ ਦੇ ਆਦਮੀ ਸਨ, ਦੇ ਸੰਸਾਰ ਵਿਚ ਪ੍ਰਗਟ ਹੋਣ ਤੋਂ ਪਿਛੋਂ ਵੀ ਇਹ ਖਿਆਲ ਆਮ ਸੀ ਕਿ ਅੰਗਰੇਜ਼ ਕੇਵਲ ਖਾਂਦੇ ਪੀਂਦੇ ਹਿੰਦੁਸਤਾਨੀਆਂ ਨੂੰ ਹੀ ਅਫ਼ਸਰੀ ਦੇ ਯੋਗ ਸਮਝਦੇ ਹਨ .......... ਇਸ ਬਿਪਤਾ ਦੇ ਸਮੇਂ ਅੰਗਰੇਜ਼ ਨੂੰ ਅਜਿਹੇ ਭੁਲੇਖੇ ਕੱਢਣ ਦਾ ਵਿਹਲ ਨਹੀਂ ਸੀ ।...... ਨਾ ਅੰਗਰੇਜ਼ ਸਾਨੂੰ ਆਪਣੇ ਬਰਾਬਰ ਦਾ ਸਮਝਦੇ ਸਨ ਅਤੇ ਨਾ ਅਸੀਂ ਆਪਣੇ ਆਪ ਨੂੰ ਉਹਨਾਂ ਦੇ ਬਰਾਬਰ ਦਾ .........ਅਸੀਂ ਆਪਣੀ ਫ਼ੌਜੀ ਨੌਕਰੀ ਨੂੰ ਪਰਮਾਤਮਾ ਤੇ ਸਰਕਾਰ ਦੀ ਇਕ ਵਡੀ ਬਖਸ਼ੀਸ ਸਮਝਦੇ ਸਾਂ.........ਜਿਹੜਾ ਅੰਗਰੇਜ਼ ਅਫ਼ਸਰ ਸਵੇਰੇ ਵਰਤ ਸਿਰ ਉਠ ਕੇ ਦਾੜ੍ਹੀ ਮੰਨਕੇ ਪਰੇਡ ਤੇ ਆ ਜਾਵੇ ਤੇ ਔਖਾ ਸੋਖਾ ਡੰਗ ਸਾਰ ਲਵੇ ਉਸ ਨੂੰ ਘਟੀਆਂ ਨਹੀਂ ਗਿਣਿਆ ਜਾਂਦਾ ਸੀ । ..... ਅੰਗਰੇਜ਼ੀ ਰਾਜ ਲਈ ਇਸ ਦੇਸ਼ ਨੂੰ ਬਚਾਣ ਆਏ ਉਸ ਨੂੰ ਇਸ ਨਾਲ ਸਨੇਹ ਹੋ ਗਿਆ ਹੋਵੇ । ਕਿਵੇਂ ਕੰਮ ਹੋ ਰਿਹਾ ਹੈ, ਐਨੀ ਕਰੋੜਾਂ ਦੀ ਵਸੋਂ ਨਾਲ ਕੈਸੇ ਬੀਤ ਰਹੀ ਹੈ. ਇਹ ਵੇਖਣ ਲਈ ਕਈ ਲੋਕ ਵਦੇਸ਼ਾਂ ਤੋਂ ਆਉ ਦੇ । ਕੁਝ ਇਹ ਵੇਖਣ ਲਈ ਆਉਂਦੇ ਕਿ ਦੁਨੀਆ ਦੇ ਦੋ ਵੱਡੇ ਧੜਿਆਂ ਵਿਚੋਂ ਇਹ ਕਿਸ ਨਾਲ ਰਲੇਗਾ ਜਿਵੇਂ ਜੱਟਾਂ ਦੇ ਦੇ ਧੜੇ ਕਿਸੇ ਜ਼ਨਾਨੀ ਦੇ ਬਿਆਨ ਕਰਵਾਉਣ ਲਈ ਕਿਰਪਾਨਾਂ ਖਿੱਚੀ ਕਚਹਿਰੀ ਦੇ ਬਾਹਰ ਫਿਲਦੇ ਰਹਿੰਦੇ ਹਨ । ਚਿੱਠੀ ਵੇਖੀ ਤਾਂ ਉਤੇ ਅੰਗਰੇਜ਼ਾਂ ਦੀ ਮਲਕਾ ਦੀ ਮੂਰਤ ਸੀ । ਟਿਕਟ ਉਤੇ ਉਸ ੨੬