ਪੰਨਾ:Alochana Magazine November 1964.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰਤਾਰ ਸਿੰਘ ਕੰਵਲ ਸਮਕਾਲੀਨ ਕਾਵਿ-ਪ੍ਰਾਪਤੀਆਂ ਅਜੋਕੀ ਨਵ ਦੇ ਪੰਜਾਬੀ ਕਵਿਤਾ ਦੇ ਪ੍ਰਸੰਗ ਵਿਚ ਕੁਝ ਕਹਿੰਦਿਆਂ ਨਿਰਾਸ਼ ਭਾਵਨਾ ਦੇ ਉਤਪਨ ਹੋਣ ਦਾ ਪ੍ਰਸ਼ਨ ਹੀ ਨਹੀਂ ਉਠਦਾ, ਕਿਉਂਕਿ ਹਰ ਸਮੇਂ ਦੇ ਪਰਿਵਰਤਨਸ਼ੀਲ ਕਾਵਿ-ਪ੍ਰਵਾਹ, ਉਸ ਦੀ ਰੂਪ ਰੇਖਾ ਅਤੇ ਗਤੀਸ਼ੀਲ ਭਾਵ-ਪ੍ਰਕਾਸ਼ ਤੋਂ ਅਸੰਤੁਸ਼ਟ ਹੋਣ ਦੀ ਥਾਂ, ਗੁਣਵੰਤ ਪਾਠਕਾਂ ਵਲੋਂ, ਆਸ਼ਾਜਨਕ ਭਾਵਨਾ ਪ੍ਰਗਟ ਕੀਤੀ ਜਾਂਦੀ ਰਹੀ ਹੈ । | ਜਦੋਂ ਪੰਜਾਬੀ ਕਿੱਸਾ-ਕਾਵਿ ਦੀ ਢਹਿੰਦੀ-ਕਲਾ ਦੇ ਵਹਣ ਤੋਂ ਬੇ-ਨਿਆਜ਼ ਹੋ ਕੇ ਡਾ: ਵੀਰ ਸਿੰਘ ਨੇ ਨਵੀਨ ਕਾਵਿ-ਪ੍ਰਗਟਾ ਕੀਤਾ, ਤਾਂ ਪਹਲੀ ਬਿਆਨੀਆ ਕਾਵਿ-ਪ੍ਰਣਾਲੀ ਲਈ ਸਾਡੇ ਸਾਹਿਤਕਾਂ ਅਤੇ ਰਸੀਆਂ ਦੇ ਮਨਾਂ ਵਿਚ ਝੁਕਾ ਅਤੇ ਸ਼ਰਧਾ ਨਾ ਰਹੀ । ਜਿਸ ਵੇਲੇ ੫: ਪੂਰਨ ਸਿੰਘ ਨੇ ਅਲਬੇਲੇ ਜਹੇ ਆਧੁਨਿਕ ਅਭਿਵਿਅੰਜਨ ਅਤੇ ਅਨੁਭਵ ਨੂੰ ਪੰਜਾਬੀ ਕਾਵਿ-ਖੇਤਰ ਵਿਚ ਮੂਰਤੀਮਾਨ ਕੀਤਾ ਤਾਂ ਇਸ ਕਵਿਤਾ ਦੀ ਹਾਰ ਅਤੇ ਆਤਮਾ ਹੀ ਬਦਲ ਗਈ । ਭਾਵੇਂ ਉਸ ਸਮੇਂ ਪ੍ਰੋ: ਪੂਰਨ ਸਿੰਘ ਦੇ ਪਾਠਕਾਂ ਦਾ ਘੇਰਾ ਸੀਮਿਤ ਜਿਹਾ ਸੀ, ਫਿਰ ਵੀ ਕੁਝ ਇਕ ਵਿਦਵਾਨਾਂ ਨੇ ਉਸਦੇ ਕਾਵਿ-ਚਮਤਕਾਰਾਂ ਦੀ ਵਿਆਖਿਆ ਕਰਦਿਆਂ ਉਸ ਦੇ ਸਥਾਨ ਨੂੰ ਪਛਾਣ ਲਇਆ ਅਤੇ ਪੂਰਨ ਸਿੰਘ ਦੀ ਕਾਵਿ-ਸਮਰਥਾ ਅਣਜਾਣੀ ਨਾ ਰਹੀ । | ਇਹ ਹੀ ਦਸ਼ਾ ਪ੍ਰੋ: ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੀਤਮ ਸਿੰਘ ਸਫ਼ੀਰ, ਅਤੇ ਬਾਵਾ ਬਲਵੰਤ ਦੇ ਕਾਵਿ-ਵਿਕਾਸ ਦੇ ਪ੍ਰਸੰਗ ਵਿਚ ਪ੍ਰਤੀਤ ਕੀਤੀ ਜਾ ਸਕਦੀ ਹੈ । ‘ਕੁੜੀ ਪੋਠੋਹਾਰ ਦੀ', 'ਦਾਗ', 'ਮਿੱਟੀ ਦੀ ਮੁੱਠੀ ਅਤੇ ਉਸ਼ਾ’ ਕਵਿਤਾਵਾਂ ਦੀ ਪ੍ਰਸ਼ੰਸਾ ਕਰਨ ਵਾਲੀ ਆਲੋਚਕ ਬੁੱਧ 'ਅੰਬੀ ਦਾ ਬੂਟਾ , ਦੇ ਅਥਰੂ', 'ਕਿਸੇ ਦੇ ਖੂਨ 'ਚੋਂ ਅਤੇ ਮੈਂ ਬਾਗੀ' ਕਵਿਤਾਵਾਂ ਦੀ ਅਨੁਭੂਤੀ ਅਤੇ ਅਭਿਵਿਅੰਜਨ ਨਾਲ ਸੰਤੁਸ਼ਟ ਨਹੀਂ ਰਹੀ : ਕਾਰਨ ਇਹ ਕਿ ਅੰਬਾਣੀ ਅਤੇ ਉਪ-ਭਾਵਕ ਅਵਸਥਾ ਦੀਆਂ ਕਲਾ-ਕਦਰਾਂ ਸੁਘੜ ਅਵਸਥਾ ਦੇ ਕਾਵਿ-ਅਨੁਭਵ ਅਤੇ ਪ੍ਰਗਟਾਉ ਲਈ ਸਾਰਥਿਕ ਸਿਧ ਨਹੀਂ ਹੋ ਸਕਦੀਆਂ। ਇਸ ਪੰਚ ਦੇ ਕਵੀ ਭਾਵੇਂ ਹੁਣ ਵੀ ਕਾਵਿ-ਰਚਨਾ ਕਰਨ ਵਿਚ ਜੁਟੇ ਹੋਏ ਹਨ ਪਰ ੨੯