ਪੰਨਾ:Alochana Magazine November 1964.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਲਜ ਵਿਚ ਲੜਕੀਆਂ ਰਾਹੀਂ ਵਖੋ ਵਖ ਭਾਂਤ ਦੇ ਨਾਟਕ ਖਿਡਾਉਣ ਦੇ ਕਈ ਤਜਰਬੇ ਕੀਤੇ । ਕੁਝ ਲੜਕੀਆਂ ਤਾਂ ਬਹੁਤ ਹੀ ਉੱਚ ਦਰਜੇ ਦੀਆਂ ਅਭਿਨੇੜੀਆਂ ਸਿਧ ਹੋਈਆਂ। ਮੇਰੇ ਨਾਟਕਾਂ ਵਿਚ ਕੁਝ ਪਰਬਲ ਪਾਤਰ ਇਸਤ੍ਰੀਆਂ ਹਨ । ਇਹ ਰੂਚੀ ਬਹੁਤ ਹਦ ਤਕ ਲੜਕੀਆਂ ਦੇ ਕਾਲਜ ਵਿਚ ਪੜ੍ਹਾਉਣ ਅਤੇ ਚੰਗੀਆਂ ਵਿਦਿਆਰਥਣਾਂ ਨਾਲ ਸੰਪਰਕ ਵਿਚ ਆਉਣ ਤੋਂ ਪ੍ਰਭਾਵਤ ਹੋਈ ਹੈ । | ਵੰਡ ਤੋਂ ਬਾਅਦ ਮੇਰੇ ਨਵੇਂ ਲਿਖੇ ਪੰਜ ਸੰਪੂਰਨ ਨਾਟਕਾਂ ਵਿਚੋਂ ਚਾਰ ਕ 'ਫ਼ੀ ਸਫਲਤਾ ਨਾਲ ਖੇਡੇ ਗਏ । ਦੋਜ਼ ਨਾਟਕ 1949 ਵਿਚ ਲਿਖਿਆ ਗਿਆ ਸੀ ਅਤੇ ਇਹ ਮੇਰੇ ਸਭ ਨਾਟਕਾਂ ਵਿਚੋਂ ਸਭ ਤੋਂ ਵਧ ਖੇਡਿਆ ਗਿਆ ਹੈ । 1953-54 ਵਿਚ ਪੰਜਾਬ ਦੀ ਸਮਾਜਕ ਸਥਿਤੀ ਕੁਝ ਵਧੇਰੇ ਹੀ ਚਿੰਤਾ-ਜਨਕ ਸੀ। ਹਿੰਦੂ ਸਿੱਖ ਏਕਤਾ ਦੀ ਪੰਜਾਬ ਲਈ ਅਤਿ ਲੋੜ ਪ੍ਰਤੀਤ ਕੀਤੀ ਜਾ ਰਹੀ ਸੀ । 1954 ਵਿਚ ਹੀ ਪਾਕਿਸਤਾਨ ਤੇ ਅਮਰੀਕਾ ਵਿਚ ਫ਼ੌਜੀ ਸਮਝੌਤਾ ਹੋਇਆ ਜਿਸ ਦੇ ਫਲਸਰੂਪ ਭਾਰਤ ਦੀਆਂ ਸਰਹੱਦਾਂ ਤੇ ਲੜਾਈ ਦਾ ਸਦੀਵੀ ਖਤਰਾ ਪੈਦਾ ਹੋਇਆ । ਕੁਲ ਭਾਰਤ ਨੇ ਇਸ ਗਠਜੋੜ ਵਿਰੁਧ ਬੜਾ ਰੋਸ ਪ੍ਰਗਟ ਕੀਤਾ। ਪੰਜਾਬ ਵਿਚ ਏਕਤਾ ਦੀ ਹੋਰ ਵੀ ਲੋੜ ਪ੍ਰਤੀਤ ਹੋਈ । ਇਸ ਵਿਸ਼ੇ ਤੇ ‘ਤੇਰਾ ਘਰ ਸੋ ਮੇਰਾ ਘਰ' ਲਿਖਿਆ ਗਿਆ । ਇਹ ਪਹਿਲਾ ਨਾਟਕ ਹੈ। ਜੋ ਚੰਡੀਗੜ੍ਹ ਦੇ ਇਤਿਹਾਸ ਵਿਚ ਖਡਿਆ fiਆ । ਇਸ ਨੂੰ ਪੇਸ਼ ਕਰਨ ਵਿਚ ਜੋ ਔਕੜਾਂ ਪੇਸ਼ ਆਈਆਂ ਉਨਾਂ ਨੇ ਬਹੁਤ ਕੁਝ ਸਿਖਾਇਆ। 1955 ਵਿਚ ਗੁਰੂ ਨਾਨਕ ਦੇਵ ਦੇ ਜਨਮ ਦਿਵਸ ਤੇ ਪੰਨਿਆਂ ਦਾ ਚੰਨ' ਦਿਲੀ ਵਿਚ ਖੇਡਿਆ ਗਿਆ। ਪਰ ਸਭ ਤੋਂ ਵਧ ਸਫਲਤਾ ਨਵੇਂ ਨਾਟਕ “ਰੱਤਾ ਸਾਲੂ ਨੂੰ ਪ੍ਰਾਪਤ ਹੋਈ, ਜੋ ਰੰਗ-ਮੰਚ ਦੇ ਲੰਮੇ ਅਮਲੀ ਤਜਰਬੇ ਤੇ ਆਧਾਰਤ ਸੀ । “ਸੋਭਾ ਸ਼ਕਤੀ ਨਾਲ ਮੇਰੀ ਨਾਟਕ ਕਲਾ ਵਿਚ ਇਕ ਨਵਾਂ ਮੋੜ ਪ੍ਰਗਟ ਹੋਇਆ ਹੈ । ਮੈਂ ਨਾਟਕ ਕਿਉਂ ਤੇ ਕਿਸ ਵਾਸਤੇ ਲਿਖਦਾ ਹਾਂ ? ਅਜਿਹੀ ਕਿਹੜੀ ਖਿਚ ਜਾਂ ਉਤੇਜਨਾ ਹੈ ਜਿਸ ਦੇ ਪ੍ਰਭਾਵ ਥੱਲੇ ਮੈਂ ਨਾਟਕ ਰcਦਾ ਹਾਂ , ਇਸ ਦਾ ਸਿੱਧਾ ਸਾਦਾ ਉੱਤਰ ਤਾਂ ਇਹ ਹੈ ਕਿ ਮੈਂ ਦਰਸ਼ਕਾਂ ਲਈ ਖੇਡਣ ਯੋਗ ਨਾਟਕ ਲਿਖਦਾ ਹਾਂ, ਮੁਢ ਤੋਂ ਲੈ ਕੇ ਅਜ ਤੀਕ ਮੇਰੇ ਸਾਰੇ ਨਾਟਕ ਖੇਡੇ ਜਾਣ ਲਈ ਹੀ ਲਿਖੇ ਗਏ ਹਨ । ਸ਼ੁਰੂ ਸ਼ਰ ਵਿਚ ਮੇਰੇ ਨਾਟਕਾਂ ਵਿਚ ਮਨ-ਪ੍ਰਚਾਵੇ ਦੀ ਰੂਚੀ ਪ੍ਰਬਲ ਸੀ । ਲਗਪਗ ਅਪਣੇ ਸਭ ਨਾਟਕ ਮੈਂ ਆਪ ਖਿਡਵਾਏ ਹਨ । ਨਾਟਕਕਾਰ ਦਾ ਸਭ ਤੋਂ ਵਡਾ ਉਸਤਾਦ ਮੰਚ ਹੀ ਹੁੰਦਾ ਹੈ । ਰੰਗਸ਼ਾਲਾ ਵਿਚ ਬੈਠੇ ਦਰਸ਼ਕ ਉਸ ਦੇ ਸਹੀ ਆਲੋਚਕ ਹੁੰਦੇ ਹਨ । ਨਾਟਕ ਇਕ ਸੜ੍ਹ ਕਲਾ ਹੈ । ਨਾਟਕ ਰਚਨ ਸਮੇਂ ਨਾਟਕਕਾਰ ਦੇ ਸ ਹਮਣੇ ਅਨੇਕਾਂ ਤਰਾਂ ਦੀਆਂ ਗੱਲ ਦੀਆਂ ਹਨ ਉਸ ਨੂੰ ਦਰਸ਼ਕਾਂ ਦੀ ਮਾਨਸਕ ਪੱਧਰ, ਰੰਗ ਮੰਚ ਦੀ ਵਰਤਮਾਨ ਸਥਿਤੀ ਵਿਧੀ, ਦਰਸ਼ਕਾਂ ਦੀ ਆਰਥਕ ਸ਼ਕਤੀ, ਇਸਤ੍ਰੀ ਪਾਤਰਾਂ ਦੀ ਘਾਟ, ਨਾਟਕ ਸਮਗਰੀ, ਦੀ ਥੜ ਅਤੇ ਹੋਰ ਅਨੇਕਾਂ ਮਜਬੂਰੀਆਂ ਨੂੰ ਧਿਆਨ ਵਿਚ ਰੱਖ ਕੇ ਨਾਟਕ ਦੀ ਰਚਨਾ