ਪੰਨਾ:Alochana Magazine October, November, December 1966.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਤਕਰੀਬਨ ੨੩ ਤਾਰੀਖ਼ ਨੂੰ ਸੀ । ਗਇਆ ਤੋਂ ਗੋਹਾਟੀ ਦਾ ਪੈਦਲ ਸਫ਼ਰ ਤਕਰੀਬਨ ਪੰਜ ਸੌ ਮੀਲ ਹੈ । ਲੋੜ ਅਨੁਸਾਰ ਕਈ ਵਲੇ ਮਾਰਨ ਦਾ ਪੈਂਡਾ ਰਲਾ ਕੇ ਛੇ ਕੁ ਸੌ ਮੀਲ ਦਾ ਪੰਧ ਸਮਝ ਲਵੋ, ਜੋ ਸਤਿਗੁਰੂ ਜੀ ਨੇ ਦੋ ਸੌ ਦਿਨਾਂ ਵਿਚ ਮੁਕਾਉਣਾ ਸੀ-ਰੋਜ਼ਾਨਾ ਤਿਨ ਕੁ ਮੀਲ ਦਾ ਪੈਂਡਾ | :. ਬਿਹਾਰ ਦੇ ਪਟਨਾ, ਹਾਜੀਪੁਰ, ਮੁੰਗੇਤ, ਭਾਗਲਪੁਰ, ਆਦਿਕ ਉੱਘੇ ਨਗਰਾਂ ਵਿੱਚੋਂ ਦੀ ਲੰਘ ਕੇ ਬੰਗਾਲ ਦੇ ਉੱਤਰੀ ਹਿੱਸੇ ਦੇ ਪਰਬਤੀਪੁਰ, ਰੰਗਪੁਰ, ਲਾਲਮਨੀਰ ਹਟ, ਆਦਿਕ ਨਗਰਾਂ ਵਿਚ ਠਹਿਰਦੇ ਹੋਏ ਗੁਰੂ ਨਾਨਕ ਦੇਵ ਜੀ ਅਸਮ ਦੀ ਪੂਰਬੀ ਸਰਹੱਦ ਦੇ ਧੱਬਰੀ ਨਗਰ ਜਾ ਪਹੁੰਚੇ । ਪਟਨੇ ਤੋਂ ਧਬ ਵੱਲ ਜਿਉਂ ਜਿਉਂ ਵਧਦੇ ਗਏ, ਤਿਉਂ ਤਿਉ ‘ਯੋਨਿ ਪੀਠ' ਦੀ ਪੂਜਾ ਅਤੇ ਮਦਰਾ, ਮਾਸ, ਆਦਿਕ ਦਾ ਸੇਵਨ ਵਧੀਕ ਨਜ਼ਰੀਂ ਪੈ ਦਾ ਗਿਆ | ਧੱਬਰੀ ਤੋਂ ਗੋਹਾਟੀ, ਠੀਕ ਪੂਰਬ ਵਾਲੇ ਪਾਸੇ, ਸਿਰਫ਼ ਇਕ ਸੌ ਦਸ ਮੀਲਾਂ ਦੇ ਕਰੀਬ ਹੈ । ਧੱਬਰੀ ਮਤ ਦਰਿਆ ਦੇ ਸੱਜੇ ਕੰਢੇ ਉੱਤੇ ਹੈ ਅਤੇ ਗੁਹਾਟੀ ਖੱਬੇ ਕੰਢੇ ਉੱਤੇ । ਧੱਬਰੀ ਉੱਤੇ ਪਹੁੰਚ ਕੇ ਹੀ ਬ੍ਰਹਮਪੁਤ ਦਾ ਵਹਿਣ ਦੱਖਣ ਨੂੰ ਪਰਤਦਾ ਹੈ । ਨੀਵੇਂ ਆਚਰਣ ਵਿਰੁੱਧ ਪ੍ਰਚਾਰ ਜਿਸ ਜਿਸ ਇਲਾਕੇ ਦੇ ਲੋਕ ਜਿਸ ਜਿਸ ਜੀਵਨ-ਭੁਲੇਖੇ ਵਿਚ ਫਸੇ ਹੁੰਦੇ ਸਨ ਉੱਥੇ ਉੱਥੇ ਉਹੀ ਭੁਲੇਖਾ ਦੂਰ ਕਰਨ ਲਈ ਸਤਿਗੁਰੂ ਜੀ ਉਸੇ ਕਿਸਮ ਦੇ ਸ਼ਬਦ ਦਾ ਕੀਰਤਨ ਕਰਦੇ ਸਨ । | ਅਸਮ, ਉੜੀਸੇ ਦੇ ਵਾਮ-ਮਾਰਗੀ ਮੰਦਰਾਂ ਵਿਚ ਮਦਿਰਾ, ਮਾਸ, ਮੈਥੁਨ ਦਾ ਪ੍ਰਚਾਰ ਸੀ , ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਪ੍ਰਾਂਤਾਂ ਵਿਚ ਸ਼ੁੱਧ ਆਚਰਣ ਉੱਤੇ ਜ਼ੋਰ ਦਿੱਤਾ : ਮਹਿਤ ਮਾਸ, ਆਦਿਕ ਤੋਂ ਵਰਜਿਆ ; ‘ਖਾਓ ਪੀਓ, ਮੌਜਾਂ ਲੁੱਟ ਵਾਲੀ ਅੱਤ ਗਿਰਾਵਟ-ਭਰੀ ਰੁਚੀ ਨਿਖੇਧੀ ਕੀਤੀ । ਕੱਤਕ ਦੀ ਮੱਸਿਆ, ਅਕਤੂਬਰ ਦੀ ੨੩ ਤਾਰੀਖ਼, ਸੰਨ ੧੫੦੯ ਨੂੰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਗੋਹਾਟੀ ਵਿਚ ਸਨ । ਗੋਹਾਟੀ ਤੋਂ ਧੱਬੜੀ ਤੋਂ ਦੱਖਣ ਵਾਲੇ ਪਾਸੇ ' ਗਾਰੋ ਪਹਾੜੀਆਂ ਹਨ, ਅਤੇ ਗੋਹਾਟੀ ਦੇ ਦੱਖਣ ਵੱਲ ਖਾਸੀ ਪਹਾੜੀਆਂ । ਇਨ੍ਹਾਂ ਦੇ ਕਾਰਣ ਬੜੀ ਜਾਂ ਗੋਹਾਟੀ ਤੋਂ ਸਿੱਧਾ ਦੱਖਣ ਨੂੰ ਆਉਣਾ ਬਹੁਤ ਹੀ ਕਠਿਨ ਹੈ । ਗੁਰੂ ਨਾਨਕ ਦੇਵ ਜੀ ਗੋਹਾਟੀ ਤੋਂ ਸਿੱਧੇ ਪੂਰਬ ਵਾਲੇ ਪਾਸੇ ਮਨੀਪੁਰ 1 00