ਪੰਨਾ:Alochana Magazine October, November, December 1966.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭੀ ਬਹੁਤ ਪੇਮੀ ਸਨ । ਇਹ ਆਪਣੀ ਇਸਤ੍ਰੀ ਪਦਮਾਵਤੀ ਨਾਲ ਮਿਲ ਕੇ ਬੜੀ ਮਿੱਠੀ ਸੁਰ ਵਿਚ ਆਪਣੇ ਰਚੇ ਪਦੇ ਗਾਇਆ ਕਰਦੇ ਸਨ । ਤੱਤ-ਵੇਤਾ ਸਾਧੂਆਂ ਦੀ ਸੰਗਤ ਦੀ ਬਰਕਤ ਨਾਲ ਜੈਦੇਵ ਜੀ ਪਰਮਾਤਮਾ ਦੇ ਅਨੰਨ ਭਗਤ ਬਣ ਗਏ । ਫਿਰ ਇਹ ਸਾਰੀ ਉਮਰ ਇਹ ਪ੍ਰਚਾਰ ਕਰਦੇ ਰਹੇ ਕਿ ਜੋਗ, ਜੱਗ, ਦਾਨ, ਤਪ ਆਦਿਕ ਮਨੁੱਖਾ ਜੀਵਨ ਨੂੰ ਉੱਚਾ ਨਹੀਂ ਕਰ ਸਕਦੇ । ਇਕ ਪਰਮਾਤਮਾ ਦਾ ਭਜਨ ਹੀ ਹੈ ਜੋ ਮਨੁੱਖ ਨੂੰ ਵਿਕਾਰਾਂ ਤੋਂ ਬਚਾ ਸਕਦਾ ਹੈ । ਜੈਦੇਵ ਜੀ ਬੰਗਾਲ ਵਿਚ ਬੜੇ ਪ੍ਰਸਿੱਧ ਭਗਤ ਹੋਏ ਹਨ । ਜੈਦੇਵ ਜੀ ਨੂੰ ਆਪਣੀ ਉਮਰ ਦਾ ਬਹੁਤਾ ਹਿੱਸਾ ਬੰਗਾਲ ਦੇ ਰਾਜੇ ਬੱਲਾਲਸੇਨ’ ਦੇ ਪੁੱਤਰ ਰਾਜਾ ਲਸ਼ਮਣ ਸੇਨ ਦੇ ਪਾਸ ਰਹਿ ਕੇ ਗੁਜ਼ਾਰਿਆ ਸੀ । ਲਕਸ਼ਮਣ ਸੇਨ ਦੀ ਰਾਜਧਾਨੀ ਨਦੀਆ ਸ਼ਹਿਰ ਸੀ । ਨਦੀਆ ਪੱਛਮੀ ਬੰਗਾਲ ਦਾ ਇਕ ਜ਼ਿਲਾ ਹੈ ; ਇਸ ਦਾ ਕੁੱਝ ਹਿੱਸਾ ਪੂਰਬੀ ਬੰਗਾਲ ਵਿਚ ਚਲਾ ਗਿਆ ਹੈ । ਇਹ ਸ਼ਹਿਰ ਬਰਦਵਾਨ ਤੋਂ ਪੂਰਬ ਵੱਲ ਰਤਾ ਕੁ ਉੱਤਰ ਦੇ ਰੁਖ਼) ੩੫ ਕੁ ਮੀਲਾਂ ਦੀ ਵਿੱਥ ਉੱਤੇ ਹੈ-ਢਾਕੇ ਤੋਂ ੧੩੦ ਕੁ ਮੀਲ ਪੱਛਮ ਵੱਲ । ਜੈਦੇਵ ਜੀ ਦੇ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ, ਇਕ ਗੁਜਰੀ ਰਾਗ ਵਿਚ ਅਤੇ ਦੂਜਾ ਮਾਰੂ ਵਿਚ । ਇਹ ਦੋਵੇਂ ਸ਼ਬਦ ਹਿੰਦੀ ਅਤੇ ਪ੍ਰਾਕ੍ਰਿਤ ਦੇ ਮਿਲਵੇਂ ਹਨ । ਢਾਕੇ ਤੋਂ ਗੁਰੂ ਨਾਨਕ ਦੇਵ ਜੀ ਨੇ ਫ਼ਰੀਦਪੁਰ, ਨਦੀਆ ਆਦਿਕ ਦੇ ਰਸਤੇ ਜਗਨ ਨਾਥ ਪੁਰੀ ਦਾ ਰੁਖ਼ ਕੀਤਾ 1 ਨਦੀਆ ਤੋਂ ਸਤਿਗੁਰੂ ਜੀ ਨੇ ਜੈਦੇਵ ਜੀ ਦੇ ਦੋਵੇਂ ਸ਼ਬਦ ਲੈ ਲਏ । ਬੰਗਾਲ ਵਿੱਚੋਂ ਦੀ ਬੰਗਾਲ ਦੇ ਹਿੰਦੂਆਂ ਵਿਚ ਦੁਰਗਾ ਦੀ ਪੂਜਾ ਬਹੁਤ ਪ੍ਰਸਿੱਧ ਸੀ । ਹਿੰਦੂ ਲੋਕ ਦੁਰਗਾ ਨੂੰ ਮਹਿਖਾਸੁਰ ਦੈਤ ਦੇ ਮਾਰਨ ਵਾਲੀ ਮੰਨਦੇ ਹਨ । ਮਹਿਖ’ ਸੰਸਕ੍ਰਿਤ ਲਫ਼ਜ਼ ਹੈ, ਜਿਸ ਦਾ ਅਰਥ ਹੈ, ਝੋਟਾ, ਸੰਢਾ । ਅਸੁਰ ਦਾ ਅਰਥ ਹੈ ਦੈਤ । ਪੁਰਾਣਾਂ ਦੀ ਕਥਾ ਅਨੁਸਾਰ ਮਹਿਖਾਸੁਰ ਰੰਭ ਦੈਤ ਦਾ ਪੁੱਤਰ ਸੀ, ਮਹਿਖੀ (ਮੱਝ) ਦੇ ਪੇਟੋਂ ਪੈਦਾ ਹੋਇਆ ਸੀ ! ਇਸ ਨੂੰ ਦੁਰਗਾ ਨੇ ਮਾਰ ਦਿੱਤਾ ਸੀ । ਇਸੇ ਵਾਸਤੇ ਦੁਰਗਾ ਨੂੰ 'ਮਹਿਖਾ ਮਨਿ' ਆਖਿਆ ਜਾਂਦਾ ਹੈ। ਪਾਰਬਤੀ, ਉਮਾ, ਸ਼ਿਵਾ, ਕਾਲੀ, ਆਦਿਕ ਦੁਰਗਾ ਦੇ ਹੀ ਨਾਮ ਹਨ । ਕਲਕੱਤੇ ਦੇ ਕੇਂਦਰੀ ਮੰਦਰ ਨੂੰ ਕਾਲੀ ਦਾ ਮੰਦਰ ਆਖਦੇ ਹਨ । 1 02