ਪੰਨਾ:Alochana Magazine October, November, December 1966.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉੱਥੇ ਝਟੇ (ਮਹਿਖ) ਦਾ ਬਲੀਦਾਨ ਦਿੱਤਾ ਜਾਂਦਾ ਹੈ । ਦੁਰਗਾ ਦੇ ਪੁਜਾਰੀ ਲੋਕਾਂ ਦਾ ਮੁੱਖ ਧਰਮ ਇਹੀ ਹੈ ਕਿ ਝੋਟੇ ਦੀ ਬਲੀ ਦੇ ਕੇ ਦੁਰਗਾ ਨੂੰ ਪ੍ਰਸੰਨ ਕੀਤਾ ਜਾਵੇ । ਲਹੂ ਦੀ ਪਿਆਸੀ ਦੇਵੀ ਦੇ ਪੂਜਕ ਭੀ ਸੁਭਾਵਿਕ ਤੌਰ ਤੇ ਨਿਰਦਈ ਬਣ ਜਾਂਦੇ ਹਨ। ਕੋਈ ਦਾਨ, ਕੋਈ ਤਪ, ਕੋਈ ਜੱਗ, ਨਿਰਦਇਤਾ ਨੂੰ ਦੂਰ ਨਹੀਂ ਕਰ ਸਕਦਾ । ਇਨਸਾਨ ਦੇ ਅੰਦਰ ਇਹ ਇਕ ਅੱਤ ਮਾੜਾ ਐਬ ਹੈ, ਜੋ ਇਸ ਨੂੰ ਦੁਖੀਆਂ ਦਾ ਦਰਦੀ ਬਣਨ ਨਹੀਂ ਦੇਂਦਾ । | ਗੁਰੂ ਨਾਨਕ ਦੇਵ ਜੀ ਆਪਣੇ ਮਿੱਥੇ ਪ੍ਰੋਗਰਾਮ ਅਨੁਸਾਰ ਪਿੰਡ ਪਿੰਡ ਵਿਚ ਠਹਿਰ ਕੇ ਉਨ੍ਹਾਂ ਲੋਕਾਂ ਨੂੰ ਦੁਰਗਾ ਦੀ ਪੂਜਾ, ਝੂਟੇ ਦੇ ਬਲੀਦਾਨ ਵੱਲੋਂ ਵਰਜ ਕੇ ਪਰਮਾਤਮਾ ਦੀ ਭਗਤੀ ਵੱਲ ਜੋੜਨ ਦੇ ਜਤਨ ਕਰਦੇ ਰਹੇ । ਭਗਤ ਜੈਦੇਵ ਜੀ ਭੀ ਇਸ ਦੇ ਵਿਰੁੱਧ ਪ੍ਰਚਾਰ ਕਰਦੇ ਰਹੇ ਸਨ । ਬੰਗਾਲੀ ਲੋਕ ਦੁਰਗਾ-ਪੂਜਾ ਦਾ ਦਿਹਾੜਾ ਬੜਾ ਪਵਿੱਤਰ ਮੰਨਦੇ ਹਨ ! na ਤਿਉਹਾਰ ਚੇਤ ਸੁਦੀ ਅਸ਼ਟਮੀ ਤੇ ਨਿੰਮੀ ਨੂੰ ਮਨਾਇਆ ਜਾਂਦਾ ਹੈ । ਅਪ੍ਰੈਲ, ੧੫੧੦ 4 ਤਦੋਂ ਜਦੋਂ ਸਤਿਗੁਰੂ ਜੀ ਭਾਈ ਮਰਦਾਨੇ ਸਮੇਤ ਬੰਗਾਲ ਵਿੱਚੋਂ ਦੀ ਲੰਘ ਰਹੇ · ਹੱਤਕ ਦੀ ਮੱਸਿਆ, ਸੰਮਤ ੧੫੬੬ ਨੂੰ ਗੁਰੂ ਨਾਨਕ ਦੇਵ ਜੀ ਅਸਮ ਦੇ ਨਗਰ . ਵਿਚ ਸਨ, ਜਿੱਥੇ ਵਾਮ-ਮਾਰਗੀਏ, ਸਤੀ ਦੇ ‘ਯੋਨਿ ਪੀਠ' ਦੀ ਪੂਜਾ ਕਰਦੇ ਸਨ। ਈਸਵੀ ਸੰਨ ਅਨੁਸਾਰ ਤਦੋਂ ਤਕਰੀਬਨ ੨੩ ਅਕਤੂਬਰ, ੧੫੦੯ ਸੀ । ਉੱਥੋਂ ਕਰੀਮਾ, ਮਨੀਪੁਰ, ਇਮਫਲ, ਸਿਲਹਟ, ਆਦਿਕ ਦੇ ਰਸਤੇ ਅਸਮ ਪਾਰ ਕਰ ਕੇ ਸਤਿਗੁਰੂ ਜੀ ਬੰਗਾਲ ਪ੍ਰਾਂਤ ਵਿਚ ਪਹੁੰਚੇ । ਸਾਢੇ ਚਾਰ ਕੁ ਸੌ ਮੀਲ ਦਾ ਪੈਂਡਾ ਸੀ । ਇਤਨੇ ਨੂੰ ਬੰਗਾਲੀਆਂ ਦਾ ਦੁਰਗਾ-ਪੂਜਾ ਦਾ ਤਿਉਹਾਰ ਨੇੜੇ ਆ ਰਿਹਾ ਸੀ । ਬੰਗਾਲ ਜੋ ਪਿੰਡਾਂ ਵਿੱਚੋਂ ਦੀ ਲੰਘਦੇ ਹੋਏ ਪਿੰਡ ਪਿੰਡ ਵਿਚ ਅਤੇ ਨਦੀਆ, ਬਰਦਵਾਨ, ਲਾਲਸਰ, ਮੇਦਨੀਪੁਰ ਆਦਿਕ ਸ਼ਹਿਰਾਂ ਵਿਚ ਸਤਿਗੁਰੂ ਜੀ ਨੇ ਲੋਕਾਂ ਨੂੰ ਦੁਰਗਾ-ਪੂਜਾ ਤੇ ਝੂਟੇ ਦੇ ਬਲੀਦਾਨ, ਆਦਿਕ ਵੱਲੋਂ ਵਰਜ ਕੇ ਇਕ ਪਰਮਾਤਮਾ ਦੀ ਬੰਦਗੀ ਅਤੇ ਖ਼ਲਕਤ ਦੀ ਸੇਵਾ ਵੱਲ ਪ੍ਰਿਆ । | ਮੇਦਨੀਪੁਰ ਵਿਚ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਮੌਜੂਦ ਹੈ । ਇਹ ਸ਼ਹਿਰ ਅੱਜਕਲ ਰੇਲ ਦਾ ਸਟੇਸ਼ਨ ਹੈ, ਖੜਗਪੁਰ ਦੇ ਨੇੜੇ, ਕਲਕੱਤੇ ਤੋਂ ਪੰਜਾਹ ਕੁ ਮੀਲ ਪੱਛਮ ਵਾਲੇ ਪਾਸੇ । ਮੇਦਨੀਪੁਰ ਸ਼ਹਿਰ ਤੋਂ ਢਾਈ ਕੁ ਮੀਲਾਂ ਦੀ ਵਿੱਥ ਉੱਤੇ ਕੁੱਦਰਕਾਲੀ ਦਾ ਮੰਦਰ ਹੈ । | ਮੇਦਨੀਪੁਰ ਤੋਂ ਜਗਨ ਨਾਥ ਪੁਰੀ, ਦੱਖਣ-ਪੱਛਮ ਦੇ ਰੁਖ਼, ਦੋ ਕੁ ਸੌ ਮੀਲਾਂ ਉੱਤੇ ਹੈ । 103