ਪੰਨਾ:Alochana Magazine October, November, December 1966.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋਂ ਲੈ ਕੇ ਸੌ ਤਕ ਹੁੰਦੀ ਹੈ । ਹਰੇਕ ਹਿੰਦੁ-ਮੰਦਰ ਵਿਚ ਆਰਤੀ ਦੀ ਮਰਯਾਦਾ ਕੀਤੀ ਜਾਂਦੀ ਹੈ । ਜਿਤਨੀ ਜਿਤਨੀ ਕਿਸੇ ਮੂਰਤੀ ਦੀ ਮਹਾਨਤਾ, ਉਤਨੀ ਉਤਨੀ ਹੀ ਸ਼ਾਨ ਨਾਲ ਉਸ ਦੀ ਆਰਤੀ । ਜਗਨ ਨਾਥ ਦੀ ਮੂਰਤੀ ਬਾਰੇ ਤਾਂ ਸ਼ਰਧਾ ਹੀ ਇਹ ਹੈ ਕਿ ਉਸ ਦਾ ਘੜਹਾਰ ਦੇਵਤਿਆਂ ਦਾ ਮਿਸਤ੍ਰੀ ਸੀ ਅਤੇ ਅਸਥਾਪਨ ਕਰਨ ਵਾਲਾ ੜ੍ਹਮਾ ਆਪ ਸੀ । | ਜਦੋਂ ਗੁਰੂ ਨਾਨਕ ਦੇਵ ਜੀ ਪੁਰੀ ਪਹੁੰਚੇ, ਤਦੋਂ ਉਸ ਮੂਰਤੀ ਦਾ ਅਸਥਾਪਨਦਿਹਾੜਾ ਸੀ, ਦੂਰ ਦੂਰ ਦੇਸ਼ਾਂ ਤੋਂ ਅਨੇਕ ਹਿੰਦੂ ਇਕੱਠੇ ਹੋਏ ਸਨ । ਸ਼ਾਮ ਵੇਲੇ ਬੜੀ ਸ਼ਾਨ ਨਾਲ ਉਸ ਦੀ ਆਰਤੀ ਦੀ ਤਿਆਰੀ ਸ਼ੁਰੂ ਹੋਈ । ਸਤਿਗੁਰੂ ਜੀ ਨੂੰ ਸੁਲਤਾਨਪੁਰੋਂ ਚੱਲਿਆਂ ਪੌਣੇ ਤਿੰਨ ਸਾਲ ਹੋ ਚੁੱਕੇ ਸਨ । ਸਭ ਹਿੰਦੂ ਤੀਰਥਾਂ ਉੱਤੇ ਪੁਰਬਾਂ ਸਮੇਂ ਪਹੁੰਚ ਪਹੁੰਚ ਕੇ ਲੋਕਾਂ ਨੂੰ ਭਰਮਾਂ ਵਹਿਮਾਂ ਦੇ ਗ਼ਲਤ ਰਾਹ ਵਲੋਂ ਹਟਾਉਂਦੇ ਤੁਰੇ ਆ ਰਹੇ ਸਨ । ਇਹ ਖ਼ਬਰਾਂ ਉਹਨਾਂ ਦੇ ਆਪ ਅੱਪੜਨ ਤੋਂ ਪਹਿਲਾਂ ਹੀ ਤੀਰਥਾਂ ਉੱਤੇ ਜਾ ਪਹੁੰਚਦੀਆਂ ਸਨ । ਤੀਰਥਾਂ ਦੇ ਪੁਰਬਾਂ ਰਾਹੀਂ ਉਹਨਾਂ ਦੇ ਪ੍ਰਚਾਰੇ ਖ਼ਿਆਲਾਂ ਦੀ ਚਰਚਾ ਬਹੁਤ ਚੱਲ ਚੁੱਕੀ ਸੀ । ਜਦੋਂ ਉਹ ਪੂਰੀ ਅੱਪੜੇ ਤਾਂ ਪਾਂਡਿਆਂ ਨੇ ਉਹਨਾਂ ਨੂੰ ਜਗਨ ਨਾਥ ਦੀ ਆਰਤੀ ਵਿਚ ਸ਼ਾਮਿਲ ਹੋਣ ਲਈ ਉਚੇਚੀ ਪ੍ਰੇਰਨਾ ਕੀਤੀ । ਲੋਕਾਂ ਉਤੇ ਅਜੇਹੀਆਂ ਰੀਤਾਂ ਦਾ ਪ੍ਰਭਾਵ ਪਾਉਣ ਵਾਸਤੇ ਅਸਲ ਵਿਚ ਕਈ ਢੰਗਾਂ ਦੀ ਸਹਾਇਤਾ ਲਈ ਜਾਂਦੀ ਹੈ । ਸ਼ਾਮ ਦੇ ਵੇਲੇ ਫ਼ਾਨੂਸਾਂ ਦੀ ਜਗ-ਮਗ, ਸੰਗਮਰਮਰੀ ਕੰਧਾਂ ਤੇ ਫ਼ਰਸ਼ਾਂ ਦੀ ਝਿਲਮਿਲ, ਸਾਰੇ ਕਮਰੇ ਵਿਚ ਕਈ ਤਰ੍ਹਾਂ ਦੀਆਂ ਸੁਗੰਧੀਆ ਦਾ ਖਿਲਾਰ, ਮਨੋਹਰ ਸੁਰ-ਲੈ ਵਿਚ ਨਰ ਨਾਰੀਆਂ ਦਾ ਭਰਪੂਰ ਸੰਗੀਤ, ਲੱਖਾਂ ਰੁਪਈਆਂ ਦੇ ਹੀਰਿਆਂ ਜਵਾਹਰਾਂ ਨਾਲ ਜੁੜੇ ਹੋਏ ਸੋਨੇ ਦੇ ਥਾਲਾਂ, ਆਦਿ ਦਾ ਵਿਖਾ--ਸਾਧਾਰਣ ਮਨੁੱਖ ਉੱਤੇ (ਜਿਸ ਨੇ ਸਾਰੀ ਉਮਰ ਲੱਛਮੀ ਦਾ ਅਜੇਹਾ ਮਿਲਵਾਂ ਲਿਸ਼ਕਾਰਾ ਕਦੇ ਭੀ ਵੇਖਿਆ ਨਹੀਂ ਹੁੰਦਾ। ਇਉਂ ਪ੍ਰਭਾਵ ਪਾਉਂਦਾ ਹੈ ਜਿਵੇਂ ਉਹ ਮਾਤ-ਲੋਕ ਵਿਚੋਂ ਉੱਠ ਕੇ ਕਿਤੇ ਦੇਵ-ਲੋਕ ਵਿਚ ਪਹੁੰਚ ਗਿਆ ਹੈ । ਭਲੇ ਲੋਕ ਲੱਛਮੀ ਦੇ ਲਿਸ਼ਕਾਰੇ ਨੂੰ ਬੈਕੁੰਠ ਦੇ ਲਿਸ਼ਕਾਰੇ ਸਮਝ ਕੇ ਪਾਂਡਿਆਂ ਦੀ ਬੇਅੰਤ ਆਮਦਨ ਦਾ ਕਾਰਣ ਬਣ ਜਾਂਦੇ ਹਨ । ਸਤਿਗੁਰੂ ਜੀ ਨੇ ਉਸ ਭਰੇ ਇਕੱਠ ਵਿਚ ਲੋਕਾਂ ਨੂੰ ਇਹ ਸਾਰਾ ਭੇਤ ਦੱਸਿਆ ਅਤੇ ਸਮਝਾਇਆ ਕਿ ਇਹ ਮੂਰਤੀਆਂ ਮਨੁੱਖ ਦੇ ਆਪਣੇ ਹੱਥਾਂ ਦੀਆਂ ਬਣੀਆਂ ਹੋਈਆਂ ਹਨ, ਇਹ ਜਗਤ ਦਾ ਨਾਥ ਨਹੀਂ ਹੋ ਸਕਦੀਆਂ । ਜਗਤ ਦਾ ਨਾਥ ਇੱਕੋ ਹੀ ਹੈ ਜਿਸ ਨੇ ਇਸ ਜਗਤ ਨੂੰ ਪੈਦਾ ਕੀਤਾ ਹੈ । ਉਸ ਦੀ ਸਿਫ਼ਤ-ਸਾਲਾਹ, ਉਸ ਦੀ ਆਰਤੀ, 106