ਪੰਨਾ:Alochana Magazine October, November, December 1966.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਰਪੂਰ ਇਸਤ੍ਰੀ ਨੂੰ ਧਿਆਨ ਹੇਠ ਰੱਖਣ ਨਾਲ ਇਸ ਦਾ ਵਿਚਾਰ ਹੋਰ ਮਿਲਦੇ ਜੁਲਦੇ ਵਿਸ਼ਿਆਂ ਨਾਲੋਂ ਨਿਖੇੜ ਕੇ ਹੋ ਸਕਦਾ ਹੈ । ਜਿਸ ਇਸਤੀ ਦਾ ਆਪਣੇ ਪਤੀ ਨਾਲ ਪ੍ਰੇਮ ਨਹੀਂ, ਉਹ ਜੇ ਕਿਸੇ ਪਰ-ਮਰਦ ਨਾਲ ਲਿੰਗ-ਸੰਬੰਧ ਪੈਦਾ ਕਰਦੀ ਹੈ ਤਾਂ, ਪ੍ਰਚਲਿਤ ਸਦਾਚਾਰ ਅਨੁਸਾਰ, ਉਸ ਦਾ ਕਰਮ ਨਿੰਦਨੀ ਹੈ, ਉਹ ਵਿਭਚਾਰਣ ਹੈ, ਪਰ ਜੇ ਉਸ ਪਰ-ਮਰਦ ਨਾਲ ਉਸ ਦਾ ਪ੍ਰੇਮ ਭੀ ਹੈ, ਤਾਂ ਮਨੁੱਖਵਾਦੀ ਕਸਵੱਟੀਆਂ ਨੂੰ ਵਰਤਣ ਵਾਲੇ ਬਹੁਤ ਸਾਰੇ ਲੋਕ ਉਸ ਨੂੰ ਦੁਰਾਚਾਰਨ ਨਹੀਂ ਕਹਿਣਗੇ, ਵਧ ਤੋਂ ਵਧ ਉਸ ਨੂੰ ਸਲਾਹ ਦੇਣਗੇ ਕਿ ਉਹ ਆਪਣੇ ਪਤੀ ਨਾਲੋਂ ਸਭ ਸੰਬੰਧ ਤੋੜ ਕੇ ਆਪਣੇ ਪ੍ਰੇਮੀ ਨਾਲ ਵਿਆਹ ਕਰਾ ਲਵੇਂ । ਪ੍ਰੇਮ-ਸੰਬੰਧ ਤੇ ਸਰੀਰਿਕ-ਸੰਬੰਧ ਨੂੰ ਇਕ ਦੂਜੇ ਤੋਂ ਨਿਖੇੜਨ ਨਾਲ ਵਿਅਕਤੀ ਦੇ ਵਿਕਾਸ ਵਿਚ, ਅਜਿਹੇ ਮਨੁੱਖਵਾਦੀਆਂ ਦੀ ਦ੍ਰਿਸ਼ਟੀ ਅਨੁਸਾਰ, ਖ਼ਾਹਮਖ਼ਾਹ ਗੁੰਝਲਾਂ ਪੈਦਾ ਹੁੰਦੀਆਂ ਹਨ, ਇਸ ਲਈ ਇਨ੍ਹਾਂ ਨੂੰ ਇਕਾਗਰ ਕਰਨਾ ਹੀ ਸਿਹਤਮੰਦ ਹੈ । ਪਤੀ ਨਾਲ ਕੇਵਲ ਲਿੰਗ-ਸੰਬੰਧ ਤੇ ਪਰ-ਮਰਦ ਨਾਲ ਪ੍ਰੇਮ-ਸੰਬੰਧ, ਇਹ ਕੋਈ ਸੰਤੋਸ਼ ਜਨਕ ਅਵਸਥਾ ਨਹੀਂ। ਪਰ ਜਿਸ ਪਤਨੀ ਦਾ ਆਪਣੇ ਪਤੀ ਨਾਲ ਪ੍ਰੇਮ ਹੋਵੇ ਉਹ ਜੇ ਕਿਸੇ ਕਮਜ਼ੋਰੀ ਅਧੀਨ ਓਪਰੇ ਮਰਦ ਨਾਲ ਸਰੀਰਿਕ ਸੰਬੰਧ ਜੋੜੇ ਤਾਂ ਉਸ ਦਾ ਕਰਮ ਅਤਿਅੰਤ ਘਿਣਿਤ ਹੈ, ਜਿਸ ਨੂੰ ਨਾ ਪੁਰਾਣੇ ਸਦਾਚਾਰ, ਨਾ ਨਵੇਂ ਮਨੁੱਖਵਾਦ ਤੇ ਨਾ ਸਮਾਜਵਾਦ, ਦੇ ਦ੍ਰਿਸ਼ਟੀਕੋਣ ਤੋਂ ਸ੍ਰੀਕਾਰ ਕੀਤਾ ਜਾ ਸਕਦਾ ਹੈ । 'ਕਲਾਕਾਰ' ਵਿਚ ਅਹੱਲਿਆ ਵਿਆਹੁਤਾ ਪਤਨੀ ਹੈ ਤੇ ਉਸ ਦੀ ਆਪਣੇ ਪਤੀ ਗੌਤਮ ਨਾਲ ਡੂੰਘੀ ਪ੍ਰੀਤ ਹੈ । ਉਸ ਦੇ ਕਲਾਕਾਰ ਇੰਦਰ ਦੇ ਸਾਹਮਣੇ ਨਗਨ ਮਾਡਲ ਬਣਨ ਉੱਤੇ ਜੋ ਪ੍ਰਸ਼ਨ ਖੜੇ ਹੁੰਦੇ ਹਨ ਉਹ ਇੰਨੇ ਗੰਭੀਰ ਹਨ ਕਿ ਉਨ੍ਹਾਂ ਨੂੰ ਹੱਲ ਕਰਨਾ ਤਾਂ ਇਕ ਪਾਸੇ ਰਿਹਾ, ਉਨ੍ਹਾਂ ਦਾ ਪੂਰਾ ਜ ਇਜ਼ਾ ਲੈਣ ਲਈ ਵੀ, ਸਾਰੇ ਮਸਲੇ ਨੂੰ, ਕਦੀ ਪੈਂਤੜਿਆਂ ਤੋਂ ਦੇਖਣ ਵੀਚਾਰਨ ਦੀ ਲੋੜ ਹੈ । ਇਹ ਨਾ ਵਿਭਚਾਰਣ ਦਾ ਸਾਦਾ ਮਸਲਾ ਹੈ, ਨਾ ਖੇੜਿਆਂ ਦੇ ਵਸ ਪਈ ਹੀਰ ਵਰਗੀ ਆਸ਼ਿਕ ਮੁਟਿਆਰ ਦੀ ਸਰਲ ਸਮੱਸਿਆ | ਅਜਿਹੇ ਮਸਲਿਆਂ ਦਾ ਨਿਰਣਾ ਅੱਗੇ ਸਦਾਚਾਰਕ ਨਿਯਮਾਂ ਜਾਂ ਪਰੰਪਰਾਗਤ ਕੀਮਤਾਂ ਦੇ ਨਜ਼ਰੀਏ ਤੋਂ ਕੀਤਾ ਜਾਦਾ ਸੀ । ਇਸ ਨਾਟਕ ਵਿਚ ਇਕ ਨਵਾਂ ਨਜ਼ਰੀਆ, ਕਲਾਤਮਕ ਹਿਤਾਂ ਦਾ, ਬਹਿਸ ਵਿਚ ਸ਼ਾਮਲ ਹੋ ਕੇ ਸਮੱਸਿਆ ਨੂੰ ਨਾ ਸਿਰਫ਼ ਵਧੇਰੇ ਗੁੰਝਲਦਾਰ ਹੀ ਬਣਾਉਂਦਾ ਹੈ ਬਲਕਿ ਸਾਰੇ ਵਿਸ਼ੇ ਨੂੰ ਪੁਰਾਤਨਤਾ ਦੀ ਲਪੇਟ ਵਿੱਚੋਂ ਕੱਢ ਕੇ ਆਧੁਨਿਕਤਾ ਦੀ ਤਿੱਖੀ ਰਸ਼ਨ ਵਿਚ ਲਿਆ ਖੜਾ ਕਰਦਾ ਹੈ । ਨਾਟਕ ਨੂੰ, ਇਸ ਰੌਸ਼ਨੀ ਵਿਚ ਅੱਖਾਂ ਚੁੰਧਿਆਏ ਬਗੈਰ ਵਾਚਣ ਨਾਲ ਹੀ, ਇਸ ਦਾ ਸਹੀ ਮੁਲੰਕਣ ਹੋ ਸਕਦਾ ਹੈ । | ਨਾਟਕ ਦੇ ਸਭ ਮੁੱਖ ਪਾਤਰਾਂ ਦੇ ਨਾਂ ਪ੍ਰਤੱਖ ਤੌਰ ਉੱਤੇ ਅਹੱਲਿਆ ਦੀ ਪੌਰਾਣਿਕ ਕਥਾ ਨਾਲ ਜੁੜੇ ਹੋਏ ਹਨ । ਇਹ ਸੰਬੰਧ ਪਾਠਕ ਦੀ ਬਿਰਤੀ ਨੂੰ ਉਸ ਕਥਾ ਵਿਚ 10