ਪੰਨਾ:Alochana Magazine October, November, December 1966.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਵਿਕ ਅਨੁਭਵਾਂ ਨੂੰ ਡੂੰਘਿਆਈ ਅਤੇ ਸੰਵੇਦਨਾ ਤੋਂ ਖ਼ਾਲੀ ਰੱਖਿਆ ਹੈ । ਉਸ ਦੀ ਕਵਿਤਾ ਦੇ ਰੂਪ, ਵਿਸ਼ਿਆਂ ਅਤੇ ਕਵਿਕ ਅਨੁਭਵਾਂ ਵਿੱਚ, ਕੁਦਰਤੀ ਤੌਰ ਉੱਤੇ ਨਹੀਂ ਉੱਸਰਦੇ । ਉਹ ' ਇਹਨਾਂ ਉਪਰ ਠੋਸੇ ਹੋਏ ਜਾਪਦੇ ਹਨ । ਕਈ ਥਾਵਾਂ ਤਾਂ ਉਹ ਬਹੁਤ ਅਕਾਵਿਕ ਹੈ, ਜਿਵੇਂ : "ਐ ਮੇਰੀ ਮਹਬੂਬ ਸੁਣ ਅਲਵਿਦਾਈ ਦੇ ਸਮੇਂ ਗਲੈਸਰੀਨ ਦੀ ਇਕ ਸ਼ੀਸ਼ੀ ਨਾਲ ਆਪਣੇ ਲੈਂਦੀ ਆਵੀਂ ਸੌਂਹ ਗੁਰੂ ਦੀ, ਅੱਖੀਆਂ ਦਾ ਅੱਜ ਭਰੋਸਾ ਹੀ ਨਹੀਂ।” ਬਹੁਤੀ ਥਾਈਂ ਉਹ ਬੌਧੱਕ ਤੇ ਠੋਸ ਬਿੰਬਾਵਲੀ ਨੂੰ ਇਕਮਿਕ ਨਹੀਂ ਕਰ ਸਕn , ਜਿੱਥੇ ਉਹ ਅਜੇਹਾ ਕਰਨ ਵਿਚ ਸਫਲ ਸਫ਼ਲ ਹੋਇਆ ਹੈ, ਉੱਥੇ ਉਹ ਕਾਫ਼ੀ ਹੈ ਸਤਰਾਂ ਲਿਖ ਸਕਿਆ ਹੈ । ਮਿਸਾਲ ਵਜੋਂ : “ਫਿਰ ਰਿੜਕ ਸਾਗਰ ਰਾਕਸ਼ਿਓ ਫਿਰ ਰਿੜਕੇ ਸਾਗਰ ਦੇਵਤਿਓ ਕੋਈ ਐਸਾ ਦਾਰੂ ਰਿੜਕ ਦਿਓ ਘੁੱਟ ਭਰ ਕੇ ਮੈਂ ਭੁੱਲ ਜਾਵਾਂ ਇਹ ਜੋ ਯਾਦਾਂ ਮਨ ਤੇ ਭਾਰੂ ਨੇ । ਜੋ ਮੁਕਤੀ ਦੇਵੇ ਯਾਦਾਂ ਤੋਂ ਅਤੇ ਓਮ ਸ਼ਾਂਤੀ ਮਿਲ ਜਾਵੇ । ਇਹਨਾਂ ਸਤਰਾਂ ਵਿਚ ਪੌਰਾਣਿਕ ਅਨੁਭਵ ਅਤੇ ਨਿੱਜੀ ਅਨੁਭਵ ਵਿਚ ਪੂਰਣ ਸੁਮੇਲ ਹੈ, ਪਰ ਨਾਲ ਹੀ ਪੌਰਾਣਿਕ ਬਿੰਬਾਵਲੀ ਨਾਲ ਪ੍ਰਯੋਗਵਾਦੀ ਸੰਘਰਸ਼ ਵੀ ਕੀਤਾ ਗਿਆ ਹੈ । ਕਈ ਨੂੰ ਚਾਹੀਦਾ ਹੈ ਕਿ ਸਨਕੀ ਪ੍ਰਯੋਗਵਾਦ ਦੀ ਥਾਂ ਉਹ ਇਹੋ ਜਿਹੇ ਪ੍ਰਯੋਗਵਾਦੀ ਸੰਘਰਸ਼ ਦਾ ਸਮਰਥਕ ਬਣੇ । ਬੱਦਲਾਂ ਦੇ ਰੰਗ (ਕ੍ਰਿਤ ਕੁਲਬੀਰ ਸਿੰਘ ਕਾਂਗ, ਦਰਬਾਰ ਪਬਲਿਸ਼ਿੰਗ ਹਾਉਸ ਬਾਜ਼ਾਰ ਮਾਈ ਸੇਵਾ, ਅਮ੍ਰਿਤਸਰ ; ਮੁੱਲ ਛੇ ਰੁਪਏ ; ਪੰਨੇ ੧੬੬) ਕੁਲਬੀਰ ਸਿੰਘ ਕਾਂਗ ਦੀ ਪੁਸਤਕ 'ਬੱਦਲਾਂ ਦੇ ਰੰਗ ਰੇਖਾ-ਚਿਤਰਾਂ ਦਾ ਸੰਹ ਹੈ । ਰੇਖਾ-ਚਿਤਰ ਆਪਣੇ ਰੂਪ ਵਿਚ ਇਕਾਂਗੀ ਨਾਟਕ ਤੇ ਨਿੱਕੀ ਕਹਾਣੀ, ਦੋਨਾਂ ਨਾਲੋਂ 120