ਪੰਨਾ:Alochana Magazine October, November, December 1966.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਪ੍ਰਸਤਕ ਪਹਿਲੇ ਪ੍ਰਧਾਨ ਮੰਤੀ ਸ੍ਰੀ ਜਵਾਹਰ ਲਾਲ ਨਹਿਰੂ ਨੂੰ ਸਮਪਿਤ ਕੀਤੀ ਗਈ ਹੈ ਜਿਨ੍ਹਾਂ ਦੀ ਪ੍ਰੇਣਾ, ਲੇਖਕ ਦੇ ਸ਼ਬਦਾਂ ਵਿਚ ਮਨੁੱਖ ਦੀ ਅਸੀਮ ਸ਼ਕਤੀ ਨੂੰ ਪ੍ਰਕਿਰਤੀ ਦੇ ਭੇਤਾਂ ਨਾਲ ਸਾਂਝ ਪਾਉਣ ਲਈ ਸਦਾ ਉੱਤੇਜਿਤ ਕਰਦੀ ਰਹੇਗੀ ।' ਮੈਂ ਪੂਰੀ ਤਰ੍ਹਾਂ ਸਮਝ ਨਹੀਂ ਸਕਿਆ ਕਿ ਦਸਵਾਂ ਗਹਿ ਦੀਆਂ ਕਹਾਣੀਆਂ ਦਾ ਨਹਿਰੂ ਨਾਲ ਕੀ ਸੰਬੰਧ ਹੈ ? ਜੇ ਕਿਸੇ ਕਹਾਣੀ ਦਾ ਸੰਬੰਧ ਹੈ ਤਾਂ ਉਹ “ਦਸਵਾਂ ਗਹਿ' ਦਾ ਹੀ ਹੋ ਸਕਦਾ ਹੈ ਜਿਸ ਵਿਚ ਪਿੰਡ ਦੇ ਗਰੀਬ ਕਿਸਾਨ ਚੋਣਾਂ ਰਾਹੀਂ ਭੂਪਵਾਦੀਆਂ ਨੂੰ ਹਰਾ ਕੇ ਪਿੰਡ ਵਿਚ ਲੋਕ-ਰਾਜ ਦਾ ਵਾਤਾਵਰਣ ਪੈਦਾ ਕਰ ਲੈਂਦੇ ਹਨ । ਇਸ ਪ੍ਰਤੀਕਾਤਮਕ ਸਥਿਤੀ ਨੂੰ ਪ੍ਰਤੀਕ ਮੰਨ ਕੇ ਸਾਰੇ ਦੇਸ ਦੀ ਪੱਧਰ ਉੱਤੇ ਵੀ ਲਾਗੂ ਕੀਤਾ ਜਾ ਸਕਦਾ ਹੈ । ਪਰ ਕੀ ਸੱਚੀ ਮੁੱਚੀ ਨਹਿਰੂਵਾਦ ਜਾਂ ਚੋਣਾਂ ਰਾਹੀਂ ਦੇਸ਼ ਵਿਚ ਸਮਾਜਵਾਦੀ ਲੋਕਰਾਜ ਸਥਾਪਿਤ ਹੋ ਗਿਆ ਹੈ ? ਇਹ ਬੜੇ ਵਿਵਾਦ ਵਾਲੀ ਗੱਲ ਹੈ। ਲੇਖਕ ਨੇ ਨਹਿਰੂਵਾਦ ਦੇ ਦੰਦਾਂ ਨੂੰ ਸਮਝਣ ਦਾ ਯਤਨ ਨਹੀਂ ਕੀਤਾ । ਬਾਕੀ ਕਹਾਣੀਆਂ ਦੇ ਵਿਸ਼ੇ ਆਧੁਨਿਕ ਭਾਰਤੀ ਸਮਾਜ ਵਿਚ ਉਤਪੰਨ ਹੁੰਦੀਆਂ ਸਮੱਸਿਆਵਾਂ ਉਦਾਲੇ ਘੁੰਮਦੇ ਹਨ। ਨੀਲ ਕੰਠ' ਵਿਚ ਪੜੇ ਲਿਖੇ ਲੋਕਾਂ ਦਾ ਕਲਾ ਵੱਲ eਤਾਂ ਵਾਲਾ ਪ੍ਰਤਿਕਰਮ ਦਿਖਾਇਆ ਗਿਆ ਹੈ । ਫੁੱਲਾਂ ਦੇ ਰਖਵਾਲੇ ਵਿਚ 1-ਸ਼ੇਣਿਕ ਘਰਾਂ ਵਿਚ ਇਸਤ੍ਰੀ ਦੀ ਅਧੋਗਤੀ ਨਾਲ ਭਰੀ ਸਥਿਤੀ ਨੂੰ ਚਿਤਰਿਆ ਗਿਆ ', ਰਤੀ ਮਾਰ ਪਈ’ ਵਿਚ ਸਿੱਖ ਧਰਮ ਦੇ ਅਨੁਯਾਈਆਂ ਵਿਚ ਆ ਗਈ ਗਿਰਾਵਟ ਉੱਪਰ ਸਖ਼ਤ ਚੋਟ ਲਾਈ ਗਈ ਹੈ । ਤੱਖ ਹੈ ਕਿ ਕਹਾਣੀਆਂ ਦੇ ਵਿਸ਼ੇ ਆਧੁਨਿਕ ਸਮਾਜ ਵਿੱਚੋਂ ਉਤਪੰਨ ਹੁੰਦੀਆਂ ਸਿਆਵਾਂ ਉਦਾਲੇ ਘੁੰਮਦੇ ਹਨ । ਵਿਸ਼ਿਆਂ ਦੀ ਚੋਣ ਵਿਚ ਲੇਖਕ ਨੇ ਵਿਲੱਖਣਤਾ ਵੀ A 2 । ਪਰ ਇਸ ਸੰਗ੍ਰਹਿ ਦੀਆਂ ਕਹਾਣੀਆਂ ਦੇ ਗੁਣ ਇਹਨਾਂ ਦੋ ਗੱਲਾਂ ਤਕ ਹੀ ਕ ਹਨ । ਇਸ ਤੋਂ ਅੱਗੇ ਇਹਨਾਂ ਦੇ ਦੋਸ਼ ਆਰੰਭ ਹੋ ਜਾਂਦੇ ਹਨ ਕਿਉਂਕਿ ਲੇਖਕ . ਵਿਸ਼ਿਆਂ ਦੀਆਂ ਜੜਾਂ ਤਕ ਨਹੀਂ ਜਾ ਸਕਿਆ । ਠੀਕ ਹੈ ਕਿ ਸਿੱਖ ਧਰਮ ਦੇ admi ਵਿਚ ਗਿਰਾਵਟ ਆ ਗਈ ਹੈ । ਇਸ ਦਾ ਕੀ ਕਾਰਣ ਹੈ ? ਕੀ ਇਹ ਇਸ a ਕਿ ਸਿੱਖ ਮਤ ਦੀ ਦਾਰਸ਼ਨਿਕ ਦ੍ਰਿਸ਼ਟੀ ਆਧੁਨਿਕ ਸਮਾਜ ਦੇ ਅਨੁਕੂਲ ਨਹੀਂ ਹੀ ? ਕੀ ਇਹ ਪੂੰਜੀਵਾਦ ਦੇ ਆ ਜਾਣ ਕਾਰਣ ਹੈ ਜਾਂ ਇਸ ਕਾਰਣ ਹੈ ਕਿ ਆਧੁਨਿਕ ਨਾਲ ਮਲ ਰੂਪ ਵਿਚ ਹੀ ਪੁਰਾਤਨ ਸਿੱਖਾਂ ਨਾਲੋਂ ਵੱਖਰੇ ਹਨ ? ਇਨ੍ਹਾਂ ਮਹਤੂ ਪਰ ਕਾਰਣਾਂ ਵੱਲ ਕਹਾਣੀ ਵਿਚ ਕੋਈ ਇਸ਼ਾਰਾ ਨਹੀਂ ਕੀਤਾ ਗਿਆ । ਏਹੋ ਹਾਲ ਆਪਣੇ ਆਪਣੇ ਖੇਤਰ ਵਿਚ ਦੂਜੀਆਂ ਕਹਾਣੀਆਂ ਦਾ ਹੈ। | ਇਸ ਦੋਸ਼ ਦਾ ਇਹ ਕਾਰਣ ਹੋ ਸਕਦਾ ਹੈ ਕਿ ਉਹ ਆਪਣੀਆਂ ਕਹਾਣੀਆਂ ਦੀਆਂ ਵਿਖਾਰ ਸੀਮਿਤ ਹਨ । ਇਸ ਤੋਂ ਇਹ ਅਨੁਯਾ। 123