ਪੰਨਾ:Alochana Magazine October, November, December 1966.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਰਦਿਆਲ ਸਿੰਘ | ਬਾਵਾ ਬਲਵੰਤ : ਇਕ ਅਧਿਅਨ ( ਕ੍ਰਿਤ ਧਰਮਪਾਲ ਸਿੰਗਲ ; ਨਿਊ ਬੁਕ ਕੰਪਨੀ, ਜਾਲੰਧਰ, ਮੁੱਲ ੭.੫੦ ਰੁਪੇ ।) ਬਾਵਾ ਬਲਵੰਤ (ਜਨਮ ੧੯੧੫) ਨੇ ਪੰਜਾਬੀ ਕਵਿਤਾ ਦੀ ਦੁਨੀਆ ਵਿਚ ਆਪਣਾ ਇਕ ਪੱਕਾ ਤੇ ਪਤਵੰਤਾ ਥਾਂ ਬਣਾ ਲਿਆ ਹੈ ਤੇ ਇਸ ਤੋਂ ਅੱਗੇ, ਕਵੀ ਤੇ ਲਿਖਾਰੀ ਤੋਂ ਵੱਧ, ਇਕ ਵਿਅਕਤੀ ਦੇ ਤੌਰ ਉੱਤੇ ਵੀ । ਉਸ ਤੋਂ ਬਿਨਾਂ, ਸਾਡੇ ਸਿਰਫ਼ ਦੋ ਕੁ ਹੋਰ ਪੰਜਾਬੀ ਲਿਖਾਰੀ ਹਨ, ਜੋ ਉਸੇ ਵੀਰਾ, ਗੋ ਤੇ ਘਟੀਆ ਹਉਮੇਂ ਤੋਂ ਬਰੀ ਹਨ । ਇਉਂ, ਬਾਵੇ ਨੂੰ ਮੈਂ ਇਕ ਉੱਚਾ ਬੰਦਾ ਤੇ ਵਧੀਆ ਲਿਖਾਰੀ ਸਮਝਦਾ ਹਾਂ, ਤੇ ਇਸੇ ਕਰਕੇ ਮੈਂ ਸਮਝਦਾ ਹਾਂ ਕਿ ਪ੍ਰ. ਸਿੰਗਲ ਨੇ ਬਾਵੇ ਦੇ ਜੀਵਨ ਤੇ ਰਚਨਾਵਾਂ ਨੂੰ ਪੜ੍ਹ, ਗੁੜ੍ਹ ਕੇ ਸਾਨੂੰ ਆਪਣਾ ਦੇਣਦਾਰ ਬਣਾਇਆ ਹੈ । ਇਸ ਕਿਤਾਬ ਦੇ ਪੂਰੀ ਇਕ ਦਰਜਨ ਕਾਂਡਾਂ ਵਿਚ ਬਾਵਾ ਤੇ ਉਸ ਦੀਆਂ ਰਚਨਾਵਾ ਨੂੰ ਕਈ ਪਾਸਿਆਂ ਤੋਂ ਜਾਂਚਿਆ ਤੇ ਟੋਹਿਆ ਗਿਆ ਹੈ. ਸਣੇ ਉਸ ਦੀਆਂ ਪਹਿਲੀਆਂ ਉਰਦੂ ਕਵਿਤਾਵਾਂ ਅਤੇ ਲੇਖਾਂ ਦੀ ਇਕ ਕਿਤਾਬ ਦੇ । ਇਸ ਵਿਚ ਸਿੰਗਲ ਨੇ ਬਾਵਾ ਦੇ ਨਾਲ . ਨਿੱਕੀ ਨਾਤਾ ਬਣਾ ਕੇ ਉਸ ਨੂੰ ਅੰਦਰੋਂ ਤੇ ਬਾਹਰੋਂ ਜਾਚਣ ਤੇ ਸਮਝਣ ਦਾ ਚੰਗਾ ਜਤਨ ਕੀਤਾ ਹੈ । ਪਰ ਇਹ ਕਿਤਾਬ, ਮੁੱਖ ਤੌਰ ਉੱਤੇ, ਯੂਨੀਵਰਸਟੀ ਦੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੂਹਰੇ ਰੱਖ ਕੇ ਲਿਖੀ ਗਈ ਮਲੂਮ ਦਿੰਦੀ ਹੈ । | ਬਾਵਾ ਦੇ ਮਨ ਤੇ ਜੀਵਨ, ਕਹਿਣੀ ਤੇ ਕਰਨੀ ਦੇ ਵਿਚ ਬਹੁਤ ਗੁਣ ਤੇ ਸੁਲੱਗ ਪ੍ਰਾਪਤੀਆਂ ਹਨ | ਉਹ ਜਨਤਾ ਦਾ ਸੇਵਕ ਤੇ ਧਰਤੀ ਦੇ ਕਾਮਿਆਂ ਦੀ ਇਸ ਪੀੜ੍ਹੀ ਵਿੱਚੋਂ ਭਾਰਤ ਮਾਤਾ ਦਾ ਇਕ ਖਰਾ ਸਪੂਤ ਹੈ । ਇਹਨਾਂ ਗੁਣਾਂ ਦੇ ਹੁੰਦਿਆਂ ਵੀ ਉਹ ਆਪਣੇ ਆਪ ਨੂੰ ਪੂਰਨ ਨਹੀਂ ਸਮਝਦਾ ਤੇ ਉਸ ਦੇ ਲਈ ਕਵੀ ਤੇ ਨਾਗਰਿਕ ਦੇ ਤੌਰ ਉੱਤੇ, ਹੋਰ ਉੱਚਾ ਉੱਠਣ ਤੇ ਵਧਣ ਦੇ ਲਈ ਸਮਾਂ ਤੇ ਆਸ ਈ ਨਹੀਂ, ਸਗੋਂ ਸਾਨੂੰ ਸਭ ਨੂੰ ਇਸ ਦਾ ਭਰੋਸਾ ਵੀ ਹੈ । ਇਸ ਸਚਾਈ ਦੇ ਹੁੰਦਿਆਂ ਇਸ ਕਿਤਾਬ ਵਿਚ ਬਾਵਾ ਨੂੰ ਜਿਵੇਂ ਪੂਰਨ ਤੇ ਨਿਹਕਲੰਕ ਦਿਖਾਇਆ ਗਿਆ ਹੈ, ਉਸ ਦੇ ਵਿਚ ਜੇ ਕੋਈ ਭੁਲੇਖਾ ਨਹੀਂ, ਤਾਂ ਉਹ ਥਾਂ ਜ਼ਰੂਰ ਹੈ । ਵਿਦਿਆਰਥੀ, ਜਿਨ੍ਹਾਂ ਦੇ ਲਈ ਇਹ ਕਿਤਾਬ ਖ਼ਾਸ ਲਿਖੀ ਗਈ ਹੈ, ਜ਼ਰੂਰ ਸਭ ਹੱਦਾਂ ਟੱਪ ਕੇ ਬਾਵਾ ਨੂੰ ਪੂਰਨ ਪੁਰਬ ਤੇ ਸਭ ਤੋਂ ਉੱਚੀ ਟੀਸੀ ਦਾ ਕਵੀ ਬਣਾ ਕੇ, ਪੂਜਾ ਦੇ ਦਰਜੇ ਤਾਂਈਂ, ਸਲਾਹੁਣ ਤੇ ਜਚਾਉਣਗੇ ਤੇ ਜਦ ਉਹ ਸਾਡੇ ਕੁਛ ਹੋਰ ਲਿਖਾਰੀਆਂ ਸੰਬੰਧੀ ਵੀ ਇਸੇ ਹੱਦ ਦੀ ਨਿਰੋਲ ਤੇ ਸਿਦਕੀ ਵਡਿਆਈ ਪੜ੍ਹਨਗੇ, ਤਾਂ ਉਹਨਾਂ ਦੇ ਮਨਾਂ ਵਿਚ ਕੁਛ ਹੈਰਾਨ ਕਰਨ ਵਾਲੇ ਸ਼ੱਕ ਉੱਠਣਗੇ । 28