ਪੰਨਾ:Alochana Magazine October, November, December 1966.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋਵੇਗਾ, ਪਰ ਅਦਾਕਾਰਾਂ ਤੋਂ ਨਾਟਕ ਵਿਚ ਜ਼ਿੰਦਗੀ ਨਾ ਧੜਕ ਸਕੀ । ਕਪਤਾਨ, ਸੂਬੇਦਾਰ, ਆਦਿ ਕਿਸੇ ਦੇ ਅਹੁਦੇ ਦਾ ਤਾਹਾ ਜਾਂ ਫ਼ੀਤਾ ਨਹੀਂ ਸੀ ਲੱਗਾ ਹੋਇਆ | ਕਪਤਾਨ ਜਦੋਂ ਮੰਚ ਤੇ ਆ ਕੇ ਮੋਰਾਂ ਅਤੇ ਉਹਦੀ ਮਾਂ ਉੱਤੇ ਰੋਅਬ ਪਾਉਣ ਲਈ ਸਬਜ਼ੀ ਨੂੰ ਫੁੱਤੇ ਮਾਟਨ ਲੱਗਾ ਤਾਂ ਉਸ ਦੀ ਇਕ ਮੁੱਠ ਨੀਵੀਂ ਹੋ ਗਈ । ਕਾਫ਼ੀ ਦੇਤ ਉਸ ਨੇ ਇਕ ਹੱਥ ਮੁੱਛ ਉੱਤੇ ਹੀ ਰੱਖਿਆ ਅਤੇ ਫੇਰ ਲਾਹ ਕੇ ਸੁੱਟ ਦਿੱਤੀ । ਪਾਤਰਾਂ ਨੂੰ ਕਈ ਵਾਰ ਵਾਰਤਾ ਲਾਪ ਭੁੱਲ ਗਏ ਅਤੇ ਉਨ੍ਹਾਂ ਨੇ ਦਰਸ਼ਕਾਂ ਨੂੰ ਚੁੱਪ ਦਾ ਦਾਨ ਬਖ਼ਸ਼ਿਆ | ਰਾਈਫ਼ਲਾਂ ਦੇ ਥਾਂ ਵੀ ਖਿਡੌਣੇ ਵਰਤੇ ਗਏ । ਦੁੱਗਲ ਤੋਂ ਸਿਵਾ ਕਿਸੇ ਵੀ ਪਾਤਰ ਨੇ ਮੰਚ ਉੱਤੇ ਆਉਣ ਦੀ ਯੋਗਤਾ ਪ੍ਰਗਟ ਨਾ ਕੀਤੀ । ਸੁਖਦੇਵ ਕੌਰ ਨੂੰ ਜੇ ਨਾਟਕ ਦੇ ਖੇਤਰ ਵਿਚ ਜ਼ਿੰਦਗੀ ਦੀ ਲੋੜ ਹੈ ਤਾਂ ਉਹ ਆਪਣੇ ਨਾਟਕ ਕਿਸੇ ਸਿਆਣੇ ਨਿਰਦੇਸ਼ਕ ਤੋਂ ਖਿਡਵਾਏ । ਜੇ ਨਿਰੋਲ ਬੱਚਿਆਂ ਵਾਸਤੇ ਨਾਟਕ ਲਿਖਣੇ ਹੋਣ ਤਾਂ ਦਰਸ਼ਕ ਕੇਵਲ ਬਾਲਕ ਹੀ ਹੋਣੇ ਚਾਹੀਦੇ ਹਨ । ਰਬਾਨੀ | ਹਰਮਿੰਦਰ ਕੌਰ ਸੋਢੀ ਦਾ ਨਾਟਕ 'ਕੁਰਬਾਨੀ' ਗੌਰਮੈਂਟ ਜੂਨੀਅਰ ਬੇਸਿਕ ਟੇਨਿੰਗ ਇਨਸਟੀਚਿਊਟ, ਫ਼ਰੀਦਕੋਟ ਵੱਲੋਂ ਸੁਰਿੰਦਰ ਕੌਰ ਦੀ ਹਿਦਾਇਤਕਾਰੀ ਵਿਚ ਖੇਡਿਆ ਗਿਆ ! ਇਸ ਨਾਟਕ ਦਾ ਵਿਸ਼ਾ ਵੀ ਦੇਸ਼ ਲਈ ਕੁਰਬਾਨੀ ਹੈ । ਸੰਤੀ ਨੂੰ ਆਪਣੀ ਨੂੰਹ ਮਨਜੀਤ ਦੇ ਖ਼ਿਲਾਫ਼ ਰੋਸ ਹੈ ਕਿ ਉਹ ‘ਛੱਸ’ ਨੂੰ ਆਪਣਾ ਸਾਰਾ ਗਹਿਣਾ ਗੱਟਾ ਦੇ ਆਈ ਹੈ ਤੇ ਜਦੋਂ ਉਸ ਨੂੰ ਪਤਾ ਲਗਦਾ ਹੈ ਕਿ ਉਸ ਦਾ ਇੱਕ ਇੱਕ ਪੁੱਤਰ ਜੋਗਿੰਦਰ ਨਾ ਕੇਵਲ ਆਪਣੀ ਪਤਨੀ ਦਾ ਸਮਰਥਕ ਹੈ ਸਗੋਂ ਆਪ ਵੀ ਫ਼ੌਜ ਵਿਚ ਭਰਤੀ ਹੋਣ ਲਈ ਤਿਆਟ ਹੋ ਗਿਆ ਹੈ ਤਾਂ ਸੰਤੀ ਦਾ ਸਬਰ ਕਰਾਰ ਜਾਂਦਾ ਰਹਿੰਦਾ ਹੈ । ਜੋਗਿੰਦਰ ਅਤੇ ਮਨਜੀਤ ਉਸ ਨੂੰ ‘ਕੁਰਬਾਨੀ’ ਵਾਸਤੇ ਰਜ਼ਾਮੰਦ ਕਰ ਲੈਂਦੇ ਹਨ ਤਾਂ ਜੋ ਭਾਰਤ ਮਾਂ ਦੀ ਆਨ ਉੱਤੇ ਦਾਗ਼ ਨਾ ਲਗ ਸਕੇ । | ਹਰਮਿੰਦਰ ਕੌਰ ਸੋਢੀ ਨੇ ਇਹ ਨਾਟਕ ਲਿਖ ਕੇ ਦੇਸ਼ ਦਾ ਜਾਂ ਪੰਜਾਬੀ ਸਾਹਿੱਤ ਦਾ ਕੀ ਸਵਾਰਿਆ ਹੈ, ਇਸ ਦਾ ਨਿਰਣਾ ਨਾਟਕ ਦੇ ਛਪੇ ਮਨ ਨੂੰ ਵੇਖ ਕੇ ਕੀਤਾ ਜਾ ਸਕੇਗਾ, ਪਰ ਸੁਰਿੰਦਰ ਕੌਰ ਨੇ ਨਾਟਕ ਦੀ ਪੇਸ਼ਕਾਰੀ ਅਤਿਅੰਤ ਕੱਚੇ ਤੇ ਨਾਕਿਸ ਢੰਗ ਨਾਲ ਕੀਤੀ । ਮੇਕ ਅਪ-ਕਲਾ (ਸ਼ਿੰਗਾਰ ਤੇ ਸਜਾਵਟ) ਦਾ ਸੁਰਿੰਦਰ ਕੌਰ ਨੂੰ ਉਕਾ ਹੀ ਗਿਆਨ ਨਹੀਂ ਜਾਪਦਾ। ਮਾਂ ਦਾ ਸਿਰ ਵੀ ਨੂੰਹ ਵਾਂਗ ਕਾਲਾ, ਵਿਆਹੇ ਪੁੱਤਰ ਨੂੰ ਨਾ ਦਾੜੀ ਨਾ ਮੁੱਛ, ਪਹਿਰਾਵਾ ਸਾਰੇ ਪਾਤਰਾਂ ਦਾ ਇੱਕ ਜਿਹਾ, ਤੇ ਮੰਚ ਉੱਤੇ ਆ ਕੇ ਜੋ ਪਾਤਰ ਜਿੱਥੇ ਖਲੋ ਗਿਆ, ਖਲ ਗਿਆ ਤੇ ਜੇ ਬਹਿ ਗਿਆ ਤਾਂ ਬਸ ਬਹਿ ਹੀ ਗਿਆ । 134