ਪੰਨਾ:Alochana Magazine October, November, December 1966.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਕੀ ਨਾਟਕਾਂ ਵਿਚ ਅਦਾਕਾਰ ਸਕੂਲਾਂ ਦੇ ਵਿਦਿਆਰਥੀ ਸਨ ਪਰ ਸ਼ਰਾਰਤ' ਵਿੱਚ ਕਾਲਜ ਦੇ ਵਿਦਿਆਰਥੀ । ਅਦਾਕਾਰੀ ਦਾ ਪੱਧਰ ਸੁਭਾਵਿਕ ਤੌਰ ਉੱਤੇ ਵੀ ਚੰਗੇਰ ਧੀ ਹੋਣਾ ਸੀ, ਪਰ ਕਰਮਜੀਤ ਇਕ ਸੁਲਝਿਆ ਹੋਇਆ ਅਦਾਕਾਰ ਤੇ ਨਿਰਦੇਸ਼ਕ ਹੋਣ ਦੇ ਨਾਤੇ ਪੇਸ਼ਕਾਰੀ ਦੀ ਪੱਧਰ ਕਾਫ਼ੀ ਉੱਚੀ ਰੱਖਣ ਵਿਚ ਸਫਲ ਰਿਹਾ । ਬੀਨਾ ਦੇ ਰੋਲ ਵਿਚ ਰਾਜਿੰਦਰ ਨੇ ਲਾਜਵਾਬ ਅਦਾਕਾਰੀ ਕੀਤੀ । ਉਸ ਨੇ ਮੱਥੇ, ਭਰਵੱਟਿਆਂ, ਪਲਕਾਂ, ਉਂਗਲਾਂ, ਹੋਠਾਂ, ਆਦਿ ਸਾਰੇ ਅੰਗਾਂ ਨੂੰ ਲੋੜੀਂਦੀ ਹਰਕਤ ਠੀਕ ਅਤੇ ਸੁਚੱਜੇ ਢੰਗ ਨਾਲ ਦਿੱਤੀ । ਬਿਨਾਂ ਦੀਵਾਰਾਂ ਦੇ, ਖੁੱਲ੍ਹੇ ਰੰਗ-ਮੰਚ ਉੱਪਰ ਸੋਫਾ ਸੈਟ ਰੱਖ ਕੇ ਵੀ ਇਸ ਨਾਟਕ ਦੇ ਅਦਾਕਾਰ ਦਰਸ਼ਕਾਂ ਨੂੰ ਕਮਰੇ ਦਾ ਟਪਲਾ ਪਾਉਣ ਵਿਚ ਸਫਲ ਹੋ ਗਏ । ਖਿਚੜੀ ਬੇਰੰਗ ਮੰਚ ਅਤੇ ਪੇਸ਼ਕਾਰੀ ਦੀਆਂ ਸਮੱਸਿਆਵਾਂ ਦੇ ਪ੍ਰਸੰਗ ਵਿਚ ਨਿਰਦੇਸ਼ਕ-ਅਭਿਨੇਤਾ ਕੇ. ਸੀ. ਆਨੰਦ ਦਾ ਨਾਟਕ “ਖਿਚੜੀ ਅਤਿਅੰਤ ਦਿਲਚਸਪ ਨਾਟਕ ਹੈ । ਇਹ ਨਾਟਕ ਪੰਜਾਬ ਯੂਨੀਵਰਸਿਟੀ ਯੁਵਕ ਸੇਵਾ-ਕਲਬ ਵੱਲੋਂ 22 ਅਕਤੂਬਰ, 1965 ਨੂੰ ਟੈਗੋਰ ਥੇਟਰ, ਚੰਡੀਗੜ੍ਹ ਵਿਚ ਖੇਡਿਆ ਗਿਆ । ਇਸ ਨਾਟਕ ਵਿਚ ਕੇ. ਸੀ. ਆਨੰਦ ਨੇ ਸ਼ੌਕੀਆ ਨਾਟਕ ਖੇਡਣ ਵਾਲੀਆਂ ਨਾਟਕ-ਮੰਡਲੀਆਂ ਦੀਆਂ ਸਮੱਸਿਆਵਾਂ ਨੂੰ ਰਿਹਾਸ ਦੇ ਰੂਪ ਵਿਚ ਚਿੜ੍ਹਿਆ ਹੈ । ਨਾਂ ਤੋਂ ਹੀ ਸਪਸ਼ਟ ਹੈ ਕਿ ਇਹ ਨਾਟਕਾਂ ਦੀ ਖਿਚੜ ਹੈ, ਭਾਸ਼ਾਵਾਂ ਦੀ ਖਿਚੜੀ ਹੈ, ਤੇ ਸਮੱਸਿਆਵਾਂ ਦੀ ਵੀ ਖਿਚੜੀ ਹੈ । ਜਿਵੇਂ ਮਾਰ ਰੋਗੀ ਨੂੰ ਇਲਾਜ ਵਾਸਤੇ ਡਾਕਟਰ ਖਿਚੜੀ ਦੀ ਖੁਰਾਕ ਨਿਯਤ ਕਰਦਾ ਹੈ ਤਿਵੇਂ ਹੀ ਬੀਮਾਰ ਦਰਸ਼ਕਾਂ ਵਾਸਤੇ ਨਾਟਕਾਰ ਆਨੰਦ ਨੇ ਇਹ ਖਿਚੜੀ ਤਿਆਰ ਕੀਤੀ ਹੈ । ਖਿਚੜੀ ਦੇ ਪਾਤਰ ਹਨ-ਡਾਇਰੈਕਟਰ, ਸਟੇਜ ਮੈਨੇਜਰ, ਪ੍ਰਾਪਟਰ ਅਤੇ ਛੇ ਅਦਾਕਾਰ ! ਉਹ ਰੀਹਰਸਲ ਵਾਸਤੇ ਆਏ ਹਨ ਅਤੇ ਤਿੰਨਾਂ ਨਾਟਕਾਂ ਦੀ ਰੀਹਰਸਲ ਕਰਨ ਲੱਗੇ ਹਨ । ਇਹ ਨਾਟਕ ਹਨ 'ਬਨਾਰਸੀ ਦਾਸ ਦੀ ਸ਼ਾਦੀ', 'ਭਰਤਗੜ੍ਹ ਰਾਜ ਦਰਬਾਰ` ਅਤੇ 'ਹੈਮਲੈਟ' । 'ਬਨਾਰਸੀ ਦਾਸ ਦੀ ਸ਼ਾਦੀ' ਵਿਚ ਇਹ ਦੱਸਿਆ ਹੈ ਕਿ ਹਰ ਆਦਮੀ ਦਾ ਦਿਲ ਕਦੇ ਨਾ ਕਦੇ ਘੋੜੀ ਚੜ੍ਹਨ ਉੱਤੇ ਜ਼ਰੂਰ ਕਰਦਾ ਹੈ, ਭਾਵੇਂ ਕੋਈ ਯੋਗੀ ਹੋਵੇ ਤੇ ਭਾਵੇਂ ਸਨਿਆਸੀ । ਪੰਡਿਤ, ਸ਼ਾਦੀ ਦੇ 'ਕਾਰਯ ਕੁਮ’ ਨੂੰ 'ਕਿਰਿਆ ਕਰਮ' ਆਖਦਾ ਹੈ । ਭਾਸ਼ਾ ਤੇ ਵਿਅੰਗ ਹੁੰਦਾ ਹੈ; ਕਥਾਕਲੀ, ਭਾਰਤ ਨਾਟਿਅਮ, ਆਦਿ ਨਚਾਂ ਦਾ ਵਿਅੰਗ ਹੁੰਦਾ ਹੈ; ਸ਼ਾਦੀ ਦੀ ਰਸਮ ਦਾ ਵਿਅੰਗ ਹੁੰਦਾ ਹੈ । | 'ਭਰਤਗੜ੍ਹ ਰਾਜ ਦਰਬਾਰ' ਖੇਡਣ ਵਾਸਤੇ ਰਾਜ-ਸਿੰਘਾਸਨ ਨਹੀਂ ਮਿਲਦਾ। ਰਾਜਾ ਆਖਦਾ ਹੈ ‘ਫ਼ਿਕਰ ਨਾ ਕਰੋ, ਮੈਂ ਭੁੰਜੇ ਹੀ ਦਰਬਾਰ ਲਾ ਲਵਾਂਗਾ |' ਸਟੇਜ ਮੈਨੇਜਰ 136