ਪੰਨਾ:Alochana Magazine October, November, December 1966.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਵਿਹੜਾ, ਚੌਂਕਾ, ਚਾਟੀ, ਮਧਾਣੀ, ਗੋਹੇ, ਖੁਰਲੀ, ਆਦਿ ਸਾਰੀ ਜੜਤ ਅਤਿਅੰਤ ਸੁਭਾਵਿਕ ਸੀ । ਵਸਾਵਾ ਸਿੰਘ ਜੱਟ ਦੇ ਰੂਪ ਵਿਚ ਹਰਿੰਦਰ ਗਿੱਲ ਅਤੇ ਜੱਟੀ ਦੇ ਰੂਪ ਵਿਚ ਨਰੇਸ਼ ਕੌਂਦਲ ਦੀ ਅਦਾਕਾਰੀ ਬਹੁਤ ਸਲਾਹੀ ਗਈ । ਸਾਢੇ ਤਿੰਨ ਆਨੇ | ਕਪੂਰ ਸਿੰਘ ਘੁੰਮਣ ਦਾ ਇਹ ਨਾਟਕ ਹੈਡਮਾਸਟਰ ਹਾਉਸ ਨੇ ਖੇਡਿਆ ! ਨਿਰਦੇਸ਼ਨ ਦੀ ਜ਼ਿੰਮੇਵਾਰੀ ਜੈਦੇਵ ਸਿੰਘ ਨੇ ਆਪ ਨਿਬਾਹੀ । ਇਹ ਨਾਟਕ ਇਕ ਪਾਲਿਸ਼ ਵਾਲੇ ਛੋਕਰੇ ਦਾ ਦੁਖਾਂਤ ਹੈ ਜੋ ਅੰਨ੍ਹੀ ਮਾਂ ਲਈ ਰੋਟੀ ਕਮਾਉਣ ਵਾਸਤੇ ਪਾਲਿਸ਼ ਦਾ ਕੰਮ ਕਰ ਰਿਹਾ ਹੈ । ਇਕ ਸੇਠ ਦੇ ਬੂਟ ਗੰਢ-ਤਰੁਪ, ਪਾਲਿਸ਼ ਕਰ ਕੇ, ਉਹ ਮਜ਼ਦੂਰੀ ਮੰਗਦਾ ਹੈ ਤਾਂ ਸੇਠ ਉਸ ਦੇ ਹੱਕ ਹਲਾਲ ਦੇ ਸਾਢੇ ਤਿੰਨ ਆਨੇ ਮਾਰ ਲੈਂਦਾ ਹੈ ਪਰ ਆਪਣੇ ਕਾਲੇ ਧੰਦੇ ਵਾਲੇ ਆਦਮੀ ਨੂੰ, ਬਿਨਾ ਕੰਮ, ਸਾਢੇ ਤਿੰਨ ਸੌ ਰੁਪੈ ਝੱਟ ਦੇ ਦੇਂਦਾ ਹੈ । ਸੇਠ ਦੇ ਘਰ ਨੂੰ ਅੱਗ ਲਗ ਜਾਂਦੀ ਹੈ ਤੇ ਪਾਲਿਸ਼ ਵਾਲਾ ਦੀਪ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਉਸ ਦੇ ਬੱਚੇ ਨੂੰ ਬਚਾ ਲੈਂਦਾ ਹੈ । ਪਾਲਿਸ਼ ਵਾਲੇ ਛੋਕਰੇ ਦੇ ਰੂਪ ਵਿਚ ਇਕਬਾਲ ਸਿੰਘ ਨੇ ਦਰਸ਼ਕਾਂ ਨੂੰ ਮੋਹ ਲਿਆ ਅਤੇ ਸੇਠ ਦਾ ਪਾਰਟ ਵੀਰਿੰਦਰ ਕੁਮਾਰ ਲੂਥਰਾ ਨੇ ਬਹੁਤ ਚੰਗਾ ਕੀਤਾ। ਜੱਜਾਂ ਵਿੱਚੋਂ ਪ੍ਰੋ. ਅਤਰ ਸਿੰਘ ਦੇ ਸ਼ਬਦਾਂ ਵਿਚ ਇਸ ਨਾਟਕ ਦੀ ਪੇਸ਼ਕਾਰੀ ਇੰਜ ਹੋਈ ਜਿਵੇਂ ਅੱਖਾਂ ਦੇ ਸਾਹਮਣੇ ਨਾਟਕ ਨਹੀਂ, ਅਸਲ ਘਟਨਾ ਵਾਪਰ ਗਈ ਹੋਵੇ । ਤੀਮੂਰ ਦੀ ਹਾਰ ਰਾਮ ਕੁਮਾਰ ਵਰਮਾ ਦਾ ਇਹ ਇਤਿਹਾਸਿਕ ਨਾਟਕ ਹਿੰਦੀ ਤੋਂ ਅਨੁਵਾਦ ਕਰ ਕੇ ਟੀ. ਐਲ. ਜੋਸ਼ੀ ਦੇ ਨਿਰਦੇਸ਼ਨ ਵਿਚ ਮਹਿੰਦਰ ਹਾਊਸ ਵੱਲੋਂ ਖੇਡਿਆ ਗਿਆ । ਬਾਲਕਰਨ ਦਸ ਸਾਲ ਦਾ ਇਕ ਬੱਚਾ ਦੁਧ ਲੈਣ ਵਾਸਤੇ ਜਾਂਦਾ ਹੈ ਤਾਂ ਪਿੱਛੋਂ ਤਹ ਦੇ ਸਿਪਾਹੀ ਹਮਲਾ ਕਰ ਦੇਂਦੇ ਹਨ । ਜਦ ਉਹ ਪਰਤਦਾ ਹੈ, ਘਰ ਦੇ ਜੀ ਡਰ ਕੇ ਦੌੜ ਚੁੱਕੇ ਹਨ । ਬੱਚਾ ਚਾਕੂ ਲੈ ਕੇ ਤੀਮੂਰ ਅਤੇ ਉਸ ਦੇ ਸਿਪਾਹੀਆਂ ਨਾਲ ਲੜਨ ਵਾਸਤੇ ਤਿਆਰ ਹੋ ਜਾਂਦਾ ਹੈ । ਤੀਮੂਰ ਉਸ ਦੀ ਬਹਾਦਰੀ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ ਅਤੇ ਆਖਦਾ ਹੈ ਇਕ ਗੱਲ ਜੋ ਮਰਜ਼ੀ ਹੋਵੇ ਮਨਵਾ ਲੈ । ਬੱਚਾ ਆਖਦਾ ਹੈ ਸਾਡੇ ਪਿੰਡਾਂ ਵਿੱਚੋਂ ਨਿਕਲ ਜਾ ! ਤੀਮੂਰ ਮੰਨ ਜਾਂਦਾ ਹੈ । ਬਾਲਕਰਨ ਦੇ ਪਾਰਟ ਵਿਚ ਗੁਰਦੀਪ ਨੇ ਦਰਸ਼ਕਾਂ ਨੂੰ ਜਿੱਤ ਲਿਆ ਅਤੇ ਤੀਰ ਦਾ ਪਾਰਟ ਉੱਦਮ ਬਰਾੜ ਨੇ ਬਹੁਤ ਚੰਗਾ ਕੀਤਾ । { !!