ਪੰਨਾ:Alochana Magazine October, November, December 1966.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰ ਅਦਾਕਾਰੀ ਤੋਂ ਵਧੇਰੇ ਪ੍ਰਭਾਵਸ਼ਾਲੀ ਮੰਚ-ਜੜਤ ਅਤੇ ਸ਼ਿੰਗਾਰ ਸੀ । ਪਕਾਂ ਅਤੇ ਜ਼ੇਵਰ ਚੌਦਵੀਂ ਸਦੀ ਵਾਲੇ ਸਨ । ਸੰਦੂਕ ਲੱਕੜ ਦੇ ਸਨ । ਸਿਪਾਹੀਆਂ ਦੀਆਂ ਵਰਦੀਆਂ, ਜੱਰਾ ਬਕਤਰ, ਸੰਜੋਆਂ, ਉਸੇ ਸਮੇਂ ਵਾਲੀਆਂ ਹੀ ਸਨ । ਤਲਵਾਰਾਂ ਲੱਕੜ ਦੀਆਂ ਬਣਵਾ ਕੇ ਪੇਂਟ ਕੀਤੀਆਂ ਗਈਆਂ । ਦੁੱਧ ਵਾਸਤੇ ਮਰਤਬਾਨ ਵਰਗਾ ਮਿੱਟੀ ਦਾ ਭਾਂਡਾ ਲੈ ਕੇ ਪੇਂਟ ਕੀਤਾ ਗਿਆ | ਅਤੀਤ ਨੂੰ ਵਰਤਮਾਨ ਵਿਚ ਲਿਆ ਖਲਾਰਨਾ ਇਸ ਪੇਸ਼ਕਾਰੀ ਦੀ ਵਿਸ਼ੇਸ਼ਤਾ ਸੀ । ਨਾਟਕ-ਸਮਾਚਾਰ 27 ਅਤੇ 28 ਅਕਤੂਬਰ, 1965 ਨੂੰ ਗੌਰਮੈਂਟ ਗਰਲਜ਼ ਹਾਇਰ ਸੈਕੰਡਰੀ ਸਕੂਲ, ਅਲੀ ਗੰਜ, ਦਿੱਲੀ ਵਿਚ ਸੁਰੱਖਿਆ ਫੰਡ ਲਈ ਪੈਸੇ ਇਕੱਠੇ ਕਰਨ ਵਾਸਤੇ ਦੋ ਪਜਾਬੀ ਨਾਟਕ ਖੇਡੇ ਗਏ । ਖਾਲਸਾ ਗਰਲਜ਼ ਹਾਇਰ ਸੈਕੰਡਰੀ ਸਕੂਲ, ਲੋਧੀ ਰੋਡ ਨੇ ਬਲਵੰਤ ਗਾਰਗੀ ਦੇ ਨਾਟਕ “ਕੇਸਰੋ ਦਾ ਪਹਿਲਾ ਐਕਟ ਸ੍ਰੀ ਮਤੀ ਹਰਜਿੰਦਰ ਕੌਰ ਦੇ ਨਿਰਦੇਸ਼ਨ ਵਿਚ ਖੇਡਿਆ। ਸੰਤ ਸਿੰਘ ਸੇਖੋਂ ਦਾ ਦੂਜਾ ਵਿਆਹ' ਸਰਦਾਰਨੀ ਸਦਾ ਕੌਰ ਗਰਲਜ਼ ਹਾਇਰ ਸੈਕੰਡਰੀ ਸਕੂਲ, ਦਰਿਆ ਗੰਜ ਵੱਲੋਂ ਸ੍ਰੀ ਮਤੀ ਆਹੂਜਾ ਨੇ ਪੇਸ਼ ਕੀਤਾ । ਸੂਚਨਾ ਦਿੱਲੀ ਜਾਂ ਪੰਜਾਬ ਵਿਚ ਜਿੱਥੇ ਕਿਤੇ ਵੀ ਪੰਜਾਬੀ ਦੇ ਨਾਟਕ ਖੇਡੇ ਜਾਂਦੇ ਹਨ, ਆਲੋਚਨਾ ਦੇ ਨੁਮਾਇੰਦੇ ਨੂੰ ਓਥੇ ਹੀ ਭੇਜਣ ਦਾ ਬੰਦੋਬਸਤ ਕੀਤਾ ਜਾ ਸਕਦਾ ਹੈ, ਜੋ ਨਾਟਕ ਖੇਡਣ ਵਾਲੇ ਇਕ ਡੇ ਹਫ਼ਤਾ ਪਹਿਲਾਂ ਆਲੋਚਨਾ ਦੇ ਦਫ਼ਤਰ ਨੂੰ ਸੂਚਨਾ ਭੇਜ ਦੇਣ । ਨਾਟਕਾਂ ਦੀਆਂ ਝਾਕੀਆਂ, ਨਾਟਕਾਰਾਂ, ਨਿਰਦੇਸ਼ਕਾਂ ਤੇ ਨਾਟਕ ਵਿਚ ਭਾਗ ਲੈਣ ਵਾਲੇ ਸਿਰ-ਕੱਢ ਪਾਤਰਾਂ ਦੀਆਂ ਫੋਟੋਆਂ ਵੀ ਛਾਪੀਆਂ ਜਾ ਸਕਦੀਆਂ ਹਨ, ਜੇ ਵੇਲੇ ਸਿਰ ਪਹੁੰਚ ਜਾਣ 1 11