ਪੰਨਾ:Alochana Magazine October, November, December 1966.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਹਾਣੀਆਂ : ਪਾਂਚ ਕਹਾਨਿਯਾਂ (੧੯੩੯) ਨਿਬੰਧ : ਸ਼ਿਲਪ ਔਰ ਦਰਸ਼ਨ ਨਾਵਲ : ਹਾਰ (੧੯੧੬ ਦੀ ਰਚਨਾ; ਪ੍ਰਕਾਸ਼ਨ ੧੯੬੦) ਸੰਪਾਦਨ : ਮਾਸਕ ਪਤ੍ਰਿਕਾ ਰੂਪਾਭ . ਅਨੁਵਾਦ : ਉਮਰ ਖ਼ਯਾਮ ਦੀਆਂ ਰੁਬਾਈਆਂ ਦਾ ਗੀਤ-ਬੱਧ ਅਨੁਵਾਦ 'ਮਧੁਜ਼ਾਲ (੧੯੪੮) । | ਵਾਰਤਕ ਰਚਨਾਵਾਂ ਦਾ ਸੰਹ : ਗਦਰ ਪਥ (੧੯੫੫) ; ਛਾਯਾਵਾਦ : ਪੁਨਰ ਮੁਲਯੰਕਨ (੧੯੬੫) । ਉੱਤਰ ਪ੍ਰਦੇਸ਼ ਸਰਕਾਰ ( ‘ਗੰਜਨ' ), ਨਾਗਰੀ ਪ੍ਰਚਾਰਿਣੀ ਸਭਾ, ਕਾਸ਼ (‘ਗੰਜਨ') ਅਤੇ ਸਾਹਿਤ ਅਕਾਡਮੀ, ਦਿੱਲੀ (ਕਲਾ ਔਰ ਬੂਢਾ ਚਾਂਦ) ਵੱਲੋਂ ਆਪ ਨੂੰ ਪੁਰਸਕਾਰ ਭੀ ਮਿਲ ਚੁੱਕੇ ਹਨ । ਹਿੰਦੀ ਸਾਹਿਤ ਸੰਮੇਲਨ ਅਤੇ ਆਕਾਸ਼ਵਾਣੀ ਦੇ ਹਿੰਦੀ ਵਰਤੋਂ ਬਾਰੇ ਆਪਸੀ ਝਗੜੇ ਦੇ ਨਿਪਟਾਰੇ ਲਈ ਬਣਾਈ ਗਈ ਸਲਾਹਕਾਰ ਸਮਿਤਿ ਦੇ ਆਪ ਅਧਿਅੱਖ ਭੀ ਰਹੇ ਸਨ । ਅੱਜਕਲ ਆਪ ਆਕਾਸ਼ਵਾਣੀ ਦੇ ਸਾਹਿੱਤਿਕਸਲਾਹਕਾਰ ਹਨ । ਆਪ ਦੀ ਸਾਹਿੱਤ-ਸੇਵਾ ਵੱਲੋਂ ਆਪ ਨੂੰ ‘ਪਦਮ ਭੂਸ਼ਣ' ਦਾ ਸਨਮਾਨ ਮਿਲਿਆ ਹੋਇਆ ਹੈ । ਭਾਰਤੀ ਡਾਕ ਅਤੇ ਤਾਰ ਵਿਭਾਗ ਨੇ ੧੭ ਨਵੰਬਰ, 1965 ਤੋਂ ੧੪ਵੀਂ ਸਦੀ ਦੇ ਕਵੀ ਵਿਦਯਾ ਪਤਿ ਦੀ ਯਾਦ ਵਿੱਚ ਭੂਰੇ ਰੰਗ ਦਾ ੧੫ ਪੈਸੇ ਦਾ ਟਿਕਟ ਚਲਾਇਆ ਹੈ । ਬੰਗਾਲੀ ਇਨ੍ਹਾਂ ਨੂੰ ਬੰਗਾਲ ਦਾ ਕਵੀ ਮੰਨਦੇ ਹਨ, ਪਰ ਇਹ ਹਿੰਦੀ ਦੇ ਹੀ ਕਵੀ ਸਨ । ਇਹ ਤਿਰਹੁਤ ਦੇ ਰਾਜਾ ਸ਼ਿਵ ਸਿੰਘ ਦੇ ਦਰਬਾਰ ਨਾਲ ਸੰਬੰਧ ਰੱਖਦੇ ਸਨ । ਕੀਤ ਲਤਾ, ਕੀਰਤਿ ਪਤਾਕਾ ਅਤੇ ਵਿਦਯਾਪਤਿ ਕੀ ਪਦਾਵਲੀ, ਗੋਰਕਸ਼ ਵਿਜਯ, ਭੂ ਪਰਿਕ੍ਰਮਾ, ਪੁਰੁਸ਼ ਪਰੀਕਸ਼ਾ, ਲਿਖਨਾਵਲ, ਸ਼ੈਵਸਵਸ਼ਾਰ, ਵਸਰਵਥਾਰ-ਪ੍ਰਮਾਣ, ਭੂਤ-ਪੁਰਾਣ-ਸੰਗ੍ਰੇਹ, ਗੰਗਾਵਾਕਯਾਵਲੀ, ਵਿਭਾਗਸਾਰ, ਦਾਨਵਾਕਯਾਵਲੀ, ਦੁਰਗਾ ਭਤਿ ਤਰੰਗਿਣਿ, ਗਯਾਪੱਤਲਕ, ਵਰਸ਼ ਕ੍ਰਿਤ, ਮਣਿ ਮੰਜਰੀ, ਇਨ੍ਹਾਂ ਦੀਆਂ ਰਚਨਾਵਾਂ ਹਨ । ਵਿਦਯਾਪਤਿ ਦਾ ਜਨਮ ਬਿਹਾਰ ਪ੍ਰਾਂਤ ਦੇ ਦਰਭੰਗਾ ਜਿਲੇ ਦੇ ਬੇਨੀਪੱਟੀ ਥਾਣੇ ਦੇ ‘ਬਿਸਫੀ' ਪਿੰਡ ਵਿਚ ਹੋਇਆ ਸੀ ! ਇਨ੍ਹਾਂ ਦਾ ਜਨਮ ੧੩੫੦ ਈ. ਅਤੇ ਰਗਵਾਸ ੧੪੫੦ ਈ. ਵਿਚ ਮੰਨਿਆ ਜਾਂਦਾ ਹੈ । 1 44