ਪੰਨਾ:Alochana Magazine October, November, December 1966.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਿਆ ਸੀ ! ਪੰਡਿਤ ਜੀ ਸਾਨੂੰ ਦੱਸਣ ਲਗੇ : “ਮੈਂ ਆਪਣੇ ੬੫ ਵਰਿਆਂ ਵਿਚੋਂ ੫੫ ਵਰੇ ਵਿਦਆ ਸੰਚਿਤ ਕਰਨ ਉੱਤੇ ਲਾਏ ਹਨ, ਰਹਿੰਦੀ ਵੀ ਏਸੇ ਕੰਮ ਉੱਤੇ ਹੀ ਲੱਗੇਗੀ । ਗੱਲ ਬਾਤ ਕਰਕੇ ਇਉਂ ਲਗਦਾ ਸੀ ਜਿਵੇਂ ਸਾਰੀ ਗਿਆਤ ਸੰਸਕ੍ਰਿਤ ਵਿਦਿਆ ਇੱਕੋ ਬੰਦੇ ਦੇ ਢਿੱਡ ਵਿਚ ਸਾਂਭੀ ਪਈ ਹੈ । ਪੰਡਿਤ ਜੀ ਨੂੰ ਮਿਲ ਕੇ ਸਮਝ ਪੈ ਜਾਂਦੀ ਸੀ ਕਿ ਵਿਦਿਆ ਗਵਾਰ ਨਾ ਹੋਣ ਦਾ ਕੀ ਅਰਥ ਹੁੰਦਾ ਹੈ । ਪੰਡਿਤ ਜੀ ਵਰਗੀ ਲਗਨ ਹੀ , ਵਿਦਵਾਨ ਤਿਆਰ ਕਰਦੀ ਹੈ ਤੇ ਕਿਸੇ ਮਹਾਂ ਵਿਦਵਾਨ ਦਾ ਮੇਲ ਜੀਵਨ ਦਾ ਇਕ ਅਮੋਲਕ ਅਨੁਭਵ ਤੇ ਅਭੁੱਲ ਤਜਰਬਾ ਹੁੰਦਾ ਹੈ । ਜਿਸ ਕਿਸੇ ਨੇ ਸੁਰਗਵਾਸੀ ਸੀ ਰਾਹੁਲ ਸੰਕਿਤਯਾਯਨ, ਸੀ ਜਿਨ ਮੁਨੀ, · ਡਾ. ਗੋਪੀ ਚੰਦ , ਡਾ. ਸੁਨੀਤੀ ਕੁਮਾਰ ਚੈਟਰਜੀ ਜਾਂ ਡਾ. ਦਾਮੋਦਰ ਸਾਂਭੀ, ਆਦਿ ਨੂੰ ਮਿਲ ਕੇ ਆਪਣੇ ਜੀਵਨ ਦੇ ਕੁੱਝ ਪਲ ਲ ਕੀਤੇ ਹਨ, ਉਹੀ ਅਨੁਮਾਨ ਲਾ ਸਕਦੇ ਹਨ ਕਿ ਪੰਜਾਬੀ ਦੇ ਖੇਤਰ ਵਿਚ ਦੀਰਘ ਤੇ ਵਿਸ਼ਾਲ ਵਿਦਵਤਾ ਦੀ ਘਾਟ ਕਰਕੇ ਅਸੀਂ ਕਿਨ੍ਹਾਂ ਚਾਨਣ-ਮੁਨਾਰਿਆਂ ਤੋਂ ਵਾਂਝੇ ਰਹਿ ਰਹੇ ਹਾਂ । ਬੰਗਲੀ, ਮਰਾਠੀ, ਗੁਜਰਾਤੀ, ਉਰਦੂ ਤੇ ਹਿੰਦੀ ਵਿਚ ਅਜੇਹੀ ਲਗਨ ਤੇ ਸਾਧਨ ਗਲੇ ਕੁੱਝ ਸਿਰੇ ਦੇ ਵਿਦਵਾਨ ਮੌਜੂਦ ਹਨ ਤੇ ਅੱਗੋਂ ਦੀਵੇ ਤੋਂ ਦੀਵਾ ਵੀ ਜਗ ਰਿਹਾ ਹੈ, ਪਰ ਪੰਜਾਬੀ ਬਾਰੇ ਸਾਨੂੰ ਇਸੇ ਤਰਾਂ ਦਾ ਦਾਅਵਾ ਕਰਦਿਆਂ ਅਜੇ ਝਾਕਾ ਆਉਂਦਾ ਹੈ । ਸਰਵੱਤਾ ਦੇ ਲੱਛਣਾਂ ਵਾਲੀ ਵਿਦਵਤਾ ਦੀ ਆਪਣੀ ਹੀ ਇਕ ਸ਼੍ਰੇਣੀ ਹੈ, ਤੇ ਉਸ ਦਾ ਸਥਾਨ ਦਾ A ਸਥਾਨ ਵੀ ਆਪਣਾ ਹੀ ਹੈ । ਇਹ ਜ਼ਰੂਰੀ ਨਹੀਂ ਕਿ ਉਹ ਮਨਜ਼ਰ-ਸ਼ਦਾ ਨਾ ਲਿਆਂ ਵਿਚ ਹੀ ਪੈਦਾ ਹੋਵੇ, ਪਰ ਇਸ ਤੋਂ ਬਿਨਾਂ ਇਕ ਹੋਰ ਓਨੀ ਹੀ w ਜੇਣੀ ਹੈ ਜਿਹੜੀ ਤਨ, ਮਨ ਤੇ ਧਨ ਅਰਪਿਤ ਕਰ ਕੇ ਵਿਦਿਆ ਦੇ ਕਿਸੇ ਵਿਸ਼ੇਸ਼ ਤੇ ਸੀਮਿਤ ਖੇਤਰ ਵਿਚ ਪ੍ਰਵੀਣਤਾ ਪ੍ਰਾਪਤ ਕਰਦੀ ਹੈ । ਇਸ ਸ਼੍ਰੇਣੀ ਦੀ ਉਪਜ ਵਿਚ ਸਭ ਤੋਂ ਵਧ ਸੇਵਾ ਖੋਜਸ਼ਾਲਾਵਾਂ ਜਾਂ ਵਿ-ਵਿਦਿਆਲਿਆਂ ਨੇ ਕੀਤੀ ਹੈ, ਜੋ ਵਿਦਿਆ ਦੀ ਸਰਪ੍ਰਸਤੀ ਵਜੋਂ, ਸਾਡੇ ਨਵੇਂ ਗੁਰੂ-ਕੁਲ ਵੀ ਹਨ ਤੇ ਨਵੇਂ ਫਾਜ-ਦਰਬਾਰ ਵੀ ਸਾਡਾ ਵਿਸ਼ਵਾਸ ਹੈ ਕਿ ਜਿੰਨੀ ਦੇਰ ਪੰਜਾਬ ਦੇ ਵਿਸ਼-ਵਿਦਿਆਲੇ, ਪੰਜਾਬੀ ਵਿਚ ਇਸ ਪ੍ਰਕਾਰ ਦੀ ਉਚੇਰੀ ਵਿਦਿਆ-ਪ੍ਰਾਪਤੀ ਵਾਸਤੇ ਸਾਜ਼ਗਾਰ ਹਾਲਾਤ ਪੈਦਾ ਨਹੀਂ ਮਰੇ ਵਿਦਵਾਨਾਂ ਦੀ ਘਾਟ, ਪੰਜਾਬੀ ਦੀ ਉੱਨਤੀ ਦੇ ਰਾਹ ਵਿਕ ਸਦੀਵੀ ਕਾਵਟ ਗਲ ਕੇ ਖੜੀ ਰਹੇਗੀ । ਪੰਜਾਬ ਵਿਚ ਵਿਦਵਾਨਾਂ ਦੀ ਪੱਧਤੀ ਦੀ ਸਥਾਪਨਾ ਦਾ ਪੰਜਾਬ ਦੇ ਵਿਕ-ਵਿਦਿਆਲਿਆਂ · ਜਾਂ ਖੋਜ-ਕੇਂਦਰਾਂ ਵਿਚ ਸੀਮਿਤ, ਨਿਸ਼ਚਿਤ ਵਿਸ਼ਿਆਂ ਉੱਪਰ ਚੱਲਦੇ ਅਧਿਐਨ ਤੇ ਬਾਕਾਇਦਾ ਖੋਜ ਦੀਆਂ ਸਹੂਲਤਾਂ ਨਾਲ ਸਿੱਧਾ ਸੰਬੰਧ ਹੈ । ਜਿੰਨੀਆਂ ਇਹ ਬਹੁਲਤਾਂ ਵਧ ਹੋਣਗੀਆਂ, ਓਨੀ ਹੀ ਇਸ ਘਾਟ ਦੇ ਛੇਤੀ ਪੂਰੀ ਹੋਣ ਦੀ ਆਸ ਬੱਝ ਸਕਦੀ ਹੈ । ਇਸ ਵੇਲੇ ਪੰਜਾਬੀ ਵਿਚ ਉਚੇਰੀ ਖੋਜ ਦਾ ਕੁੱਝ ਪ੍ਰਬੰਧ ਪੰਜਾਬ, ਪੰਜਾਬੀ ਤੇ 145