ਪੰਨਾ:Alochana Magazine October, November, December 1966.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੋੜਨ ਦੀ ਇੱਛਾ ਨੂੰ ਮਨ ਵਿਚ ਉੱਭਰਨ ਨਹੀਂ ਸੀ ਦਿੱਤਾ । ਇਸ ਤਰ੍ਹਾਂ ਗੌਤਮ ਨੂੰ ਆਪਣੇ ਸਾਮੰਤਸ਼ਾਹੀ ਭਾਵਾਂ ਦੀ ਸੁਧਾਈ ਕਰਦਾ ਦਿਖਾਇਆ ਗਿਆ ਹੈ । ਅਹੱਲਿਆ ਇੰਦਰ ਨਾਲ ਨਿਰੋਲ ਕਲਾਤਮਕ ਰਿਸ਼ਤਾ ਰੱਖ ਕੇ ਗੌਤਮ ਤਿ ਪ੍ਰੇਮ ਦੇ ਨਿਯਮਾਂ ਦੀ ਪਾਲਣਾ ਕਰਦੀ ਹੈ ਤੇ ਗੌਤਮ ਉਸ ਦੇ ਕਲਾਤਮਕ ਮੰਤਵ ਅਧੀਨ ਨਗਨ ਹੋ ਜਾਣ ਦਾ ਹੱਕ ਸ਼ੀਕਾਰ ਕਰ ਕੇ ਪ੍ਰੇਮ ਵਿਚ ਸੁਤੰਤਰਤਾ ਦੇ ਨਿਯਮ ਦਾ ਪਾਲਕ ਬਣਦਾ ਹੈ । ਪੁਰਾਣ ਦਾ ਗੌਤਮ ਰਿਸ਼ੀ ਪ੍ਰੋਫੈਸਰ ਗੌਤਮ ਦੇ ਮੁਕਾਬਲੇ ਉੱਤੇ ਸਾਮੰਤਸ਼ਾਹੀ ਰੁਚੀਆਂ ਵਿਚ ਵਧੇਰੇ ਸਿਤ ਪ੍ਰਤੀਤ ਹੁੰਦਾ ਹੈ, ਪਰ ਜੇ ਉਸ ਦੀ ਸਥਿਤੀ ਨੂੰ ਡੂੰਘੀ ਨਜ਼ਰ ਨਾਲ ਦੇਖੀਏ ਤਾਂ ਉਹ ਭੀ ਇੰਨਾ ਬੁਰਾ ਸਾਬਿਤ ਨਹੀਂ ਹੁੰਦਾ । ਜਦ ਉਸ ਨੇ ਪਹਿਲੀ ਵਾਰ ਅਹੱਲਿਆ ਨੂੰ ਸਰਾਪ ਦਿੱਤਾ ਤਾਂ ਉਸ ਦੇ ਗਿਆਨ ਅਨੁਸਾਰ, ਅਹੱਲਿਆ ਨੇ ਪ੍ਰੇਮ ਦਾ ਨਿਯਮ ਭੰਗ ਕਰ ਕੇ, ਪਤੀ ਨੂੰ ਧੋਖਾ ਦੇ ਕੇ, ਵਾਸ਼ਨਾ ਅਧੀਨ, ਇੰਦਰ ਨਾਲ ਕਾਮ-ਰਸ ਮਾਣਿਆ ਸੀ । ਅਜਿਹੀ ਸਥਿਤੀ ਵਿਚ ਆਧੁਨਿਕ ਮਨੁੱਖ ਵੀ ਆਪਣੀ ਪਤਨੀ ਨਾਲ ਅਗੋਂ ਪ੍ਰੇਮ-ਸੰਬੰਧ ਕਾਇਮ ਰੱਖਣੇ ਸ਼ੀਕਾਰ ਨਹੀਂ ਕਰੇਗਾ । ਕੋਈ ਮਨੁੱਖ ਵੀ ਅਜਿਹੀ ਦੁਰਾਚਾਰਨ ਨੂੰ ਨਿਰਦੋਸ਼ ਕਰਾਰ ਨਹੀਂ ਦੇ ਸਕਦਾ । ਜਦ ਗੌਤਮ ਨੂੰ ਪਤਾ ਲਗ ਗਿਆ ਕਿ ਅਹੱਲਿਆ ਨਿਰਦੋਸ਼ ਹੈ ਤਾਂ ਉਸ ਦਾ ਕਰੋਪ ਭਾਵੇਂ ਉਤਰ ਗਿਆ ਪਰ ਉਸ ਨੇ ਬਾਅਦ ਵਿਚ ਉਸ ਨੂੰ ਪਤਨੀ ਦੀ ਪਦਵੀ ਉੱਤੇ ਬਹਾਲ ਨਹੀਂ ਕੀਤਾ । ਸਰਾਪ ਦੇ, ਅੰਸ਼ਿਕ ਰੂਪ ਵਿਚ ਕਾਇਮ ਰਹਿਣ ਤੋਂ ਰਿਸ਼ੀ ਦਾ ਸਦਾਚਾਰ, ਆਧੁਨਿਕ ਯੁਗ ਦੇ ਸਦਾਚਾਰ ਦੀ ਤੁਲਨਾ ਵਿਚ, ਗਾਮੀ ਲਗਦਾ ਹੈ । ਪਰ ਪੁਰਾਣ ਨੇ ਅਹੱਲਿਆ ਦੇ ਇੰਦਰ ਨਾਲ ਸੰਜੋਗ ਨੂੰ ਪੂਰਨ ਤ ਨਿਰਦੋਸ਼ ਕਾਰ ਨਹੀਂ ਕੀਤਾ । ਇੰਦਰ ਦੇ ਧੋਖਾ ਦੇਣ ਤੋਂ ਪਹਿਲੋਂ ਅਹੱਲਿਆ ਦੇ ਮਨ ਵਿਚ ਮਦਨ ਦੇਵਤਾ ਦਾ ਪ੍ਰਵੇਸ਼ ਦੱਸਿਆ ਗਿਆ ਹੈ । ਪੌਰਾਣਿਕ ਘਟਨਾ ਵਿਚ ਇਹ ਛੋਟਾ ਜਿਹਾ ਵਿਸਤਾਰ ਬੜਾ ਮਹਪੂਰਣ ਹੈ । ਗੌਤਮ ਰਿਸ਼ੀ ਸੀ ਜਿਸ ਨੂੰ ਕੁਕਰਮੀ ਜੀਵਾਂ ਨੂੰ ਸਰਾਪ ਦੇਣ ਦਾ ਅਧਿਕਾਰ ਪ੍ਰਾਪਤ ਸੀ। ਉਹ ਸਾਧਾਰਣ ਜੀਵਾਂ ਤੋਂ ਬਹੁਤ ਉੱਚੇ ਤੇ ਪਵਿੱਤਰ ਜੀਵਨ ਵਾਲਾ ਸੀ । ਰਿਸ਼ੀ ਦਾ ਸੰਕਲਪ ਹੀ ਚਿਤ ਬਿਰਤੀਆਂ ਦਾ ਪੂਰਨ ਭਾਂਤ ਨਿਰੋਧ ਕਰ ਚੁੱਕੇ ਮਨੁੱਖ ਦਾ ਹੈ । ਉਹ ਆਪਣੀ ਪਤਨੀ ਨੂੰ ਭੀ ਆਪਣੇ ਪੱਧਰ ਦੀ ਪਵਿੱਤਰਤਾ ਉੱਤੇ ਪਹੁੰਚਾਉਣ ਦਾ ਇੱਛਕ ਸੀ । ਰਿਸ਼ੀਆਂ ਮੁਨੀਆਂ ਦੀ ਗਿਰਾਵਟ ਦੀਆਂ ਵਾਰਤਾਵਾਂ ਦਾ, ਜਨ-ਸਾਧਾਰਣ ਦੀ ਸਦਾਚਾਰਕ ਸ਼ਕਤੀ ਨੂੰ ਕਮਜ਼ੋਰ ਕਰਨ ਵਿਚ ਜੋ ਦੁਖਦਾਈ ਪ੍ਰਭਾਵ ਪੈਂਦਾ ਹੈ, ਉਸ ਨੂੰ ਮੁੱਖ ਰੱਖ ਕੇ ਉਸ ਦਾ ਨਿਸਚਾ ਸੀ ਕਿ, ਜਿਵੇਂ ਪੱਛਮੀ ਲੋਕ ਕਹਿੰਦੇ ਹਨ, “ਸੀਜ਼ਰ ਦੀ ਪਤਨੀ ਉੱਤੇ ਸ਼ਕ ਦਾ ਪਰਛਾਵਾਂ ਵੀ ਨਹੀਂ ਪੈਣਾ ਚਾਹੀਦਾ ।" ਇੰਦਰ ਤੇ ਚੰਦਰਮਾ ਦੀ ਸਾਜ਼ਿਸ਼ ਤੇ ਭੋਲੀ ਅਹੱਲਿਆ ਦੇ ਉਹਨਾਂ ਦੇ ਜਾਲ ਵਿਚ ਫਸ ਜਾਣ 13