ਪੰਨਾ:Alochana Magazine October, November, December 1966.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

The 'ALOCHANA Regd. No. P. 163 ਪਾਠਕਾਂ ਦੀ ਦ੍ਰਿਸ਼ਟੀ ਤੋਂ |ਜੁਲਾਈ-ਸਤੰਬਰ ਅੰਕ | “......ਆਲੋਚਨਾ ਦਾ ਅਪ੍ਰੈਲ-ਜੂਨ ਵਾਲਾ ਅੰਕ ਪੜ੍ਹ ਰਿਹਾ ਹਾਂ । ਮੈਟਰ ਬੜਾ ਬਹੁ-ਮੁੱਲਾ ਹੈ । ਸਭ ਲੇਖਕ ਤੇ ਉਨ੍ਹਾਂ ਦੇ ਲੇਖ ਬੜੇ ਮਹੱਤਪੂਰਣ ਹਨ । ਖ਼ਾਸ ਕਰ, ਪ੍ਰੋ. ਨਰੂਲਾ ਤੇ ਪ੍ਰੋ. ਕਿਸ਼ਨ ਸਿੰਘ ਦੇ ਲੇਖ ਬੜੇ ਭਰਵੇਂ ਹਨ । | ਪ੍ਰੋ. ਸਾਹਿਬ ਸਿੰਘ ਹੋਰਾਂ ਦੇ ‘ਜੀਵਨ ਗੁਰੂ ਨਾਨਕ` ਬਾਰੇ ਮੈਂ ਵਿਸ਼ੇਸ਼ ਤੌਰ ਤੇ ਕੁੱਝ ਕਹਿਣਾ ਚਾਹੁੰਦਾ ਹਾਂ। ਇਹ ਲੇਖ ਬਹੁਤ ਸਰਲ, ਸਾਦਾ ਤੇ ਸੁਆਦਲਾ ਹੈ । ਲੇਖਕ ਜਿਵੇਂ ਗੱਲੀਂ-ਬਾਤੀ ਕਹਾਣੀ ਸੁਣਾ ਰਿਹਾ ਹੈ । ਲੇਖਕ ਪਹਿਲਾਂ ਉਸ ਸਮੇਂ ਦੇ ਇਤਹਾਸਿਕ ਤੇ ਸਮਾਜਿਕ ਵਾਤਾਵਰਣ ਨੂੰ ਉਘਾੜਦਾ ਹੈ ਤੇ ਫੇਰ ਗੁਰੂ ਨਾਨਕ ਨੂੰ ਉਸ ਵਿਚ ਵਿਚਰਦਾ ਵਿਖਾਉਂਦਾ ਹੈ । ਇੰਜ ਉਸ ਵੇਲੇ ਦੀਆਂ ਸਮਾਜਿਕ ਤੇ ਇਤਿਹਾਸਿਕ ਪਰਿਸਥਿਤੀਆਂ ਵਿਚ ਗੁਰੂ ਜੀ ਦੇ ਵਿਚਾਰ ਤੇ ਕਾਰਜ ਬੜੇ ਸੁਭਾਵਿਕ ਤੇ ਸਾਹਸ-ਭਰੇ ਲਗਦੇ ਹਨ । ਪੜ੍ਹ ਕੇ, ਮਾਣ ਕੇ ਬੜਾ ਸੁਆਦ ਆਉਂਦਾ ਹੈ । ਜਿੱਥੋਂ ਤਕ ਇਤਿਹਾਸਿਕ ਖੋਜ ਦਾ ਸੁਆਲ ਹੈ, ਉਸ ਵਿਚ ਵੀ ਕੋਈ ਕਸਰ ਨਹੀਂ ਛੱਡੀ । ਘਟਨਾਵਾਂ ਦੇ ਸਾਲ, ਮਹੀਨੇ ਤੇ ਦਿਨਾਂ ਤਕ ਦੱਸ ਦਿੱਤੇ ਹਨ । ਧਾਰਮਿਕ ਸਥਿਤੀਆਂ ਤੇ ਰੀਤੀਆਂ ਦਾ ਵਿਸ਼ਲੇਸ਼ਣ ਆਦਿ ਬੜਾ ਪੂਰਣ ਹੈ । ਖ਼ਾਸ ਖ਼ੁਸ਼ੀ ਇਸ ਲੇਖ ਸੰਬੰਧੀ ਮੈਨੂੰ ਇਸ ਗੱਲ ਦੀ ਹੈ ਕਿ ਗੁਰੂ ਜੀ ਬਾਰੇ ਜਿਹੜੀਆਂ ਕਰਾਮਾਤੀ ਤੇ ਮਦਾਰੀਆਂ ਵਾਲੀਆਂ ਘਟਨਾਵਾਂ ਕੱਚੇ ਗਿਆਨੀਆਂ (ਨਾਦਾਨ ਦੋਸਤਾਂ) ਨੇ ਜੋੜ ਰੱਖੀਆਂ ਸਨ ਤੇ ਗੁਰਦੁਆਰਿਆਂ, ਦੀਵਾਨਾਂ ਵਿਚ ਆਮ ਸੁਣਾਈਆਂ ਜਾਂਦੀਆਂ ਹਨ, ਉਹ ਇਸ ਲੇਖ ਵਿਚ ਨਹੀਂ ਹਨ । ਸਰਪ-ਛਾਇਆ ਵਾਲੀ ਕਹਾਣੀ ਸਾਹਿਬ ਸਿੰਘ ਹੋਰਾਂ ਨਹੀਂ ਦਿੱਤੀ । ਠੀਕ ਹੈ, ਚੰਗਾ ਕੀਤਾ । ਸੱਚੇ ਸੌਦੇ ਵਾਲੀ ਘਟਨਾ ਸਮੇਂ ਗੁਰੂ ਜੀ ਨੂੰ ਚੁਪੇੜਾਂ ਨਹੀਂ ਮਰਵਾਈਆਂ । ਗੱਲ ਜਚਦੀ ਹੈ ਕਿਉਂਕਿ ਉਸ ਵੇਲੇ ਗੁਰੂ ਜੀ ਦੀ ਉਮਰ ੩੪ ਜਾਂ ੩੫ ਸਾਲ ਦੀ ਸੀ । ਇੱਡੀ ਉਮਰ ਦੇ ਪੱਤਰ ਉੱਤੇ ਕੋਈ ਪਿਉ ਹੱਥ ਨਹੀਂ ਚੁੱਕਦਾ। ਵੇਈਂ ਨਦੀ ਵਿਚ ਤਿੰਨ ਦਿਨ ਰਹਿਣ ਵਾਲੀ ਸਾਖੀ ਦੱਸਣ ਸਮੇਂ ਵੀ ਲੇਖਕ ਨਿਰਪੱਖ ਹੋ ਕੇ ਕਹਿ ਜਾਂਦਾ ਹੈ ਕਿ ਸਿੱਖ ਇਤਿਹਾਸ ਵਿਚ ਇਵੇਂ ਕਹਿੰਦੇ ਹਨ, ਵੈਸੇ ਗੁਰੂ ਜੀ ਏਕਾਂਤ ਵਿਚ ਬੈਠੇ ਸੋਚ ਵਿਚਾਰ ਕਰਦੇ ਰਹੇ ਸਨ । ਬਾਕੀ ਲਈ ਵੇਖੋ ਪਿਛਲਾ ਪਾਸਾ) . ਪਰਮਿੰਦਰ ਸਿੰਘ, ਪ੍ਰਿੰਟਰ ਤੇ ਪਬਲਿਸ਼ਰ ਨੇ ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਲਈ ਮਹਿੰਦਰਾ ਆਰਟ ਪ੍ਰੈਸ, ਕਚਹਿਰੀ ਰੋਡ , ਲੁਧਿਆਣਾ ਵਿਚ ਛਾਪ ਕੇ ਦਫ਼ਤਰ ਆਲੋਚਨਾ`, ੧੬੮ ਮਾਡਲ ਗ੍ਰਾਮ, ਲੁਧਿਆਣਾ ਤੋਂ ਪ੍ਰਕਾਸ਼ਿਤ ਕੀਤਾ ।