ਪੰਨਾ:Alochana Magazine October, November, December 1966.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਹਿੰਦੀਆਂ ਹਨ । ਕਲਾ ਦੀ ਜਿੰਨੀ ਚਰਚਾ ਪਾਤਰਾਂ ਰਾਹੀਂ ਕਰਵਾਈ ਗਈ ਹੈ ਉਸ ਦੇ ਬਹੁਤੇ ਭਾਗ ਦਾ ਪ੍ਰਯੁਜਨ ਇਹੀ ਹੈ ਕਿ ਦਰਸ਼ਕ, ਇੰਦਰ, ਅਹੱਲਿਆ ਤੇ ਚੰਦਰਮਾ ਦੇ ਕਰਤੱਵਾਂ ਨੂੰ, ਕਲਾ ਦੀਆਂ ਮੰਗਾਂ ਦੀ ਕਸੌਟੀ ਉੱਤੇ ਪਰਖਣ ਨਾ ਕਿ ਸਦਾਚਾਰਕ ਕਸੌਟੀ ਉੱਤੇ । ਇੰਦਰ ਨੂੰ ਵਡਿਆਉਣ ਤੇ ਗੌਤਮ ਨੂੰ ਛੁਟਿਆਉਣ ਨਾਲ ਇਸ ਪ੍ਰਯੋਜਨ ਦੇ ਸਿੱਧ ਹੋਣ ਦਾ ਰਾਹ ਬਹੁਤ ਖੁੱਲ੍ਹ ਜਾਂਦਾ ਹੈ । ਆਧੁਨਿਕ ਯੁਗ ਵਿਚ ਪੁਰਾਣੀਆਂ ਸਦਾਚਾਰਕ ਕੀਮਤਾਂ ਨੂੰ ਜਾਰੀ ਰੱਖਣਾ ਜ਼ਰੂਰੀ ਨਹੀਂ, ਉਨ੍ਹਾਂ ਦੀ ਬਜਾਏ ਨਵੀਆਂ ਕੀਮਤਾਂ ਸਥਾਪਤ ਕੀਤੀਆਂ ਜਾ ਸਕਦੀਆਂ ਹਨ ਪਰ 'ਕਲਾਕਾਰ' ਦੀ ਮੁਸ਼ਕਿਲ ਇਹ ਹੈ ਕਿ ਇਸ ਵਿਚ ਪੁਰਾਣੀਆਂ ਕੀਮਤਾਂ ਨੂੰ ਬੇਹੱਦ ਸੂਝ ਨਾਲ ਨਾਟਕ ਦੀ ਦੁਨੀਆਂ ਵਿੱਚੋਂ ਬਾਹਰ ਰੱਖਣ ਦਾ ਯਤਨ ਕੀਤਾ ਗਿਆ ਹੈ ਪਰ ਨਵੀਆਂ ਕੀਮਤਾਂ ਦਾ ਕੋਈ ਨਿਸਚਿਤ ਪੈਮਾਨਾ ਸੁਝਾਇਆ ਤਕ ਨਹੀਂ ਗਿਆ। | ਜੀਵਨ ਦੀਆਂ ਕੀਮਤਾਂ ਦਾ ਮਸਲਾ ਹਰ ਸਾਹਿੱਤਕਾਰ ਲਈ ਬੁਨਿਆਦੀ ਹੈ ਤੇ 'ਕਲਾਕਾਰ' ਵਰਗੇ ਨਾਟਕ ਲਈ ਖ਼ਾਸ ਤੌਰ ਉੱਤੇ ਜ਼ਰੂਰੀ, ਕਿਉਂਕਿ ਪੌਰਾਣਿਕ | ਕਥਾ ਨਾਲ ਸੰਬੰਧ ਜੋੜ ਕੇ ਤੇ ਉਸ ਦੀ ਬੁਨਿਆਦੀ ਸਪਿਰਿਟ ਨੂੰ ਬਦਲ ਕੇ ਇਹ ਪੁਰਾਣੀਆਂ ਕੀਮਤਾਂ ਤੋਂ ਵਿਹ ਜਗਾਉਂਦਾ ਹੈ । ਅਜਿਹੀ ਰਚਨਾ ਦੇਣ ਵਾਲੇ ਸਾਹਿੱਤਕਾਰ ਤੋਂ ਜਾਇਜ਼ ਤੌਰ ਉੱਤੇ ਇਹ ਮੰਗ ਕੀਤੀ ਜਾ ਸਕਦੀ ਹੈ ਕਿ ਉਹ ਨਵੀਆਂ ਕੀਮਤਾਂ ਦਾ ਸੱਚਾ ਚੰਗੀ ਤਰ੍ਹਾਂ ਨਿਖਾਰ ਕੇ ਪੇਸ਼ ਕਰੇ । ਸੇਖੋਂ ਸਾਹਿਬ ਨੇ ਆਪਣੇ ਦਿਲ ਵਿਚ ਸਦਾਚਾਰਕ ਭਾਵਾਂ ਤੇ ਖ਼ਿਆਲਾਂ ਦੀ ਬਜਾਏ ਕਲਾ ਪ੍ਰਤਿ ਭਾਵ ਤੇ ਚਾਰ ਵਰਤਦੇ ਦਰਸਾਏ ਹਨ ਪਰ ਉਹਨਾਂ ਭਾਵਾਂ ਤੇ ਵੀਚਾਰਾਂ ਨੂੰ ਜੀਵਨ-ਕੀਮਤਾਂ ਦੀਆਂ ਜਿਨ੍ਹਾਂ ਕਸੌਟੀਆਂ ਉੱਤੇ ਪਰਖਣਾ ਹੈ, ਉਹਨਾਂ ਬਾਬਤ ਬਹੁਤ ਭੁਲੇਖੇ ਰਹਿਣ ਦਿੱਤੇ ਹਨ । ਕੀ ਕਲਾ ਦੀ ਦੁਨੀਆ ਕੀਮਤਾਂ ਦੀ ਦੁਨੀਆਂ ਤੋਂ ਇੰਨੀ ਸੁਰਖ਼ਰੂ ਤੇ ਸਤੰਤਰ ਹੈ ਜਿੰਨੀ 'ਕਲਾਕਾਰ' ਨਾਟਕ ਪੜ੍ਹ ਕੇ ਮਹਸੂਸ ਹੁੰਦਾ ਹੈ ? ਕੀ ਖ਼ੁਦ ਸੇਖੋਂ ਸਾਹਿਬ ਕਲਾ ਕਲਾ ਲਈ ਦੇ ਸਿੱਧਾਂਤ ਨੂੰ ਅਪਣਾਉਣ ਲਗ ਪਏ ਹਨ ? ਅਹੱਲਿਆ ਦੇ ਦਿਲ ਵਿਚ ਇੰਦਰ ਦੀ ਕਲਾ ਦਾ ਸਤਿਕਾਰ ਹੈ ਤੇ ਇੰਦਰ ਦੇ ਦਿਲ ਵਿਚ ਅਹੱਲਿਆ ਦੀ ਸੁੰਦਰਤਾ ਦੀ ਖਿੱਚ । ਇਸ ਸਤਿਕਾਰ ਤੇ, ਇਸ ਖਿੱਚ ਦਾ ਆਧਾਰ ਕੀ ਹੈ ? ਅਹੱਲਿਆ ਪੜੀ ਲਿਖੀ ਇਸਤ੍ਰੀ ਹੈ, ਫ਼ੈਸਰ ਦੀ ਪਤਨੀ ਹੈ, ਕਲਾ ਦੀਆਂ ਬਹੁਤ ਗੱਲਾਂ ਕਰਦੀ ਹੈ । ਜੇ ਉਹ ਕਲਾ ਦੀ ਖ਼ਾਤਿਰ, ਆਪਣੇ ਪ੍ਰੀਯ ਪਤੀ ਨਾਲ ਸਲਾਹ ਕੀਤੇ ਬਗੈਰ ਨਗਨ ਚਿਤਰ ਲੁਹਾਉਣ ਵਰਗੇ ਅਸਾਧਾਰਣ ਕਦਮ ਚੁੱਕਣ ਦਾ ਸਾਹਸ ਕਰਦੀ ਹੈ ਤਾਂ ਕਮ-ਅਜ਼-ਕਮ ਇਹ ਤਾਂ ਪਤਾ ਲਗਣਾ ਚਾਹੀਦਾ ਹੈ। ਕਿ ਉਹ ਕਿਸ ਉਚੇਰੇ ਭਾਵ ਜਾਂ ਵੀਚਾਰ ਤੋਂ ਪ੍ਰੇਰਿਤ ਹੋ ਕੇ ਇਹ ਕਾਂਤੀ ਕਰ ਰਹੀ ਹੈ ? ਉਸ ਵਰਗੀ ਸਿਆਣੀ ਇਸਤ੍ਰੀ, (ਨਾਟਕ ਵਿਚ, ਅੰਤ ਉੱਤੇ, ਉਸ ਨੂੰ ਕਾਫ਼ੀ 7