ਪੰਨਾ:Alochana Magazine October, November, December 1966.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- - - - - - - - ਸਮਝਦਾਰ ਦੱਸਿਆ ਗਿਆ ਹੈ), ਆਪਣੇ ਮੰਤਵਾਂ ਤੋਂ ਚੇਤਨ ਹੋਏ ਬਗ਼ੈਰ ਇਹੋ ਜਿਹਾ । Ra ਕਦਮ ਨਹੀਂ ਚੁੱਕ ਸਕਦੀ । ਪਰ ਨਾਟਕਕਾਰ ਨੇ ਉਸ ਦੇ ਉਚੇਰੇ ਮੰਤਵ ਦੀ, . ਸ਼ਿਵਾਏ ਕਲਾ ਦੇ ਕੁੱਝ ਸਤਿਕਾਰ ਦੇ, ਹੋਰ ਕੋਈ ਵਿਆਖਿਆ ਨਹੀਂ ਕੀਤੀ । ਉਸ ਦੀ ਚੇਤਨਤਾ ਵਿਚ ਸਮਾਜ ਨੂੰ ਬਦਲਣ, ਧਾਰਨ, ਸਵਾਰਨ ਦਾ ਕੋਈ ਭਾਵ ਤਾਂ ਇਕ ਪਾਸੇ ਰਿਹਾ, ਕੋਈ ਖ਼ਾਸ ਵੀਚਾਰ ਵੀ ਮੌਜੂਦ ਨਹੀਂ । ਉਹ ਇੰਦਰ ਦੀ ! ਸਖ਼ਸੀਅਤ ਤੋਂ ਪ੍ਰਭਾਵਿਤ ਹੈ, ਪਰ ਉਸ ਦੇ ਮਨ ਵਿਚ ਇਸ ਸ਼ਖ਼ਸੀਅਤ ਦਾ ਕਿਹੋ ਜਿਹਾ ਸੰਕਲਪ ਹੈ, ਉਸ ਦੀਆਂ ਕਿਨ੍ਹਾਂ ਕੀਮਤਾਂ ਕਰ ਕੇ ਸ਼ਰਧਾ ਹੈ, ਇਹ ਸਾਫ਼ ਨਹੀਂ। ਆ ਜਾ ਕੇ ਤਾਨ ਸੁੰਦਰਤਾ ਨੂੰ ਸਦੀਵੀ ਕਰਨ ਉੱਤੇ ਟੁੱਟਦੀ ਹੈ, ਇਹ ਇੱਕ ਬਲਵਾਨ ਮੰਤਵ ਹੈ ਜਿਹੜਾ ਉਸ ਨੂੰ ਮਾਡਲ ਬਣਾਉਣ ਲਈ ਤਿਆਰ ਕਰਦਾ ਹੈ ਤੇ ਜਿਸ ਦੀ ਸਮਝ ਦਰਸ਼ਕਾਂ ਨੂੰ ਆਉਂਦੀ ਹੈ, ਭਾਵੇਂ ਅਹੱਲਿਆ ਖੁਦ ਇਸ ਤੋਂ ਅਚੇਤ ਹੈ । ਪਰ ਇਹ ਮੰਤਵ ਕੀ ਅਰਥ ਰੱਖਦਾ ਹੈ ? ਵਧ ਤੋਂ ਵਧ ਇਹ ਕਿਹਾ ਜਾ ਸਕਦਾ ਹੈ ਕਿ ਅਹੱਲਿਆ ਸੁਹਜਭਾਵੀ, ਸੂਖ਼ਮਭਾਵੀ ਇਸਤੀ ਹੈ । ਉਹ ਆਪਣੀ ਸੁੰਦਰਤਾ ਨੂੰ ਨਿਰੋਲ ਸੁਹਜਾਤਮਕ ਦ੍ਰਿਸ਼ਟੀ ਤੋਂ ਦੇਖਦੀ ਹੈ । ਇਸ ਨੂੰ ਵਾਸ਼ਨਾ ਪੂਰਤੀ ਜਾਂ ਸੰਪਤੀ ਦੀ ਪ੍ਰਾਪਤੀ ਦਾ ਵਸੀਲਾ ਨਹੀਂ ਬਣਾਉਂਦੀ-ਜਿਸ ਤਰਾਂ ਸੇਖੋਂ ਸਾਹਿਬ ਦੇ ਨਾਟਕ ਨਾਰਕੀ ਦੀ ਨਾਇਕਾ ਲਲਿਤਾ ਕਰਦੀ ਹੈ ਜਾਂ ‘ਭਾਵੀਂ ਦੀਆਂ ਰਾਣੀਆਂ ਕਰਦੀਆਂ ਹਨ । ਸੁੰਦਰਤਾ ਨੂੰ ਨਿਰੋਲ ਸੁਹਜਾਤਮਕ ਭਾਵਾਂ ਨਾਲ ਦੇਖਣਾ ਮਾੜੀ ਬਿਰਤੀ ਨਹੀਂ ਪਰ ਇਸ ਨਾਲ ਮਨੁੱਖ ਦੀ ਸ਼ਖ਼ਸੀਅਤ ਵਿਚ ਕੀ ਵਾਧਾ ਹੁੰਦਾ ਹੈ, ਇਸ ਦਾ ਇਸ਼ਾਰਾ ‘ਕਲਾਕਾਰ' ਜਿਹੇ ਬੌਧਿਕ ਨਾਟਕ ਵਿਚ ਦੇਣ ਦੀ ਗੁੰਜਾਇਸ਼ ਜਰਰ ਸੀ। ਖ਼ਾਸ ਤੌਰ ਉੱਤੇ ਜਦ ਇਸ ਵਿਚ ਸਮਾਜਵਾਦੀ ਕਲਾ ਤੇ ਨਗਨਵਾਦ ਉੱਤੇ ਲੰਮੀਆਂ ਲੰਮੀਆਂ ਟੀਕਾ ਟਿੱਪਣੀਆਂ ਮੌਜੂਦ ਹਨ । ਭਾਈ ਵੀਰ ਸਿੰਘ ਜਿਹੇ ਅਧਿਆਤਮਵਾਦੀ ਸਾਹਿੱਤਕਾਰ ਸੁੰਦਰਤਾ ਦੀ ਪ੍ਰਤੀਤਾ ਆਤਮ-ਜਾਗ੍ਰਿਤੀ ਦਾ ਸਾਧਨ ਮੰਨ ਕੇ ਇਸ ਦਾ ਮੁੱਲ ਪਾਉਂਦੇ ਹਨ ਤੇ ਪ੍ਰੋ: ਪੂਰਨ ਸਿੰਘ ਜਿਹੇ ਰੋਮਾਂਚਕ ਸਾਹਿੱਤਕਾਰ ਰੂਪ ਨੂੰ ਪ੍ਰੇਮ ਦੀ ਖ਼ੁਰਾਕ ਮੰਨ ਕੇ ਇਸ ਦੀ ਚੇਤੰਨਤਾ ਜ਼ਰੂਰੀ ਕਰਾਰ ਦੇਂਦੇ ਹਨ । ਸੇਖੋਂ ਸਾਹਿਬ ਜਿਹੇ ਸਮਾਜਵਾਦੀ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਸੁਹਜ ਸੁਆਦ ਤੇ ਸਮਾਜਿਕ ਕੀਮਤਾਂ ਵਿਚ ਕੀ ਸੰਬੰਧ ਹੈ । ਅਹੱਲਿਆ ਦੀ ਆਪਣੀ ਸੰਦਰਤਾ ਨੂੰ ਸਦੀਵੀ ਕਰਨ ਦੀ ਲੁਪਤ ਇੱਛਾ, ਪੂੰਜੀਵਾਦੀ ਜੁਗ ਦੀ ਉਸ ਇਸਤ੍ਰੀ ਦੇ ਹੁਸਨ-ਇਹਸਾਸ ਨਾਲੋਂ ਕਿਵੇਂ ਭਿੰਨ ਹੈ ਜਿਸ ਨੂੰ ਮਰਦ ਨੇ ਕੇਵਲ ਵਾਸ਼ਨਾ-ਪੂਰਤੀ ਦਾ ਸਾਧਨ ਬਣਾ ਛੱਡਿਆ ਹੈ ਤੇ ਜਿਸ ਨੂੰ ਸਦਾ ਇਹ ਤੌਖਲਾ ਰਹਿੰਦਾ ਹੈ ਕਿ ਉਸ ਦਾ ਬਨ ਢਲ ਜਾਣ ਨਾਲ ਉਸ ਦੀ ਕਦਰ ਖ਼ਤਮ ਤਾਂ ਨਹੀਂ ਹੋ ਜਾਵੇਗੀ ? ਜਦ ਉਸ