ਪੰਨਾ:Alochana Magazine October, November, December 1966.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ । ਬਹੁਤੇ ਦਰਸ਼ਕ ਤਾਂ ਅਹੱਲਿਆ ਨੂੰ ਵੀ ਉੱਤਮ ਪਾਤਰ ਨਹੀਂ ਮੰਨਣਗੇ ਬਲਕਿ ਉਸ ਨੂੰ ਇੰਦਰ ਦੇ ਝਾਂਸੇ ਵਿਚ ਆ ਕੇ ਪਤੀ ਨਾਲ ਅਨਿਆਂ ਕਰਨ ਦੇ ਦੋਸ਼ੀ ਕਹਿਣਗੇ । ਉਹ ਗੌਤਮ, ਇੰਦਰ, ਚੰਦਰਮਾ ਤੇ ਅਹੱਲਿਆ ਸਭ ਤੋਂ ਵਧ ਨਾਟਕਕਾਰ ਉੱਤੇ ਰੋਸ ਮਨਾਉਣਗੇ । ਜਿਸ ਨੇ ਪ੍ਰਚਲਿਤ ਕੀਮਤਾਂ ਦਾ, ਨਵੀਆਂ ਕੀਮਤਾਂ ਦਿੱਤੇ ਬਗੈਰ, ਅਤਿਅੰਤ ਬੇਦਰਦੀ ਨਾਲ ਮਖੌਲ ਉਡਾਇਆ ਹੈ । ਕਈ ਆਲੋਚਕ ਤਾਂ ਇਹ ਕਹਿੰਦੇ ਸੁਣੇ ਹਨ ਕਿ ਸੇਖੋਂ ਸਾਹਿਬ ਕਿਸ਼ੋਰ ਆਯੂ ਦੇ ਯੁਵਕਾਂ ਦੀ ਤਰ੍ਹਾਂ ਪੁਰਾਣੀਆਂ ਕੀਮਤਾਂ ਨੂੰ ਭੁੱਖਣੀਆਂ ਦੇ ਕੇ ਸੁਆਦ ਮਾਣਦੇ ਹਨ । ਮਾਰਕਸਵਾਦ ਬੀਤੇ ਯੁਗ ਦੀਆਂ ਕਈ ਧਾਰਨਾਵਾਂ ਨੂੰ ਫੋਕਟ ਤੇ ਬੁੱਧੀ ਦੇ ਤਿਲ ਦਰਸਾ ਕੇ ਲੋਕਾਂ ਨੂੰ ਉਨ੍ਹਾਂ ਦੇ ਸ਼ਿਕੰਜੇ ਤੋਂ ਆਜ਼ਾਦ ਕਰਨਾ ਆਪਣਾ ਧਰਮ ਸਮਝਦਾ ਹੈ ਤੇ ਸੇਖੋਂ ਸਾਹਿਬ ਨੇ ਵੀ ਕਈ ਨਾਟਕਾਂ ਵਿਚ ਇਹ ਧਰਮ ਪਾਲਿਆ ਹੈ ਪਰ 'ਮਹਾਤਮਾ, ‘ਤਪਿਆ ਕਿਉਂ ਖਪਿਆ' ਤੇ 'ਕਲਾਕਾਰ' ਜਿਹੀਆਂ ਰਚਨਾਵਾਂ ਵਿਚ ਉਹ ਪੂਰੀ ਗੰਭੀਰਤਾ ਤੇ ਜ਼ਿੰਮੇਵਾਰੀ ਨਾਲ ਪੌਰਾਣਿਕ ਕੀਮਤਾਂ ਨੂੰ ਆਧੁਨਿਕ ਕਸਵੱਟੀ ਉੱਤੇ ਨਹੀਂ ਪਰਖਦੇ ਬਲਕਿ ਬਜ਼ੁਰਗਾਂ ਦੀਆਂ ਸਤਕਾਰਿਤ ਵਿਅਕਤੀਆਂ ਤੇ ਵਿਸ਼ਵਾਸ਼ਾਂ ਨੂੰ ਸਰਕਾਰ ਦੇ ਨਾਕਾਬਿਲ ਸਿੱਧ ਕਰਨ ਜਾਂ ਨੰਗਿਆਂ ਕਰਨ ਨੂੰ ਹੀ ਬਹੁਤ ਵੱਡੀ ਸਾਹਿਤ-ਸੇਵਾ ਮਿੱਥਦੇ ਲਗਦੇ ਹਨ | ਮਾਰਕਸਵਾਦ ਨਾਲ ਉਨਾਂ ਦਾ ਮੋਹ ਇੰਨਾ ਤੀਬਰ ਨਹੀਂ ਲਗਦਾ ਜਿੰਨੀ ਪੁਰਾਤਨਤਾ ਨਾਲ ਖੇਡਣ ਦੀ ਉਨ੍ਹਾਂ ਦੀ ਲਾਲਸਾ ਹੈ । ਇਸ ਦਾ ਇਕ ਸਬੂਤ ਇਹ ਹੈ ਕਿ ਉਨ੍ਹਾਂ ਨੇ ਪੁਰਾਣੇ ਸਮੇਂ ਦੇ ਮਹਾਂ ਪੁਰਸ਼ਾਂ ਦਾ ਤਾਂ ਮਖੌਲ ਉਡਾਇਆ ਹੀ ਹੈ ਪਰ ਆਧੁਨਿਕ ਯੁੱਗ ਦੀਆਂ ਕੀਮਤਾਂ ਦੀ ਧਾਰਨੀ ਕੋਈ ਪ੍ਰਭਾਵਸ਼ਾਲੀ ਹਸਤੀ ਆਪਣੇ ਸਾਹਿੱਤ ਵਿਚ ਉਪਜਾ ਨਹੀਂ ਸਕੇ । ਭਾਈ ਵੀਰ ਸਿੰਘ ਦਾ ‘ਬਾਬਾ ਨੋਧ ਸਿੰਘ’ ਭਾਵੇਂ ਵਧੀਆ ਨਾਵਲ ਹੈ ਜਾਂ ਨਹੀਂ, ਪਰ ਇਸ ਦਾ ਨਾਇਕ ਉਨ੍ਹਾਂ ਦੀਆਂ ਅਪਣਾਈਆਂ ਕੀਮਤਾਂ ਦਾ ਕਮਾਲ ਦਾ ਪੁੰਜ ਹੈ । ਇਸ ਵਿੱਚ ਭਾਈ ਸਾਹਿਬ ਦੇ ਧਾਰਮਿਕ, ਬੌਧਿਕ, ਸਮਾਜਿਕ, ਰਾਜਸੀ ਤੇ ਭਾਈਚਾਰਕ ਨਿਸਚਿਆਂ ਦੀ ਝਲਕ ਪ੍ਰਤੱਖ ਹੋ ਜਾਂਦੀ ਹੈ । ਸੇਖੋਂ ਸਾਹਿਬ ਦੇ ਸਾਹਿੱਤ ਵਿਚ ਜੇ ਇਸ ਪੱਧਰ ਦਾ ਕੋਈ ਅਗਰਗਾਮੀ ਪਾਤਰ ਮਿਲ ਜਾਂਦਾ ਤਾਂ ਉਨ੍ਹਾਂ ਦੇ ਸਮਾਜਵਾਦੀ ਵਿਸ਼ਵਾਸ਼ਾਂ ਉੱਤੇ ਵਧਰੇ ਯਕੀਨ ਬੱਝ ਸਕਦਾ । ਸਿਰਫ਼ ਪੁਰਾਣੀਆਂ ਕੀਮਤਾਂ ਉੱਤੇ ਵਿਅੰਗ ਕਰਨ ਨਾਲ ਕੋਈ ਕਲਾ ਉੱਚਾ ਮੁੱਲ ਨਹੀਂ ਆ ਸਕਦੀ ਜਦ ਤਕ ਉਸ ਵਿਚ ਮਨੁੱਖਵਾਦੀ, ਸਮਾਜਵਾਦੀ ਜਾਂ ਕਿਸੇ ਹੋਰ ਰੰਗਤ ਦੀਆਂ ਉੱਤਮ ਕੀਮਤਾਂ ਲਈ ਪਾਠਕਾਂ ਵਿਚ ਹਿਤ ਧੜਕਾਉਣ ਦੀ ਸਮਰਥਾ ਨ ਹੋਵੇ । “ਕਲਾਕਾਰ ਦੀਆਂ ਕੀਮਤਾਂ ਸਮਾਜਵਾਦੀ ਤਾਂ ਕਿਸੇ ਤਰ੍ਹਾਂ ਵੀ ਨਹੀਂ ਹਨ, ਕਲਾਤਮਕ ਹੋ ਸਕਦੀਆਂ ਸਨ ਪਰ ਉਹ ਵੀ ਸਿਰੇ ਨਹੀਂ ਚੜ੍ਹੀਆਂ । 25