ਪੰਨਾ:Alochana Magazine October, November, December 1966.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀਆਂ ਆਵਾਜ਼ਾਂ ਆਉਣ ਲੱਗ ਪੈਂਦੀਆਂ ਹਨ । ਸ਼ਮਲੇ ਵਾਲੀ ਚਿੱਟੀ ਪੱਗ, ਸਫ਼ੈਦ ਕੁੜਤਾ ਤੇ ਧੋਤੀ ਸਜਾਈ ਮੁੱਖ ਸਾਂਗੀ ਆ ਰਿਹਾ ਹੁੰਦਾ ਹੈ । ਉਹ ਬੜੀ ਸ਼ਾਨ ਨਾਲ ਤੁਰਦਾ ਹੈ । ਆਮ ਤੌਰ ਉੱਤੇ ਉਸ ਨੇ ਚੰਗਾ ਨਸ਼ਾ ਕੀਤਾ ਹੁੰਦਾ ਹੈ । ਉਹ ਇਸ ਵਿਸ਼ਾਲ ਇਕੱਠ ਦਾ ਹੀਰੋ ਹੁੰਦਾ ਹੈ । ਸਾਂਗ ਉਸ ਦੇ ਨਿਰਦੇਸ਼ਣ ਹੇਠ ਖੇਲਿਆ ਜਾਂਦਾ ਹੈ ਤੇ ਆਮ ਤੌਰ ਉੱਤੇ ਸਾਂਗ ਦੇ ਨਾਇਕ ਦਾ ਪਾਰਟ ਵੀ ਉਹ ਆਪ ਹੀ ਕਰਦਾ ਹੈ । ਸਾਂਗ ਦਾ ਆਰੰਭ ਮੁੱਖ ਸਾਂਗੀ ਕਿਸੇ ਦੇਵੀ-ਦੇਵਤੇ ਦੀ ਉਸਤਤ ਬਾਰੇ ਭਜਨ ਗਾ ਕੇ ਕਰਦਾ ਹੈ । ਦੁਰਗਾ, ਬਰਤੀ, ਸ਼ਿਵ, ਗਣੇਸ਼, ਕ੍ਰਿਸ਼ਣ, ਬ੍ਰਹਮਾ ਤੇ ਵਿਸ਼ਨੂੰ ਦੀ ਉਸਤਤੀ ਕਰ ਕੇ ਉਨ੍ਹਾਂ ਤੋਂ ਆਪਣੀ ਕਲਾ ਦੀ ਸਫ਼ਲਤਾ ਲਈ ਅਸੀਸ ਮੰਗੀ ਜਾਂਦੀ ਹੈ ਓਮ ਨਾਮ ਸਭ ਸੇ ਬੜਾ, ਇਸ ਸੇ ਬੜਾ ਨਾ ਕੋਇ ॥ ਜੋ ਸੁਮਰਨ ਕਰੇ ਓਮ ਕਾ, ਸ਼ੁਧ ਆਤਮਾ ਹੋਇ ॥ ••• • •• ... ... ... ••• ਆ, ਰੀ ਭਵਾਨੀ ! ਬਾਸ ਕਰ, ਮੇਰੇ ਘਟ ਕੇ ਪਰਦੇ ਖੋਲ੍ਹ । ਰਸਨਾ ਪੈ ਬਾਸਾ ਕਰੋ ਮਾਈ ਸ਼ੁੱਧ ਸ਼ਬਦ ਮੁਖ ਬੋਲ । (ਪੰ. ਲਖਮੀ ਚੰਦ) ਬ੍ਰਹਮਾ ਵਿਸ਼ਨੂੰ ਸੁਰੇਸ਼ ਸ਼ਿਵ ਵਿਆਸ ਆਦਿ ਅਵਤਾਰ । ਜਗ-ਜਣਨੀ ਤੇਰੇ ਭਾਵ ਕੋ ਨਾ ਜਾਣੇ ਸੰਸਾਰ । ••• ਕ੍ਰਿਸ਼ਨ ਮੁਰਾਰ ਆ ਜਾ, ਦੁਆਪਰ ਕੇ ਅਵਤਾਰ ਆ ਜਾ । ਨੰਦ ਕੇ ਦੁਲਾਰ ਆ ਜਾ, ਪੂਰੀ ਕਰੀਏ ਆਸ ਤੂ ॥ ਆਪਣਾ ਹਾਥ ਸੀਸ ਪਰ ਧਰ, ਮੇਰੇ ਗਿਆਨ । ਹੀਏ ਮੇਂ ਭਰ ॥ (ਰਾਮ ਕ੍ਰਿਸ਼ਨ ਵਿਆਸ) ਵਿਘਨ-ਵਿਨਾਸ਼ਨ ਭੈ-ਹਰਨ ਕਾਟੋ ਵਿਘਨ ਕਲੇਸ਼ । ਦਇਆ ਦਾਸ ਪਰ ਕੀਜੀਏ ਗੋਰਾ ਕੇ ਪੁੜ ਗਣੇਸ਼ ॥ ਹੰਸ ਵਾਹਿਨੀ ਸਰਸਵਤੀ ਦੁਖ ਮੇਟਨ ਹਿੰਗਲਾਜ । ਹਾਥ ਜੋੜ ਵਿਨਤੀ ਕਰੂੰ ਮਾਈ ਰੱਖ ਤਿੱਗਿਆ ਆਜ ॥ (ਚੰਦਰ ਲਾਲ ਭਾਟ) 31