ਪੰਨਾ:Alochana Magazine October, November, December 1966.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇਵੀ ਦੇਵਤਿਆਂ ਤੇ ਗੁਰੂ ਦੀ ਉਸਤਤੀ ਪਿੱਛੋਂ ਕੁੱਝ ਸਮੇਂ ਲਈ ਸਾਜ਼ ਚੁੱਪ ਹੋ ਜਾਂਦੇ ਹਨ ਤੇ ਮੁੱਖ-ਸਾਂਗੀ ਹੋਣ ਵਾਲੇ ਸਾਂਗ ਦੀ ਭੂਮਿਕਾ ਬੰਦਾ ਹੈ, “ਸੱਜਣੋਂ, ਸਭ-ਸਦੇ ! ਏਕ ਸਮੇਂ ਕੀ ਬਾਤ ਹੈ... .. " ਇਹ ਕਹਿ ਕੇ ਉਹ ਕਿਸੇ ਰਾਜੇ-ਰਾਣੀ, ਰਾਜਕੁਮਾਰ, ਰਾਜਕੁਮਾਰੀ ਜਾਂ ਕਿਸੇ ਸੌਦਾਗਰ ਦੀ ਕਥਾ ਆਰੰਭ ਦਿੰਦਾ ਹੈ । ਜੇ ਸਾਂਗ ਧਾਰਮਿਕ ਜਾਂ ਪੋਰਾਣਿਕ ਹੋਵੇ ਤਾਂ ਕਹਾਣੀ ਕਿਸੇ ਦੇਵੀ ਦੇਵਤੇ ਜਾਂ ਰਿਸ਼ੀ ਮੁਨੀ ਤੋਂ ਤੁਰਦੀ ਹੈ । ਵਾਰਤਕ ਵਿਚ ਥੋੜ੍ਹੀ ਜਿਹੀ ਭੂਮਿਕਾ ਪਿੱਛੋਂ ਕਹਾਣੀ ਨੂੰ ਇਕ ਦਮ ਕਵਿਤਾ ਤੇ ਸੰਗੀਤ ਦੀ ਜ਼ਬਰਦਸਤ ਧਾਰਾ ਵਿਚ ਸੁੱਟ ਦਿੱਤਾ ਜਾਂਦਾ ਹੈ, ਜਿਸ ਦੀ ਦਰਸ਼ਕ ਤੀਬਰਤਾ ਨਾਲ ਉਡੀਕ ਕਰ ਰਹੇ ਹੁੰਦੇ ਹਨ । 'ਡਗਰ, ਡਗਰ' ਨਗਾੜਾ ਗੂੰਜ ਉੱਠਦਾ ਹੈ । ਹਾਰਮੋਨੀਅਮ ਦੀਆਂ ਸੁਰਾਂ ਉੱਚੀ ਉੱਚੀ ਚੀਕਦੀਆਂ ਹਨ । ਨਚਾਰ ਮੁੰਡੇ ਅੱਖਾਂ ਮਟਕਾ ਮਟਕਾ ਕੇ ਤੇ 'ਡੂੰਗੇ’ ਮਾਰ ਮਾਰ ਕੇ ਲੱਕ ਮਚਕੜ ਮਚਕੜ ਕੇ) ਸਟੇਜ ਉੱਤੇ ਤਰਥੱਲੀ ਮਚਾ ਦਿੰਦੇ ਹਨ । ਨਾਚਿਆਂ ਦੇ ਪੱਬ, ਟਿਕੀ ਹੋਈ ਰਾਤ ਵਿਚ, ਘੁੰਗਰੂਆਂ ਦੀ ਛਣਕਾਰ ਦੇ ਛੱਟੇ ਦੇਣ ਲਗਦੇ ਹਨ | ਕਈ ਰੋਮਾਂਚਕ ਗੀਤ ਹੋਵੇ, ਤਦ ਤਾਂ ਕਹਿਣਾ ਹੀ ਕੀ ਹੋਇਆ ! ਦਰਸ਼ਕਾਂ ਦੇ ਦਿਲ ਉੱਲਰ ਉੱਲਰ ਛਾਤੀਆਂ ਵਿੱਚੋਂ ਬਾਹਰ ਆਉਣ ਲੱਗ ਪੈਂਦੇ ਹਨ । ਸਾਰੀ ਦਿਹਾੜੀ ਖੇਤਾਂ ਵਿਚ ਮਿੱਟੀ ਨਾਲ ਘੁਲ ਘੁਲ ਕੇ ਥੱਕਿਆ ਹਾਰਿਆ ਕੋਈ ਗਭਰੂ ਨਿਹਾਲੋ-ਨਿਹਾਲ ਹੋਇਆ ਅਪਣਾ ਪ੍ਰਸੰਸਾ-ਭਾਵ ਇਉਂ ਉਛਾਲ ਦਿੰਦਾ ਹੈ | ਵਾਹ ਰੇ ਛੂਹਰੇ ! ਕਾਟ ਦੀਏ ਰੋਗ ! ਜਿੰਨਾ ਚਿਰ ਨਚਾਰ ਨੱਚਦੇ ਹਨ, ਮੁੱਖਸਾਂਗੀ ਆਰਾਮ ਕਰਦਾ ਹੈ, ਹੁੱਕਾ ਪੀਂਦਾ ਹੈ, ਜੇ ਜ਼ਰੂਰਤ ਸਮਝੇ ਤਾਂ ਲੁਕਵਾਂ-ਲੁਕਵਾਂ ਪੈੱਗ ਵੀ ਲਾ ਲੈਂਦਾ ਹੈ । ਨਚਾਰ ਮੁੰਡੇ ਸਟੇਜ ਦੇ ਚੌਹੀਂ ਪਾਸੀਂ ਘੁੰਮ ਘੁੰਮ ਕੇ ਅਭਿਨਯ ਕਰਦੇ ਤੇ ਗਾਉਂਦੇ ਹਨ । ਜਦੋਂ ਉਨਾਂ ਦਾ ਪਾਰਟ ਖ਼ਤਮ ਹੋ ਜਾਂਦਾ ਹੈ ਤਾਂ ਉਹ ਸਟੇਜ ਉੱਤੇ ਹੀ ਬੈਠ ਜਾਂਦੇ ਹਨ । ਉਹ ਵੀ ਹੁੱਕਾ ਜਾਂ ਬੀੜੀ ਪੀਂਦੇ ਹਨ । ਮੁੱਖ ਸਾਂਗੀ ਕਵਿਤਾ ਜਾਂ ਵਾਰਤਕ ਦੁਆਰਾ ਕਹਾਣੀ ਨੂੰ ਅੱਗੇ ਤੋਰਦਾ ਹੈ । ਤਕਰੀਬਨ ਸਾਰੇ ਐਕਟਰ ਸਟੇਜ ਉੱਤੇ ਹੀ ਬੈਠੇ ਹੁੰਦੇ ਹਨ । ਜਿਸ ਦੀ ਵਾਰੀ ਆ ਜਾਂਦੀ ਹੈ ਉੱਥੇ ਹੀ ਉੱਠ ਕੇ ਪਾਰਟ ਸ਼ੁਰੂ ਕਰ ਦਿੰਦਾ ਹੈ । ਐਕਟਰ, ਅਪਣਾ ਰੂਪ ਤੇ ਕਪੜੇ ਵਗੈਰਾ ਵੀ ਸਟੇਜ ਉੱਤੇ ਦਰਸ਼ਕਾਂ ਦੇ ਸਾਹਮਣੇ ਹੀ ਬਦਲ ਲੈਂਦੇ ਹਨ । ਨਕਲੀ (ਮਸਖ਼ਰਾ) ਕਿਸੇ ਨੂੰ ਕਪੜੇ ਦੇਣ ਜਾਂ ਕਿਸੇ ਦੇ ਕਪੜੇ ਸੰਭਾਲਣ ਸਮੇਂ ਨਾਲ ਨਾਲ ਛੇੜ ਛਾੜ ਕਰਦਾ ਰਹਿੰਦਾ ਹੈ, ਜੋ ਕਈ ਵਾਰੀ ਅਸ਼ਲੀਲ ਵੀ ਹੁੰਦੀ ਹੈ । ਨਕਲੀ ਅਪਣੀਆਂ ਗੱਲਾਂ ਤੇ ਹਰਕਤਾਂ ਨਾਲ ਲੋਕਾਂ ਨੂੰ ਹਸਾਉਂਦਾ ਹੈ । ਕਈ ਵਾਰੀ ਕਈ ਹਸਾਉਣਾ ਗੀਤ ਵੀ ਗਾਉਂਦਾ ਹੈ । ਛਪੇ ਹੋਏ ਸਾਂਗਾਂ ਵਿਚ ਨਕਲੀ ਦਾ ਜ਼ਿਕਰ ਘੱਟ ਹੈ, ਪਰ ਹੋ ਰਹੇ ਸਾਂਗ ਵਿਚ ਉਸ ਦਾ ਹੋਣਾ ਇਕ ਜ਼ਰੂਰੀ ਲੋੜ 33