ਪੰਨਾ:Alochana Magazine October, November, December 1966.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅੱਜਕਲ ਸਾਂਗ ਵਿਚ ਫ਼ਿਲਮੀ ਤਰਜ਼ਾਂ ਵੀ ਆ ਰਹੀਆਂ ਹਨ । ਫ਼ਿਲਮ ਨੂੰ ਦੋ ਗਿਆਰਾਂ ਦੀ ...ਮੈਂ ਕਿਆ ਜੀ' ਵਾਲੀ ਤਰਜ਼ ਬੜੀ ਲੋਕ-ਪ੍ਰਿਯ ਹੈ । ‘ਨਾਗਨ ਦੀਆਂ ਤਰਜ਼ਾਂ ਵਿਚ ਵੀ ਬਹੁਤ ਸਾਰੇ ਗੀਤ ਲਿਖੇ ਗਏ ਹਨ । ਜਦੋਂ ਸਾਂਗ ਪੂਰੇ ਜੋਬਨ ਤੇ ਹੁੰਦਾ ਹੈ ਤਾਂ ਦਰਸ਼ਕਾਂ ਵਿੱਚੋਂ ਸਾਂਗੀਆਂ ਨੂੰ ਰੁਪਈਏ ਆਉਣੇ ਸ਼ੁਰੂ ਹੋ ਜਾਂਦੇ ਹਨ । ਆਏ ਹਰ ਰੁਪਈਏ ਲਈ ਸਾਂਗੀ ਦਾਨੀਆਂ ਦਾ ਧੰਨਵਾਦ ਖੂਬ ਗਾ ਵਜਾ ਕੇ ਕਰਦੇ ਹਨ ਦਾਦਰੀ ਗਾਮ ਸੁਖ ਵਸ ਵਜੋਂ ਜਿਸ ਮੇਂ ਨੱਥੂ ਸਿੰਘਾਂ ਭਾਗਵਾਨ ਜਿਸ ਨੇ ਦੀਆ ਏਕ ਰੁਪਏ ਕਾ ਦਾਨ ਆਨੰਦ ਕਰੀਓ ਜੀ, ਆਨੰਦ ਕਰੇਓ ਜੀ ! ਸਟੇਜ ਦੇ ਸਜਾਉ-ਸ਼ਿੰਗਾਰ ਵੱਲ ਸਾਂਗੀ ਕੋਈ ਧਿਆਨ ਨਹੀਂ ਦਿੰਦੇ । ਸਟੇਜ ਕੇਵਲ ਸਟੇਜ ਹੀ ਹੁੰਦੀ ਹੈ। ਪਰਦਿਆਂ ਤੋਂ ਬਿਨਾਂ ਹੀ ਕੰਮ ਸਾਰਿਆ ਜਾਂਦਾ ਹੈ । ਦਿੱਸ਼-ਬਦਲੀ, ਜਾਂ ਕਹਾਣੀ ਦੇ ਕਿਸੇ ਵਿਸ਼ੇਸ਼ ਮੌੜ ਨੂੰ ਮੁੱਖ ਸਾਂਗੀ ਆਪ ਦੱਸਦਾ ਹੈ । ਲਾਊਡਸਪੀਕਰ ਦੀ ਜ਼ਰੂਰਤ ਵੀ ਨਹੀਂ ਸਮਝੀ ਜਾਂਦੀ । ਕੁੱਝ ਚਿਰ ਪਹਿਲਾਂ ਸਾਂਗ ਖੇਲਣ ਲਈ ਜਿੰਨੀ ਲੋੜ ਐਕਟਰਾਂ ਦੀ ਹੁੰਦੀ ਸੀ, ਓਨੀ ਹੀ ਇਕ ਤਜਰਬੇਕਾਰ ਮਸ਼ਾਲਚੀ ਦੀ ਵੀ ਹੁੰਦੀ ਸੀ । “ਬਿਜਲੀ ਤੇ ਗੈਸਾਂ ਦੀ ਅਣਹੋਂਦ ਕਾਰਣ ਮਸ਼ਾਲਾਂ ਦੀ ਰੋਸ਼ਨੀ ਵਿਚ ਖੇਲ੍ਹ ਹੁੰਦਾ ਸੀ । ਇਕ ਮਸ਼ਾਲਚੀ ਹਰ ਐਕਟਰ ਦੇ ਸਾਹਮਣੇ, ਜਦੋਂ ਉਸ ਦੇ ਪਾਰਟ ਦਾ ਮੌਕਾ ਹੁੰਦਾ, ਇਕ ਹੱਥ ਵਿਚ ਮਸ਼ਾਲ ਤੇ ਦੂਸਰੇ ਹੱਥ ਵਿਚ ਤੇਲ ਦੀ ਕੁੱਪੀ ਲਈ ਘੁੰਮਦਾ ਰਹਿੰਦਾ । ਐਕਟਰ ਜਦੋਂ ਵੀ ਕੋਈ ਮਾਰਮਿਕ ਗੱਲ ਕਹਿੰਦਾ, ਮਸ਼ਾਲਚੀ ਅਪਣੀ ਮਸ਼ਾਲ ਉੱਤੇ ਕੁੱਪੀ ਵਿਚੋਂ ਤੇਲ ਡੋਲ੍ਹ ਕੇ ਐਕਟਰ ਦੇ ਚਿਹਰੇ ਨੂੰ ਹੋਰ ਪ੍ਰਕਾਸ਼ਿਤ ਕਰ ਦਿੰਦਾ । ਇੰਜ ਕਹਿਣਾ ਵਧੇਰੇ ਠੀਕ ਹੋਵੇਗਾ ਕਿ ਮਸ਼ਾਲਚੀ, ਮਸ਼ਾਲਚੀ ਨਾ ਰਹਿ ਕੇ, ਇਕ ਐਕਟਰ ਦਾ ਕੰਮ ਕਰਦਾ ਸੀ । ਅੱਜਕਲ ਰੋਸ਼ਨੀ ਲਈ ਬਹੁਤੀ ਵਰਤੋਂ ਗੈਸਾਂ ਦੀ ਕੀਤੀ ਜਾਂਦੀ ਹੈ । ਕਿਤੇ ਕਿਤੇ ਬਿਜਲੀ ਦੀ ਵੀ ਵਰਤੋਂ ਹੁੰਦੀ ਹੈ, ਪਰ ਸ਼ਹਿਰਾਂ ਤੋਂ ਦੂਰ-ਦੁਰਾਡੇ ਪਿੰਡਾਂ ਵਿਚ ਅਜੇ ਵੀ ਮਸ਼ਾਲ ਹੀ ਕੰਮ ਸਾਰਦੀ ਹੈ । | ਹਰਿਆਣੇ ਦੀਆਂ ਔਰਤਾਂ ਦਾ ਆਮ ਪਹਿਰਾਵਾ, ਪਿੰਨੀਆਂ ਤੱਕ ਉੱਚਾ ਘਗਰਾ, ਨੀਵਾਂ ਕੁੜਤਾ ਤੇ ਬਿੰਦੀਆਂ ਦੀ ਛਪਾਈ ਵਾਲਾ ਕਾਲਾ, ਪੀਲਾ, ਨੀਲਾ ਜਾਂ ਲਾਲ ਦੁਪੱਟਾ ਹੁੰਦਾ ਹੈ । ਪਰ ਸਟੇਜ ਉੱਤੇ ਇਸ-ਪਾਤਰ ਆਮ ਤੌਰ ਉੱਤੇ ਪੰਜਾਬੀ ਪਹਿਰਾਵਾ 1 fਪਿੰਡ ਤੇ ਦਾਨੀ ਦਾ ਨਾਂ ਲੋੜ ਅਨੁਸਾਰ ਬਦਲ ਲਿਆ ਜਾਂਦਾ ਹੈ । ਰਾਜਾਰਾਮ ਸ਼ਾਸਤੀ, ਭੂਮਿਕਾ-ਹਰਿਆਣਾ ਰੰਗ ਮੰਚ ਕੀ ਕਹਾਣੀਆਂ । 36