ਪੰਨਾ:Alochana Magazine October, November, December 1966.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਲਵਾਰ ਕਮੀਜ਼ ਹੀ ਪਹਿਨਦੇ ਹਨ । ਮਰਦ-ਪਾਤਰ ਧੋਤੀ ਕੁੜਤ ਤੇ ਪੱਗ ਜਾਂ ਗਾਂਧੀ ਟੋਪੀ ਪਹਿਨਦੇ ਹਨ । ਰਾਜਿਆਂ, ਰਾਣੀਆਂ ਜਾਂ ਰਾਜਕੁਮਾਰਾਂ ਲਈ ਵਿਸ਼ੇਸ਼ ਸਜੀਲੇ ਲਿਬਾਸ ਨਹੀਂ ਬਣਾਏ ਜਾਂਦੇ । ਸਾਧਾਰਨ ਕਪੜਿਆਂ ਵਿਚ ਹੀ ਕੋਈ ਇਕ ਤਾਜ ਜਾਂ ਮੁਕਟ ਲਾ ਕੇ ਰਾਜਾ ਜਾਂ ਰਾਣੀ ਬਣ ਜਾਂਦਾ ਹੈ । ਸਾਧੂ ਪਾਤਰ ਜਟਾਂ ਤੇ ਦਾਹੜੀ ਮੁੱਛਾਂ ਲਾਉਂਦੇ ਹਨ । ਰਾਤ ਦੇ ਦਸ ਯਾਰਾਂ ਵਜੇ ਤੋਂ ਲੈ ਕੇ ਸਵੇਰ ਦੇ ਚਾਰ ਪੰਜ ਵਜੇ ਤਕ ਸਾਂਗ ਹੁੰਦਾ ਰਹਿੰਦਾ ਹੈ । ਨਿੱਤ ਦੇ ਕਰੜੇ ਰੁਝੇਵੇਂ ਤੇ ਜ਼ਿੰਦਗੀ ਦੇ ਰੁਝੇਵੇਂ ਕਾਰਣ ਪੈਦਾ ਹੋਏ ਮਾਨਸਿਕ ਖ਼ਲਾ ਨੂੰ ਦਰਸ਼ਕ ਰੱਜ ਕੇ ਭਰਦੇ ਹਨ । ਤੜਕਸਾਰ ਜਦੋਂ ਆਕਾਸ਼ ਵਿੱਚੋਂ ਤਾਰਿਆਂ ਦੀਆਂ ਲੜੀਆਂ ਟੁੱਟਣ ਲਗਦੀਆਂ ਹਨ ਤਾਂ ਦਰਸ਼ਕਾਂ ਦੀ ਭੀੜ ਵੀ ਵਿੱਛੜਨੀ ਸ਼ੁਰੂ ਹੋ ਜਾਂਦੀ ਹੈ ਤੇ ਸਾਂਗੀ ਗਊ ਮਾਤਾ ਕੀ, ਕ੍ਰਿਸ਼ਨ ਚੰਦਰ ਕੀ, ਅਟੱਲ ਛਤਰ ਕੀ, ਭਾਰਤ ਮਾਤਾ ਕੀ, ਜਾਂ ਨਗਰ-ਖੇੜੇ ਕੀ ਜੈ ਬੋਲ ਕੇ ਸਾਂਗ ਸਮਾਪਤ ਕਰ ਦਿੰਦੇ ਹਨ ' ‘ਹਰਿਆਣਾ ਲੋਕ-ਮੰਚ', ਟੋਹਾਣਾ ਦੇ ਸਕੱਤਰ ਸ੍ਰੀ ਰਾਜਾ ਰਾਮ ਸ਼ਾਸਤ੍ਰ ਅਨੁਸਾਰ ਸਾਂਗੀ ਮਾਂਗਰਾਮ, ਰਚਿਤ ਇਕ ਲੰਮੀ ਕਵਿਤਾ ਪ੍ਰਾਪਤ ਹੈ ਜਿਸ ਵਿਚੋਂ ਸਾਂਗ ਦੇ ਜਨਮ ਤੇ ਵਿਕਾਸ ਦਾ ਵੇਰਵਾ ਦਿੱਤਾ ਹੋਇਆ ਹੈ । ਉਸ ਕਵਿਤਾ ਅਨੁਸਾਰ ਹਰਿਆਣੇ ਵਿਚ ਸਾਂਗ ਦਾ ਜਨਮ ਅੱਜ ਤੋਂ ਸਵਾ ਦੋ ਸੌ ਸਾਲ ਪਹਿਲਾਂ ਹੋਇਆ । ਪਹਿਲਾ ਸਾਂਗੀ ਕਿਸ਼ਨ ਲਾਲ ਭਾਟ ਸੀ । ਉਸ ਨੇ ਹਰਿਆਣੇ ਦੇ ਸ਼ੁੱਧ ਲੋਕ-ਮੰਚ ਦੀ ਨੀਂਹ ਰੱਖੀ । ਰਾਜਾ ਰਾਮ ਸ਼ਾਸਤ੍ਰੀ ਅਨੁਸਾਰ ਹੀ ਹੁਣ ਹੋਰ ਖੋਜ ਉਪਰੰਤ ਪਤਾ ਲੱਗਾ ਹੈ ਕਿ ਕਿਸ਼ਨ ਲਾਲ ਤੋਂ ਪਹਿਲਾਂ ਵੇਸਵਾਵਾਂ ਵੀ ਸਾਂਗ ਖੇਲਦੀਆਂ ਸਨ । ਉਹ ਕੇਵਲ ਰੋਮਾਂਚਕ ਕਹਾਣੀਆਂ ਦੇ ਸਾਂਗ ਖੇਲਦੀਆਂ ਹੋਣਗੀਆਂ, ਜਿਵੇਂ ਲੈਲਾ ਮਜਨੂੰ ਤੇ ਸ਼ੀਰੀ-ਫਰਹਾਦ, ਆਦਿ । ਖ਼ਾਸ ਕਰ ਕੇ ਕਲਾਇਤ (ਕੈਥਲ) ਦੀਆਂ ਵੇਸਵਾਵਾਂ ਸਾਂਗ ਖੇਲਣ ਵਿਚ ਵਧੇਰੇ ਪ੍ਰਸਿੱਧ ਸਨ । ਇਸ ਲਈ ਕਿਹਾ ਜਾ ਸਕਦਾ ਹੈ ਕਿ ਸਾਂਗ ਦੱਹ ਧਾਰਾਂ ਤੋਂ ਬਣੀ ਇਕ ਨਦੀ ਹੈ । ਇਸ ਵਿਚ ਲੀਲਾ ਦਾ ਸਦਾਚਾਰ ਤੇ ਮੁਜਰੇ ਦਾ ਰੋਮਾਨ ਸ਼ਾਮਿਲ ਹਨ । ਪਹਿਲੇ ਸਾਂਗੇ ਕਿਸ਼ਨ ਲਾਲ ਦੇ ਸਮੇਂ ਐਕਟਰਾਂ ਦੇ ਨਾਲ ਨਾਲ ਸਾਜ਼ੀ ਤੇ ਮਸ਼ਾਲਚੀ ਵੀ ਘੁੰਮਿਆ ਕਰਦੇ ਸਨ । ਕਿਸ਼ਨ ਲਾਲ ਤੋਂ ਲੈ ਕੇ 170 ਸਾਲ ਤੱਕ ਸਾਂਗ ਦਾ ਇਹੀ ਰੂਪ ਚਲਦਾ ਰਿਹਾ। ਅੱਜ ਤੋਂ ਪੰਜਾਹ ਪਚਵੰਜਾ ਸਾਲ ਪਹਿਲਾਂ ਵੀਹਵੀਂ ਸਦੀ ਦੇ ਆਰੰਭ ਵਿਚ ਸਾਂਗ ਦੀ ਸਟੇਜ ਉੱਤੇ ਇਕ ਤਿ-ਸ਼ਾਲੀ ਸਾਂਗੀ ਪ੍ਰਗਟ ਹੋਇਆ ਜਿਸ ਦਾ ਨਾਂ ਸੀਪੰ, ਦੀਪ ਚੰਦ । ਉਹ ਸ਼ਾਸਰ੍ਹਾਂ ਦਾ ਗਿਆਨੀ ਤੇ ਵਿੱਦਵਾਨ ਪੁਰਸ਼ ਸੀ । ਸਾਂਗੀ ਬਣਨ ਤੋਂ ਪਹਿਲਾਂ ਉਹ ਇਕ ਧਾਰਮਿਕ ਕਥਾਕਾਰ ਸੀ । ਕਹਿੰਦੇ ਹਨ ਇਕ ਦਿਨ ਕਿਸੇ ਮੇਲੇ --- 37