ਪੰਨਾ:Alochana Magazine October, November, December 1966.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਉਹ ਸ਼ੀਮਦ ਭਾਗਵਤ ਦੀ ਕਥਾ ਕਰ ਰਿਹਾ ਸੀ | ਸਰੋਤੇ ਇਕਾਗਰ-ਚਿੱਤ ਹੋਏ ਸੁਣ ਹੀ ਰਹੇ ਸਨ, ਕਿ ਥੋੜੀ ਵਿੱਥ ਉੱਤੇ ਇਕ ਸਾਂਗੀ ਮੰਡਲੀ ਨੇ ਅਖਾੜਾ ਆ ਜਮਾਇਆ ਤੇ ਢੋਲਕ ਉੱਤੇ ਥਾਪ ਲੱਗੀ । ਧਾਰੂੜਾ ਨੱਚਣ ਲੱਗਾ । ਕਥਾ-ਸਰੋਤਿਆਂ ਦੀਆਂ ਬਿਰਤੀਆਂ ਇਕ ਦਮ ਉੱਖੜ ਗਈਆਂ ਤੇ ਇਕ ਇਕ ਕਰ ਕੇ ਉਹ ਸਾਂਗ ਦੇ ਅਖਾੜੇ ਵੱਲ ਨੂੰ ਖਿਸਕਣ ਲੱਗੇ । ਛੇਤੀ ਹੀ ਕਥਾ-ਸਥਾਨ ਸੁੰਨਾ ਹੋ ਗਿਆ | ਪੰ. ਦੀਪ ਚੰਦ ਬੜਾ ਹੈਰਾਨ ਹੋਇਆ । ਉਸ ਨੂੰ ਬੜਾ ਹਿਰਖ ਆਇਆ । ਉਸ ਨੇ ਇਕ ਦਮ ਪੋਥੀ-ਪੱਤਰਾ ਸਾਂਭਿਆ ਤੇ ਘਰ ਨੂੰ ਆ ਗਿਆ । ਅੱਗੋਂ ਲਈ ਕਥਾ ਦਾ ਕੰਮ ਬੰਦ ਕਰ ਕੇ ਉਸ ਨੇ ਸਾਂਗੀ ਬਣਨ ਦਾ ਨਿਸਚਾ ਕੀਤਾ । ਪੰ. ਦੀਪ ਚੰਦ ਬੜਾ ਸਫ਼ਲ ਸਾਂਗੀ ਸਿੱਧ ਹੋਇਆ । ਉਸ ਨੇ ਸਟੇਜ ਦੀ ਸੈਟਿੰਗ ਨੂੰ ਵੀ ਉੱਨਤ ਕੀਤਾ | ਸਾਜ਼ਿੰਦਿਆਂ ਲਈ ਨਿਸ਼ਚਿਤ ਸਥਾਨ, ਸਟੇਜ ਨੂੰ ਉਸ ਦੀ ਦੇਣ ਹੈ । ਸਾਜ਼ਿੰਦੇ, ਐਕਟਰਾਂ ਦੇ ਨਾਲ ਨਾਲ ਘੁੰਮਣ ਦੀ ਥਾਂ, ਸਟੇਜ ਉੱਤੇ ਇਕ ਥਾਂ ਬੈਠਣ ਲੱਗੇ । ਇਹੀ ਪ੍ਰਥਾ ਅੱਜ ਤੱਕ ਕਾਇਮ ਹੈ। ਇਕ ਨਵੇਂ ਸਾਂਗੀ ਤੁਫ਼ਾਨ’ ਦੀ ਰਚਨਾ ਹਰਫੁਲ ਜਾਟ' ਵਿਚ ਲਿਖੀ ਇਕ ਸਤਰ ਦੀਪ ਚੰਦ ਦੀ ਪ੍ਰਸਿੱਧੀ ਵੱਲ ਇਸ਼ਾਰਾ ਕਰਦੀ ਹੈ ਤੇ ਦੱਸਦੀ ਹੈ ਕਿ ਉਹ ਪਿੰਡ ਖਾਂਡੇ ਦਾ ਰਹਿਣ ਵਾਲਾ ਸੀ ਖਾਂਡੇ ਕਾ ਏਕ ਦੀਪਚੰਦ ਬਾਮਨ ਸਾਂਗ ਕਰੇ ਭਰਤੀ ਕਰਵਾਵੇ । ਪੰ. ਦੀਪ ਚੰਦ ਤੋਂ ਪਿੱਛੋਂ ਹੋਏ ਸਾਂਗੀਆਂ ਵਿਚ ਪੰ. ਲਖਮੀ ਚੰਦ ਦਾ ਨਾਂ ਬਹੁਤ ਉਜਾਗਰ ਹੈ । ਉਸ ਦੀ ਕਾਵਿ-ਉਡਾਰੀ, ਵਿਚਾਰ ਦੀ ਗਹਿਰਾਈ ਤੇ ਅਭਿਨੈ ਦੀ ਨਿਪੁਣਤਾ ਕਾਰਨ ਉਸ ਨੂੰ ਹਰਿਆਣੇ ਵਿਚ ਬੇਹਦ ਪਿਆਰ ਮਿਲਿਆ । ਆਪਣੀ ਮੌਤ ਤੋਂ ਲਗ-ਭਗ ਵੀਹ ਸਾਲ ਬਾਅਦ ਵੀ ਉਸ ਦਾ ਨਾਂ, ਅਜੋਕੇ ਸਾਂਗੀਆਂ ਨਾਲੋਂ ਵਧ ਲੋਕਾਂ ਦੀ ਜ਼ਬਾਨ ਉੱਤੇ ਸੁਣਿਆ ਜਾਂਦਾ ਹੈ । ਅੱਜ ਤੋਂ ਤਕਰੀਬਨ 25 ਸਾਲ ਪਹਿਲਾਂ ਉਸ ਨੇ ਆਰੀਆ ਸਮਾਜ ਦੇ ਕੁੱਪ ਤੋਂ ਸਾਂਗ ਦੀ ਰੱਖਿਆ ਵੀ ਕੀਤੀ । ਇਕ ਪ੍ਰਸਤਾਵ ਰਾਹੀਂ ਹਰਿਆਣੇ ਦੇ ਆਰੀਆ ਸਮਾਜ ਨੇ ਸਾਂਗ ਤੇ ਸਾਂਗੀਆਂ ਦਾ ਬਾਈਕਾਟ ਕਰ ਦਿੱਤਾ ਸੀ ਤੇ ਇਨ੍ਹਾਂ ਵਿਰੁਧ ਮੁਹਿੰਮ ਚਲਾ ਦਿੱਤੀ ਸੀ । ਲਖਮੀ ਚੰਦ ਨੇ ਆਪਣੀ ਕਲਾ ਦੇ ਤਾਣ ਨਾਲ ਕੱਟੜ ਆਰੀਆ ਸਮਾਜੀਆਂ ਦੇ ਸਾਂਗ-ਵਿਰੋਧੀ ਪ੍ਰਚਾਰ ਦਾ ਮੁਕਾਬਲਾ ਕੀਤਾ ਤੇ ਸਾਗ ਦੀ ਪ੍ਰਥਾ ਨੂੰ ਜੀਉਂਦੀ ਜਾਗਦੀ ਰੱਖਿਆ । ਲਖਮੀ ਚੰਦ ਨੂੰ ਧਾਰਮਿਕ, ਸਦਾਚਾਰਕ ਤੇ ਰੋਮਾਂਚਕ, ਤਿੰਨਾਂ ਖੇਤਰਾਂ ਵਿਚ ਹੀ ਪੂਰੀ ਪਹੁੰਚ ਪ੍ਰਾਪਤ ਸੀ । ਉਸ ਨੇ ਸਾਂਗ ਨੂੰ ਕੁੱਝ ਨਵੀਆਂ ਤਰਜ਼ਾਂ ਵੀ ਦਿੱਤੀਆਂ । ਉਸ ਦੀ ਤਰਜ਼ 'ਡੋਲੀ ਬੜੀ ਮਸ਼ਹੂਰ ਹੋਈ । ਐਕਟਰਾਂ ਦੇ ਲਿਬਾਸ ਵਿੱਚ ਵੀ ਉਸ ਨੇ ਤਬਦੀਲੀ ਕੀਤੀ । ਲਖਮੀਚੰਦ ਦੀ ਮੰਡਲੀ ਦੇ ਨਚਾਰ 38